31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜਸਦੀਪ ਕੰਬੋਜ਼, ਸੰਦੀਪ ਬਜਾਜ, ਗੁਰਸਿਮਰਨ ਪ੍ਰੀਤ ਉਰਫ ਗੋਲਡੀ, ਮੈਡਮ ਦਮਨਪ੍ਰੀਤ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਪ੍ਰਭਜੀਤ ਕੌਰ। ਪਿੰਡ ਨੂਰਪੁਰ ਸੇਠਾਂ ਦੇ ਵਾਸੀਆਂ ਦੀ ਚਿਰੋਕਣੀ ਮੰਗ ਹੋਈ ਪੂਰੀ * ਪੰਚਾਇਤ ਘਰ ਦੇ ਨਵੇਂ ਸ਼ੈੱਡ ਦਾ ਰੱਖਿਆ ਨੀਂਹ ਪੱਥਰ * ਸਾਂਝੇ ਸਮਾਗਮਾਂ ਲਈ ਮਿਲੇਗੀ ਵੱਡੀ ਸਹੂਲਤ - ਸਰਪੰਚ ਜਗਦੀਪ ਸਿੰਘ ਸੰਧੂ

ਫ਼ਿਰੋਜ਼ਪੁਰ, 31 ਅਗਸਤ (ਕੁਲਬੀਰ ਸਿੰਘ)-ਹਲਕਾ ਦਿਹਾਤੀ ਦੇ ਨਾਮਵਰ ਪਿੰਡ ਨੂਰਪੁਰ ਸੇਠਾਂ ਦੇ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਪੰਚਾਇਤ ਘਰ ਵਿਖੇ ਨਵੇਂ ਸ਼ੈੱਡ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ, ਸਮਾਜ ਸੇਵੀਆਂ, ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਨਾਲ ਸਬੰਧਿਤ ਆਗੂਆਂ ਤੋਂ ਇਲਾਵਾ ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਪਿੰਡ ਨੂਰਪੁਰ ਸੇਠਾਂ ਵਿਖੇ ਪੰਚਾਇਤ ਘਰ ਦੇ ਨਵੇਂ ਸ਼ੈੱਡ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਮੌਕੇ ਹਾਜ਼ਰ ਸਰਪੰਚ, ‘ਆਪ’ ਆਗੂ ਅਤੇ ਪਿੰਡ ਵਾਸੀ। ਅਜੀਤ ਤਸਵੀਰ 01-09-2026
ਫ਼ਿਰੋਜ਼ਪੁਰ, 31 ਅਗਸਤ (ਕੁਲਬੀਰ ਸਿੰਘ)-ਹਲਕਾ ਦਿਹਾਤੀ ਦੇ ਨਾਮਵਰ ਪਿੰਡ ਨੂਰਪੁਰ ਸੇਠਾਂ ਦੇ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਪੰਚਾਇਤ ਘਰ ਵਿਖੇ ਨਵੇਂ ਸ਼ੈੱਡ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ, ਸਮਾਜ ਸੇਵੀਆਂ, ਵੱਖ-ਵੱਖ ਰਾਜਨੀਤਕ ਅਤੇ ਸਮਾਜਿਕ ਸੰਸਥਾਵਾਂ ਨਾਲ ਸਬੰਧਿਤ ਆਗੂਆਂ ਤੋਂ ਇਲਾਵਾ ਪੰਚਾਇਤ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਇਸ ਵਿਕਾਸ ਕਾਰਜ ਨੂੰ ਪਿੰਡ ਵਾਸੀਆਂ ਲਈ ਲਾਹੇਵੰਦ ਅਤੇ ਸਮੇਂ ਦੀ ਲੋੜ ਵਾਲਾ ਉਪਰਾਲਾ ਕਰਾਰ ਦਿੱਤਾ। ਸਰਪੰਚ ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਪਿੰਡ ਨੂਰਪੁਰ ਸੇਠਾਂ ਦੇ ਸਰਵਪੱਖੀ ਵਿਕਾਸ ਨੂੰ ਪੰਚਾਇਤ ਵਲੋਂ ਪਹਿਲ ਦੇ ਆਧਾਰ ’ਤੇ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਮੁੱਢਲੀਆਂ ਲੋੜਾਂ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸਰਪੰਚ ਸੰਧੂ ਨੇ ਕਿਹਾ ਕਿ ਗਲੀਆਂ, ਨਾਲੀਆਂ ਅਤੇ ਸੜਕਾਂ ਦੇ ਨਵੀਨੀਕਰਨ ਦੇ ਕੰਮ ਦੇ ਨਾਲ-ਨਾਲ ਕਈ ਸੜਕਾਂ ਦਾ ਨਵੇਂ ਸਿਰਿਓਂ ਨਿਰਮਾਣ ਵੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਵਿਖੇ ਬਣਨ ਵਾਲਾ ਨਵਾਂ ਸ਼ੈੱਡ ਪਿੰਡ ਵਾਸੀਆਂ ਲਈ ਇਕ ਅਹਿਮ ਸਾਂਝੀ ਸਹੂਲਤ ਹੋਵੇਗਾ, ਜਿਸ ਦੀ ਵਰਤੋਂ ਸਮਾਜਿਕ, ਧਾਰਮਿਕ ਅਤੇ ਹੋਰ ਜਨਤਕ ਸਮਾਗਮਾਂ ਲਈ ਕੀਤੀ ਜਾ ਸਕੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਪੰਚਾਇਤ ਵਲੋਂ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇ ਕੇ ਭਵਿੱਖ ਵਿਚ ਵੀ ਵਿਕਾਸ ਕਾਰਜ ਜਾਰੀ ਰੱਖੇ ਜਾਣਗੇ। ਆਮ ਆਦਮੀ ਪਾਰਟੀ ਦੇ ਆਗੂ ਜੁਗਿੰਦਰ ਸਿੰਘ ਮਾਣਕ ਨੇ ਕਿਹਾ ਕਿ ਪਿੰਡ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵਲੋਂ ਲੋੜੀਂਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪੰਚਾਇਤ ਵਲੋਂ ਵੀ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦਾ ਅਸਲ ਮਕਸਦ ਲੋਕਾਂ ਨੂੰ ਬਿਹਤਰ ਸੜਕਾਂ, ਬੁਨਿਆਦੀ ਸਹੂਲਤਾਂ ਅਤੇ ਸਾਂਝੀਆਂ ਥਾਵਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਪਿੰਡ ਵਾਸੀਆਂ ਦਾ ਜੀਵਨ ਹੋਰ ਸੁਖਾਲਾ ਬਣ ਸਕੇ। ਸ਼ਹੀਦ ਊਧਮ ਸਿੰਘ ਟਰੱਸਟ ਫ਼ਿਰੋਜ਼ਪੁਰ ਦੇ ਪ੍ਰਧਾਨ ਭਗਵਾਨ ਸਿੰਘ ਸਾਮਾਂ ਨੇ ਕਿਹਾ ਕਿ ਪਿੰਡ ਦੀ ਵੱਧ ਰਹੀ ਆਬਾਦੀ ਦੇ ਮੱਦੇਨਜ਼ਰ ਸਾਂਝੀਆਂ ਥਾਵਾਂ ਦੀ ਲੋੜ ਦਿਨੋਂ-ਦਿਨ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਵਿਆਹ-ਸ਼ਾਦੀਆਂ, ਦੁੱਖ-ਸੁੱਖ ਦੇ ਮੌਕਿਆਂ, ਸਮਾਜਿਕ ਸਮਾਗਮਾਂ, ਮੀਟਿੰਗਾਂ ਅਤੇ ਹੋਰ ਜਨਤਕ ਪ੍ਰੋਗਰਾਮਾਂ ਲਈ ਪਿੰਡ ਵਾਸੀਆਂ ਨੂੰ ਅਕਸਰ ਢੁਕਵੀਂ ਥਾਂ ਦੀ ਜ਼ਰੂਰਤ ਪੈਂਦੀ ਹੈ। ਜਿਸ ਲਈ ਪੰਚਾਇਤ ਘਰ ਵਿਖੇ ਬਣਨ ਵਾਲਾ ਇਹ ਸ਼ੈੱਡ ਇਸ ਲੋੜ ਨੂੰ ਕਾਫ਼ੀ ਹੱਦ ਤੱਕ ਪੂਰਾ ਕਰੇਗਾ ਅਤੇ ਸਮੁੱਚੇ ਪਿੰਡ ਨੂੰ ਇਸ ਦਾ ਲਾਭ ਮਿਲੇਗਾ। ਪਿੰਡ ਦੇ ਸੀਨੀਅਰ ਆਗੂ ਰਘਬੀਰ ਸਿੰਘ ਭੋਲਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਆਪਸੀ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਵਰਗ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਬਿਹਤਰੀ ਲਈ ਇੱਕਜੁੱਟ ਹੋ ਕੇ ਕੰਮ ਕਰਦੇ ਹਨ ਤਾਂ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੁੰਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨੂਰਪੁਰ ਸੇਠਾਂ ਵਿਚ ਲੋਕ-ਹਿਤ ਨਾਲ ਜੁੜੇ ਹੋਰ ਵਿਕਾਸ ਕਾਰਜ ਵੀ ਲਗਾਤਾਰ ਜਾਰੀ ਰਹਿਣਗੇ। ਆਮ ਆਦਮੀ ਪਾਰਟੀ ਦੇ ਆਗੂ ਕੁੰਦਨ ਸਿੰਘ ਕੰਬੋਜ ਨੇ ਕਿਹਾ ਕਿ ਪਿੰਡਾਂ ਵਿਚ ਸਾਂਝੀਆਂ ਥਾਵਾਂ ਅਤੇ ਜਨਤਕ ਸਹੂਲਤਾਂ ਦਾ ਵਿਕਾਸ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਦਾ ਨਵਾਂ ਸ਼ੈੱਡ ਪਿੰਡ ਵਾਸੀਆਂ ਲਈ ਮਹੱਤਵਪੂਰਨ ਸਹੂਲਤ ਸਾਬਤ ਹੋਵੇਗਾ ਅਤੇ ਇਸ ਦੀ ਵਰਤੋਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਜਨਤਕ ਸਮਾਗਮਾਂ ਲਈ ਕੀਤੀ ਜਾ ਸਕੇਗੀ। ਇਸ ਮੌਕੇ ਫੋਰਮੈਨ ਦਰਸ਼ਨ ਸਿੰਘ ਚੇਅਰਮੈਨ ਸਾਬਕਾ ਮੁਲਾਜ਼ਮ ਯੂਨੀਅਨ, ਰਘਬੀਰ ਸਿੰਘ ਭੋਲਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਰਿਆਮ ਸਿੰਘ ਪੰਚਾਇਤ ਸਕੱਤਰ, ਹਰਜਿੰਦਰ ਸਿੰਘ ਪੰਚ, ਤਿਲਕ ਰਾਜ ਪੰਚ, ਹਰਜਿੰਦਰ ਸਿੰਘ ਥਿੰਦ ਮੀਤ ਪ੍ਰਧਾਨ ਸ਼ੇਰੇ ਪੰਜਾਬ ਸਪੋਰਟਸ ਕਲੱਬ, ਅਵਤਾਰ ਸਿੰਘ ਸਾਮਾਂ, ਐਡਵੋਕੇਟ ਹਰਜਿੰਦਰ ਸਿੰਘ, ਅਨਵਰ ਭੱਟੀ ਪੰਚ, ਅਵਤਾਰ ਸਿੰਘ ਬੱਟੀ, ਸਵਰਨ ਸਿੰਘ ਬਿੱਟੂ ਅਤੇ ਬਾਬਾ ਕਾਬਲ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਗਰਾਮਰ ਸਕੂਲ ਦੇ ਚੇਅਰਮੈਨ ਅਤੇ ਪ੍ਰਧਾਨ ਸ਼ੇਰੇ ਪੰਜਾਬ ਸਪੋਰਟਸ ਕਲੱਬ ਹਰਚਰਨ ਸਿੰਘ ਸਾਮਾਂ ਨੇ ਸਮਾਗਮ ਵਿਚ ਪਹੁੰਚੇ ਸਮੂਹ ਪਤਵੰਤੇ ਸੱਜਣਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵਲੋਂ ਵਿਕਾਸ ਕਾਰਜਾਂ ਨੂੰ ਤਰਜੀਹ ਦਿੰਦਿਆਂ ਪਾਰਦਰਸ਼ੀ ਢੰਗ ਨਾਲ ਕੰਮ ਕਰਵਾਏ ਜਾ ਰਹੇ ਹਨ, ਜਿਸ ਨਾਲ ਪਿੰਡ ਵਾਸੀਆਂ ਵਿਚ ਵੀ ਸੰਤੁਸ਼ਟੀ ਦੀ ਭਾਵਨਾ ਪੈਦਾ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਕਰਵਾਏ ਗਤਕਾ ਮੁਕਾਬਲਿਆਂ ’ਚ ਖ਼ਾਲਸਾ ਸਕੂਲ ਫ਼ਤਹਿਗੜ੍ਹ ਸਭਰਾ ਦੀ ਸ਼ਾਨਦਾਰ ਜਿੱਤ ਅਗਲੀ ਖ਼ਬਰ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਮੰਦਰ ਸਿੰਘ ਬਰਾੜ ਨੂੰ ਸਦਮਾ- ਤਾਏ ਦਾ ਦਿਹਾਂਤ
Ad Position 24