02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੈਰਾਮੈਡੀਕਲ ਯੂਨੀਅਨ ਫ਼ਿਰੋਜ਼ਪੁਰ ਨੂੰ ਮਿਲੀ ਵੱਡੀ ਮਜ਼ਬੂਤੀ ਕੱਸੋਆਣਾ ਬਲਾਕ ਦੇ ਮੇਲ ਵਰਕਰਾਂ ਨੇ ਕੀਤੀ ਸ਼ਮੂਲੀਅਤ

ਫ਼ਿਰੋਜ਼ਪੁਰ, 1 ਸਤੰਬਰ (ਕੁਲਬੀਰ ਸਿੰਘ ਸੋਢੀ)- ਪੈਰਾਮੈਡੀਕਲ ਯੂਨੀਅਨ ਫ਼ਿਰੋਜ਼ਪੁਰ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਬਲਾਕ ਕੱਸੋਆਣਾ ਦੇ ਮੇਲ ਵਰਕਰਾਂ ਨੇ ਯੂਨੀਅਨ ’ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਯੂਨੀਅਨ ਦੇ ਸੀਨੀਅਰ ਆਗੂਆਂ ਵਲੋਂ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਫ਼ਿਰੋਜ਼ਪੁਰ, 1 ਸਤੰਬਰ (ਕੁਲਬੀਰ ਸਿੰਘ ਸੋਢੀ)- ਪੈਰਾਮੈਡੀਕਲ ਯੂਨੀਅਨ ਫ਼ਿਰੋਜ਼ਪੁਰ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਬਲਾਕ ਕੱਸੋਆਣਾ ਦੇ ਮੇਲ ਵਰਕਰਾਂ ਨੇ ਯੂਨੀਅਨ ’ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਯੂਨੀਅਨ ਦੇ ਸੀਨੀਅਰ ਆਗੂਆਂ ਵਲੋਂ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ । ਯੂਨੀਅਨ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਜਗਰੂਪ ਸਿੰਘ, ਜੈਕਬ, ਸੁਖਜੀਤ ਸਿੰਘ, ਪੋਲਸ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਜਗਜੀਤ ਸਿੰਘ ਸ਼ਾਮਲ ਹਨ। ਇਸ ਮੌਕੇ ਦਵਿੰਦਰ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ, ਕੁਲਵਿੰਦਰ ਕੌਰ, ਬਲਜੀਤ ਕੌਰ, ਗੁਰਮੀਤ ਕੌਰ, ਕੁਲਦੀਪ ਕੌਰ, ਰਾਣੀ ਅਤੇ ਬਿਮਲਾ ਵੀ ਮੌਜ਼ੂਦ ਸਨ। ਇਸ ਮੌਕੇ ਪੈਰਾਮੈਡੀਕਲ ਯੂਨੀਅਨ ਦੇ ਚੇਅਰਮੈਨ ਕੌਰਜੀਤ ਸਿੰਘ, ਪੈਰਾਮੈਡੀਕਲ ਯੂਨੀਅਨ ਪੰਜਾਬ ਦੇ ਕੋਆਰਡੀਨੇਟਰ ਨਰਿੰਦਰ ਸ਼ਰਮਾ, ਕਲਾਸ-4 ਯੂਨੀਅਨ ਦੇ ਪ੍ਰਧਾਨ ਅਤੇ ਪੈਰਾਮੈਡੀਕਲ ਯੂਨੀਅਨ ਫ਼ਿਰੋਜ਼ਪੁਰ ਦੇ ਐਡਵਾਈਜ਼ਰ ਰਾਮ ਪ੍ਰਸ਼ਾਦ ਅਤੇ ਸੀ.ਐੱਚ.ਓ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਯੂਨੀਅਨ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਜਾਇਜ਼ ਹੱਕਾਂ ਲਈ ਪੈਰਾਮੈਡੀਕਲ ਯੂਨੀਅਨ ਲਗਾਤਾਰ ਸੰਘਰਸ਼ ਕਰ ਰਹੀ ਹੈ ਅਤੇ ਬਲਾਕ ਕੱਸੋਆਣਾ ਦੇ ਮੇਲ ਵਰਕਰਾਂ ਦੀ ਸ਼ਮੂਲੀਅਤ ਨਾਲ ਯੂਨੀਅਨ ਨੂੰ ਹੋਰ ਤਾਕਤ ਮਿਲੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਤੇ ਸਿਹਤ ਵਿਭਾਗ ਦੇ ਸਾਹਮਣੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਦੇ ਲੁਧਿਆਣਾ ਪਾਰਸਲ ਦਫ਼ਤਰ ’ਚ ਬੁਕਿੰਗ ਦੀ ਸੁਵਿਧਾ ਹੁਣ 24 ਘੰਟੇ ਉਪਲਬਧ ਅਗਲੀ ਖ਼ਬਰ ਸਿਟੀ ਪੁਲਿਸ ਵਲੋਂ ਚਾਰ ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
Ad Position 24