06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਹਲਕਾ ਵਿਧਾਇਕ ਰਜਨੀਸ਼ ਦਹੀਯਾ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ

ਫ਼ਿਰੋਜ਼ਪੁਰ, 5 ਸਤੰਬਰ (ਕੁਲਬੀਰ ਸਿੰਘ ਸੋਢੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੀਤੀ ਗਈ ਨਿਯੁਕਤੀ ਦੇ ਪੱਤਰ ਵੰਡਣ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਲਕਾ ਵਿਧਾਇਕ ਰਜਨੀਸ਼ ਦਹੀਯਾ ਨੇ ਸ਼ਿਰਕਤ ਕੀਤੀ ਅਤੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।

Ad Position 21
repet_subhas-goyals [Copy P29]
ਨਵ-ਨਿਯੁਕਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡਣ ਸਮੇਂ ਹਲਕਾ ਦਿਹਾਤੀ ਦਹੀਯਾ, ਹਾਜ਼ਰ ‘ਆਪ’ ਆਗੂ ਅਤੇ ਵਰਕਰ। ਅਜੀਤ ਤਸਵੀਰ 06-09-2026
ਫ਼ਿਰੋਜ਼ਪੁਰ, 5 ਸਤੰਬਰ (ਕੁਲਬੀਰ ਸਿੰਘ ਸੋਢੀ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਫ਼ਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਕੀਤੀ ਗਈ ਨਿਯੁਕਤੀ ਦੇ ਪੱਤਰ ਵੰਡਣ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਲਕਾ ਵਿਧਾਇਕ ਰਜਨੀਸ਼ ਦਹੀਯਾ ਨੇ ਸ਼ਿਰਕਤ ਕੀਤੀ ਅਤੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਵਿਧਾਇਕ ਰਜਨੀਸ਼ ਦਹੀਯਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਸਮਾਗਮ ਦੌਰਾਨ ਬਲਾਕ ਘੱਲਖੁਰਦ ਅਤੇ ਬਲਾਕ ਫ਼ਿਰੋਜ਼ਪੁਰ ਦੇ ਆਂਗਣਵਾੜੀ ਕੇਂਦਰਾਂ ਲਈ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿਚ ਬਲਾਕ ਘੱਲਖੁਰਦ ਆਂਗਣਵਾੜੀ ਵਰਕਰ ਰਾਜਵੀਰ ਕੌਰ ਪਤਨੀ ਸਤਨਾਮ ਸਿੰਘ ਪਿੰਡ ਵਲੂਰ, ਚਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਪਿੰਡ ਰੁਕਨਾਬੇਗੂ, ਕੋਮਲ ਸ਼ਰਮਾ ਪਤਨੀ ਗੁਰਜਿੰਦਰ ਸਿੰਘ, ਪਿੰਡ ਰੁਕਣਸ਼ਾਹ ਵਾਲਾ, ਕਰਮਜੀਤ ਕੌਰ ਪਤਨੀ ਮਨਦੀਪ ਸਿੰਘ ਪਿੰਡ ਮੱਲ੍ਹਵਾਲ ਕਦੀਮ, ਮੀਨਾ ਕੁਮਾਰੀ ਪਤਨੀ ਰਵਿੰਦਰ ਸਿੰਘ ਪਿੰਡ ਖੂਹ ਚਾਹ ਪਰਸੀਆ, ਪ੍ਰਦੀਪ ਕੌਰ ਪੁੱਤਰੀ ਦਾਰਾ ਸਿੰਘ, ਪਿੰਡ ਬਸਤੀ ਫਕੀਰ ਵਾਲੀ ਆਂਗਣਵਾੜੀ ਹਨ ਤੇ ਆਂਗਣਵਾੜੀ ਹੈਲਪਰ ਮਨਜਿੰਦਰ ਕੌਰ ਪਤਨੀ ਵੀਰਪਾਲ ਸਿੰਘ ਪਿੰਡ ਵਾਹਗੇਵਾਲਾ, ਚਰਨਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਪਿੰਡ ਮੱਲੂਵਾਲਾ, ਅਰਸ਼ਦੀਪ ਕੌਰ ਪੁੱਤਰੀ ਰੇਸ਼ਮ ਸਿੰਘ ਪਿੰਡ ਮੱਲੂਵਾਲਾ, ਕਿਰਨ ਕੌਰ ਪੁੱਤਰੀ ਅਨੌਖ ਸਿੰਘ ਪਿੰਡ ਬੇਗੂਮਾਹੂ, ਪ੍ਰਵੀਨ ਕੌਰ ਪਤਨੀ ਜਗਦੀਸ਼ ਸਿੰਘ ਪਿੰਡ ਜਲਾਲਵਾਲਾ, ਪ੍ਰਭਜੋਤ ਕੌਰ ਪੁੱਤਰੀ ਬਲਦੇਵ ਸਿੰਘ ਪਿੰਡ ਬੁੱਕਣ ਖਾਂ ਵਾਲਾ, ਦਿਯਾ ਪੁੱਤਰੀ ਰਮੇਸ਼ ਕੁਮਾਰ ਪਿੰਡ ਝੋਕ ਹਰੀਹਰ, ਅਮਨਦੀਪ ਕੌਰ ਪਤਨੀ ਇੰਦਰਜੀਤ ਸਿੰਘ ਪਿੰਡ ਝੋਕ ਹਰੀਹਰ, ਸਿਮਰਨਜੀਤ ਕੌਰ ਪਤਨੀ ਰਣਜੀਤ ਸਿੰਘ ਪਿੰਡ ਧੀਰਾ ਪੱਤਰਾ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਮੌਕੇ ਸੀ.ਡੀ.ਪੀ.ਓ. ਸੁਖਵਿੰਦਰ ਕੌਰ, ਬਲਾਕ ਕੋਆਰਡੀਨੇਟਰ ਆਂਚਲ ਅਰੋੜਾ, ਸੁਪਰਵਾਈਜ਼ਰ ਆਸ਼ਾਪਾਲ ਕੌਰ, ਰਾਜਵਿੰਦਰ ਕੌਰ, ਕਲਰਕ ਗੁਰਵਿੰਦਰ ਸਿੰਘ, ਸੁਖਬੀਰ ਸਿੰਘ ਤੇ ਹੋਰ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੇਜਰ ਹਰਮਿੰਦਰ ਸਿੰਘ ਭੁੱਲਰ ਨੇ ਸਾਥੀਆਂ ਸਮੇਤ ਸ਼ਹਿਰ ਦੇ ਮੰਦਰਾਂ ’ਚ ਟੇਕਿਆ ਮੱਥਾ ਅਗਲੀ ਖ਼ਬਰ ਪਿੰਡ ਖੁੰਦਰ ਉਤਾੜ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ
Ad Position 24