ਫ਼ਿਰੋਜ਼ਪੁਰ ਮੰਡਲ ਦੇ ਲੁਧਿਆਣਾ ਪਾਰਸਲ ਦਫ਼ਤਰ ’ਚ ਬੁਕਿੰਗ ਦੀ ਸੁਵਿਧਾ ਹੁਣ 24 ਘੰਟੇ ਉਪਲਬਧ
ਫ਼ਿਰੋਜ਼ਪੁਰ, 1 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਅਤੇ ਵਪਾਰੀਆਂ ਦੀ ਸੁਵਿਧਾ ਲਈ ਲੁਧਿਆਣਾ ਪਾਰਸਲ ਦਫ਼ਤਰ ਵਿਚ ਬੁਕਿੰਗ ਦੀ ਸੁਵਿਧਾ 1 ਸਤੰਬਰ 2026 ਤੋਂ 31 ਦਸੰਬਰ 2026 ਤੱਕ 24 ਘੰਟੇ ਉਪਲਬਧ ਰਹੇਗੀ। ਇਸ ਮਿਆਦ ਦੇ ਦੌਰਾਨ ਗ੍ਰਾਹਕ ਆਪਣੇ ਪਾਰਸਲ ਦੀ ਬੁਕਿੰਗ ਰੇਲਵੇ ਕਾਊਂਟਰ ਤੋਂ ਕਰਵਾ ਸਕਣਗੇ।
ਫ਼ਿਰੋਜ਼ਪੁਰ, 1 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਅਤੇ ਵਪਾਰੀਆਂ ਦੀ ਸੁਵਿਧਾ ਲਈ ਲੁਧਿਆਣਾ ਪਾਰਸਲ ਦਫ਼ਤਰ ਵਿਚ ਬੁਕਿੰਗ ਦੀ ਸੁਵਿਧਾ 1 ਸਤੰਬਰ 2026 ਤੋਂ 31 ਦਸੰਬਰ 2026 ਤੱਕ 24 ਘੰਟੇ ਉਪਲਬਧ ਰਹੇਗੀ। ਇਸ ਮਿਆਦ ਦੇ ਦੌਰਾਨ ਗ੍ਰਾਹਕ ਆਪਣੇ ਪਾਰਸਲ ਦੀ ਬੁਕਿੰਗ ਰੇਲਵੇ ਕਾਊਂਟਰ ਤੋਂ ਕਰਵਾ ਸਕਣਗੇ। ਲੁਧਿਆਣਾ ਦੇਸ਼ ਦੇ ਪ੍ਰਮੁੱਖ ਹੋਜ਼ਰੀ ਅਤੇ ਟੈਕਸਟਾਈਲ ਵਪਾਰਕ ਕੇਂਦਰਾਂ ਵਿਚੋਂ ਇਕ ਹੈ। ਹੋਜ਼ਰੀ ਸੀਜ਼ਨ ਦੇ ਦੌਰਾਨ ਇੱਥੋਂ ਵੱਡੀ ਮਾਤਰਾ ਵਿਚ ਕੱਪੜੇ, ਹੋਜ਼ਰੀ ਉਤਪਾਦ ਅਤੇ ਹੋਰ ਵਪਾਰਕ ਸਾਮਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੇਜੇ ਜਾਂਦੇ ਹਨ। ਇਸ ਮਿਆਦ ਵਿਚ ਵਪਾਰਕ ਗਤੀਵਿਧੀਆਂ ਵਧਣ ਦੇ ਕਾਰਨ ਪਾਰਸਲ ਬੁਕਿੰਗ ਦੀ ਮੰਗ ਵੀ ਵੱਧ ਜਾਂਦੀ ਹੈ। ਇਸੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਫ਼ਿਰੋਜ਼ਪੁਰ ਮੰਡਲ ਵਲੋਂ ਵਪਾਰੀਆਂ, ਗਾਹਕਾਂ ਅਤੇ ਯਾਤਰੀਆਂ ਦੀ ਸੁਵਿਧਾ ਲਈ ਇਕ ਮਹੱਤਵਪੂਰਨ ਪਹਿਲ ਕੀਤੀ ਗਈ ਹੈ। ਰੇਲਵੇ ਪ੍ਰਸ਼ਾਸਨ ਅਨੁਸਾਰ ਫ਼ਿਰੋਜ਼ਪੁਰ ਮੰਡਲ ਵਲੋਂ ਵਪਾਰੀਆਂ ਅਤੇ ਯਾਤਰੀਆਂ ਨੂੰ ਸੁਰੱਖਿਅਤ, ਸੁਵਿਧਾਜਨਕ, ਪਾਰਦਰਸ਼ੀ ਅਤੇ ਸਮਾਂਬੱਧ ਪਾਰਸਲ ਸੇਵਾ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। 24 ਘੰਟੇ ਪਾਰਸਲ ਬੁਕਿੰਗ ਦੀ ਸੁਵਿਧਾ ਉਪਲਬਧ ਹੋਣ ਨਾਲ ਵਪਾਰੀਆਂ ਨੂੰ ਆਪਣੇ ਸਾਮਾਨ ਦੀ ਬੁਕਿੰਗ ਵਿਚ ਵਧੇਰੇ ਲਚਕਤਾ ਮਿਲੇਗੀ ਅਤੇ ਰੇਲਵੇ ਦੇ ਮਾਧਿਅਮ ਨਾਲ ਮਾਲ ਢੋਆ-ਢੁਆਈ ਨੂੰ ਵੀ ਉਤਸ਼ਾਹ ਮਿਲੇਗਾ। ਯਾਤਰੀਆਂ ਅਤੇ ਵਪਾਰੀਆਂ ਨੂੰ ਅਪੀਲ ਹੈ ਕਿ ਉਹ ਕਿਸੇ ਅਣ-ਅਧਿਕਾਰਤ ਵਿਅਕਤੀ ਜਾਂ ਏਜੰਟ ਦੇ ਮਾਧਿਅਮ ਨਾਲ ਬੁਕਿੰਗ ਨਾ ਕਰਵਾਉਣ ਅਤੇ ਰੇਲਵੇ ਦੀ ਅਧਿਕਾਰਤ ਪਾਰਸਲ ਬੁਕਿੰਗ ਸੁਵਿਧਾ ਦਾ ਹੀ ਲਾਭ ਉਠਾਉਣ।