04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਫੂਡ ਸੇਫ਼ਟੀ ਵਿੰਗ ਦਾ ਵੱਡਾ ਐਕਸ਼ਨ, ਵੱਖ-ਵੱਖ ਇਲਾਕਿਆਂ ’ਚ ਅਚਨਚੇਤ ਜਾਂਚ ਮੁਹਿੰਮ ਚਲਾਈ ਬੱਸ ਸਟੈਂਡ ਦੀਆਂ ਦੁਕਾਨਾਂ ’ਤੇ ਵਿਸ਼ੇਸ਼ ਚੈਕਿੰਗ, 3 ਫੂਡ ਬਿਜ਼ਨਸ ਆਪ੍ਰੇਟਰਾਂ ਦੇ ਚਲਾਨ

ਫ਼ਿਰੋਜ਼ਪੁਰ, 3 ਸਤੰਬਰ (ਕੁਲਬੀਰ ਸਿੰਘ ਸੋਢੀ)-ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਖਾਣ-ਪੀਣ ਦੇ ਕਾਰੋਬਾਰੀਆਂ ਖ਼ਿਲਾਫ਼ ਫੂਡ ਸੇਫ਼ਟੀ ਵਿੰਗ ਫ਼ਿਰੋਜ਼ਪੁਰ ਨੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਚਨਚੇਤ ਚੈਕਿੰਗ ਮੁਹਿੰਮ ਚਲਾਈ। ਫੂਡ ਸੇਫ਼ਟੀ ਅਫ਼ਸਰ ਅਭਿਨਵ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਕਈ ਥਾਵਾਂ ’ਤੇ ਸਫ਼ਾਈ ਦੇ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਈ, ਜਦਕਿ ਗੰਦਗੀ ਅਤੇ ਮਾੜੇ ਹਾਲਾਤ ਵਿਚ ਰੱਖੇ ਖਾਣ-ਪੀਣ ਦੇ ਪਦਾਰਥਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਫ਼ਿਰੋਜ਼ਪੁਰ, 3 ਸਤੰਬਰ (ਕੁਲਬੀਰ ਸਿੰਘ ਸੋਢੀ)-ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਖਾਣ-ਪੀਣ ਦੇ ਕਾਰੋਬਾਰੀਆਂ ਖ਼ਿਲਾਫ਼ ਫੂਡ ਸੇਫ਼ਟੀ ਵਿੰਗ ਫ਼ਿਰੋਜ਼ਪੁਰ ਨੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਚਨਚੇਤ ਚੈਕਿੰਗ ਮੁਹਿੰਮ ਚਲਾਈ। ਫੂਡ ਸੇਫ਼ਟੀ ਅਫ਼ਸਰ ਅਭਿਨਵ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਕਈ ਥਾਵਾਂ ’ਤੇ ਸਫ਼ਾਈ ਦੇ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਈ, ਜਦਕਿ ਗੰਦਗੀ ਅਤੇ ਮਾੜੇ ਹਾਲਾਤ ਵਿਚ ਰੱਖੇ ਖਾਣ-ਪੀਣ ਦੇ ਪਦਾਰਥਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਫੂਡ ਸੇਫ਼ਟੀ ਵਿੰਗ ਵਲੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਵੱਖ-ਵੱਖ ਥਾਵਾਂ ਦੀ ਜਾਂਚ ਕੀਤੀ ਗਈ ਅਤੇ ਮੌਕੇ ’ਤੇ ਹੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ-ਨਾਲ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ, ਸਫ਼ਾਈ ਅਤੇ ਫੂਡ ਸੇਫ਼ਟੀ ਮਾਪਦੰਡਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਟੀਮ ਅੱਗੇ ਇਕ ਅਜਿਹੀ ਇਕਾਈ ਸਾਹਮਣੇ ਆਈ, ਜਿੱਥੇ ਮੁਰਮੁਰੇ ਪੈਕ ਕੀਤੇ ਜਾ ਰਹੇ ਸਨ। ਜਾਂਚ ਵਿਚ ਪਤਾ ਲੱਗਾ ਕਿ ਸਬੰਧਿਤ ਫੂਡ ਬਿਜ਼ਨਸ ਆਪਰੇਟਰ ਕੋਲ ਪੈਕਿੰਗ ਅਤੇ ਮੈਨੂਫੈਕਚਰਿੰਗ ਲਈ ਲੋੜੀਂਦਾ ਵੈਧ ਲਾਇਸੈਂਸ ਮੌਜੂਦ ਨਹੀਂ ਸੀ, ਜਦਕਿ ਉਕਤ ਇਕਾਈ ਸਿਰਫ਼ ਰਿਟੇਲ ਅਤੇ ਹੋਲਸੇਲ ਕਾਰੋਬਾਰ ਲਈ ਅਧਿਕ੍ਰਿਤ ਸੀ। ਇਸ ਮਾਮਲੇ ਵਿਚ ਮੁਰਮੁਰਿਆਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਨੂੰ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਟੀਮ ਵਲੋਂ ਵੱਖ-ਵੱਖ ਖਾਣ-ਪੀਣ ਵਾਲੇ ਪਦਾਰਥਾਂ ਦੇ ਨਮੂਨੇ ਵੀ ਲਏ ਗਏ। ਇਨ੍ਹਾਂ ਵਿਚ ਚਾਪ ਦੇ ਉਤਪਾਦਾਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੇ ਨਮੂਨੇ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਨਮੂਨਿਆਂ ਦੀ ਲੈਬਾਰਟਰੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੱਸ ਸਟੈਂਡ ’ਤੇ ਮਿਲੀ ਗੰਦਗੀ, ਟਾਇਲਟਾਂ ਨੇੜੇ ਰੱਖਿਆ ਮਿਲਿਆ ਖਾਣ-ਪੀਣ ਦਾ ਸਾਮਾਨ - ਫੂਡ ਸੇਫ਼ਟੀ ਵਿੰਗ ਵਲੋਂ ਫ਼ਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਅਤੇ ਉੱਥੇ ਸਥਿਤ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਵੀ ਕੀਤੀ ਗਈ। ਇਸ ਦੌਰਾਨ ਤਿੰਨ ਫੂਡ ਬਿਜ਼ਨਸ ਆਪੇ੍ਰਟਰਾਂ ਦੇ ਚਲਾਨ ਕੀਤੇ ਗਏ। ਜਾਂਚ ਟੀਮ ਨੇ ਕਈ ਥਾਵਾਂ ’ਤੇ ਸਫ਼ਾਈ ਦੀ ਸਥਿਤੀ ਬੇਹੱਦ ਮਾੜੀ ਪਾਈ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਅਸਵੱਛ ਢੰਗ ਨਾਲ ਰੱਖਿਆ ਹੋਇਆ ਮਿਲਿਆ। ਚੈਕਿੰਗ ਦੌਰਾਨ ਸਭ ਤੋਂ ਗੰਭੀਰ ਲਾਪਰਵਾਹੀ ਉਸ ਸਮੇਂ ਸਾਹਮਣੇ ਆਈ ਜਦੋਂ ਟਾਇਲਟ ਅਤੇ ਬਾਥਰੂਮ ਦੇ ਨੇੜੇ ਹੀ ਆਲੂ, ਪਿਆਜ਼, ਰਿਫਾਇੰਡ ਤੇ ਹੋਰ ਖਾਣ-ਪੀਣ ਵਾਲਾ ਸਮਾਨ ਰੱਖਿਆ ਹੋਇਆ ਪਾਇਆ ਗਿਆ। ਸਿਹਤ ਲਈ ਸੰਭਾਵਿਤ ਖ਼ਤਰਾ ਬਣ ਸਕਣ ਵਾਲੇ ਇਸ ਸਾਮਾਨ ਨੂੰ ਫੂਡ ਸੇਫ਼ਟੀ ਟੀਮ ਨੇ ਤੁਰੰਤ ਮੌਕੇ ਤੋਂ ਹਟਵਾ ਕੇ ਨਸ਼ਟ ਕਰਵਾ ਦਿੱਤਾ ਤੇ ਸਬੰਧਿਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਬੱਸ ਸਟੈਂਡ ’ਤੇ ਕੁੱਝ ਰੰਗ-ਬਰੰਗੇ ਖਾਣ-ਪੀਣ ਵਾਲੇ ਪਦਾਰਥ ਅਤੇ ਪੋਪਲੇ ਵੀ ਗੰਦਗੀ ਤੇ ਅਸਵੱਛ ਹਾਲਤਾਂ ਵਿਚ ਰੱਖੇ ਮਿਲੇ। ਇਨ੍ਹਾਂ ਪਦਾਰਥਾਂ ਨੂੰ ਵੀ ਟੀਮ ਵਲੋਂ ਮੌਕੇ ’ਤੇ ਨਸ਼ਟ ਕਰਵਾ ਦਿੱਤਾ ਗਿਆ। ਇਸ ਦੇ ਨਾਲ ਹੀ ਅਸਵੱਛ ਢੰਗ ਨਾਲ ਰੱਖੀ ਗਈ ਲਾਲ ਰੰਗ ਦੀ ਸੌਸ ਨੂੰ ਵੀ ਹਟਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਠੁੱਲੀਵਾਲ ਪੁਲਿਸ ਵਲੋਂ 60 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਦੋ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਪੁਲਿਸ ਤੇ ਮਾਲ ਵਿਭਾਗ ਦੀ ਵੱਡੀ ਕਾਰਵਾਈ
Ad Position 24