ਚੈਤਨਿਆ ਟੈਕਨੋ ਸਕੂਲ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜੇਤੂ ਖਿਡਾਰੀਆਂ ਦਾ ਮੈਡਲਾਂ ਨਾਲ ਸਨਮਾਨ
ਰਾਮਪੁਰਾ ਫੂਲ , 5 ਨਵੰਬਰ ( ਨਰਪਿੰਦਰ ਸਿੰਘ ਧਾਲੀਵਾਲ ): ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ , ਰਾਮਪੁਰਾ ਫੂਲ ਦੇ ਦਿਸ਼ਾ - ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ - ਕਮ - ਬਲਾਕ ਪ੍ਰੋਜੈਕਟ ਕੋਆਰਡੀਨੇਟਰ ( ਸਮਗਰਾ ਸਿੱਖਿਆ ਅਭਿਆਨ ) ਦੀ ਸੁਚੱਜੀ ਦੇਖ - ਰੇਖ ਹੇਠ , ਸਥਾਨਕ ਚੈਤਨਿਆ ਟੈਕਨੋ ਸਕੂਲ ਦੇ ਖੇਡ ਮੈਦਾਨ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਅਤਿ ਉਤਸ਼ਾਹਪੂਰਵਕ ਮਾਹੌਲ ਵਿਚ ਸੰਪੰਨ ਹੋਈਆਂ । ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲ ਪ੍ਰਿੰਸੀਪਲ ਮੋਨਿਕਾ ਸ਼ਰਮਾ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ।
ਖ
ਖੇਡਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕਰਦੇ ਹੋਏ।
06-11-2026
ਰਾਮਪੁਰਾ ਫੂਲ , 5 ਨਵੰਬਰ ( ਨਰਪਿੰਦਰ ਸਿੰਘ ਧਾਲੀਵਾਲ ): ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ , ਰਾਮਪੁਰਾ ਫੂਲ ਦੇ ਦਿਸ਼ਾ - ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ - ਕਮ - ਬਲਾਕ ਪ੍ਰੋਜੈਕਟ ਕੋਆਰਡੀਨੇਟਰ ( ਸਮਗਰਾ ਸਿੱਖਿਆ ਅਭਿਆਨ ) ਦੀ ਸੁਚੱਜੀ ਦੇਖ - ਰੇਖ ਹੇਠ , ਸਥਾਨਕ ਚੈਤਨਿਆ ਟੈਕਨੋ ਸਕੂਲ ਦੇ ਖੇਡ ਮੈਦਾਨ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਅਤਿ ਉਤਸ਼ਾਹਪੂਰਵਕ ਮਾਹੌਲ ਵਿਚ ਸੰਪੰਨ ਹੋਈਆਂ । ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲ ਪ੍ਰਿੰਸੀਪਲ ਮੋਨਿਕਾ ਸ਼ਰਮਾ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਖੇਡ ਸਮਾਰੋਹ ਵਿਚ ਡੀ . ਈ . ਓ . ਦਫ਼ਤਰ ਤੋਂ ਡੀ . ਐੱਸ . ਈ . ਦੇਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ਼ਮ੍ਹਾ ਰੌਸ਼ਨ ਕਰਕੇ ਖੇਡਾਂ ਦਾ ਅਧਿਕਾਰਤ ਉਦਘਾਟਨ ਕੀਤਾ । ਖੇਡਾਂ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵੱਖ - ਵੱਖ ਖੇਡ ਮੁਕਾਬਲੇ ਕਰਵਾਏ ਗਏ , ਜਿਨ੍ਹਾਂ ਵਿਚ ਸ਼ਾਰਟ ਪੁੱਟ ( ਗੋਲਾ ਸੁੱਟਣਾ ), ਲੌਂਗ ਰਨ , 100 ਮੀਟਰ ਰੇਸ ਅਤੇ 200 ਮੀਟਰ ਰੇਸ ਵਿਸ਼ੇਸ਼ ਤੌਰ ’ ਤੇ ਆਕਰਸ਼ਣ ਦਾ ਕੇਂਦਰ ਰਹੇ । ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੇ ਅਥਾਹ ਜੋਸ਼ , ਜਜ਼ਬੇ ਅਤੇ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ । ਖੇਡਾਂ ਦੇ ਪ੍ਰਬੰਧਾਂ ਨੂੰ ਬਿਨਾਂ ਕਿਸੇ ਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਤੋਂ ਆਈ . ਈ . ਆਰ . ਟੀ . ਟੀਮ - ਮੈਡਮ ਸੋਨੀਆ , ਸੁਰਿੰਦਰ ਕੁਮਾਰ , ਰਣਜੀਤ ਸਿੰਘ , ਕੁਲਵਿੰਦਰ ਕੌਰ , ਸੁਰਿੰਦਰ ਪਾਲ ਕੌਰ ਅਤੇ ਰਾਮਪੁਰਾ ਤੇ ਭਗਤਾ ਬਲਾਕ ਦੇ ਸਪੈਸ਼ਲ ਐਜੂਕੇਟਰਾਂ ਨੇ ਆਪਣੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਭੂਮਿਕਾ ਨਿਭਾਈ । ਡੀ . ਐੱਸ . ਈ . ਦੇਵਿੰਦਰ ਕੁਮਾਰ ਸਮਾਪਤੀ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡੀ . ਐੱਸ . ਈ . ਦੇਵਿੰਦਰ ਕੁਮਾਰ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਮੁੱਖ ਉਦੇਸ਼ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਪਛਾਣ ਕੇ ਬਾਹਰ ਲਿਆਉਣਾ ਅਤੇ ਉਨ੍ਹਾਂ ਵਿਚ ਆਤਮ - ਵਿਸ਼ਵਾਸ ਦੀ ਭਾਵਨਾ ਨੂੰ ਪ੍ਰਬਲ ਕਰਨਾ ਹੈ , ਤਾਂ ਜੋ ਉਹ ਸਮਾਜ ਦੀ ਮੁੱਖ ਧਾਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਸਕਣ । ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਜੇਤੂ ਅਤੇ ਭਾਗ ਲੈਣ ਵਾਲੇ ਸਮੂਹ ਬੱਚਿਆਂ ਨੂੰ ਮੈਡਲ ਵੰਡ ਕੇ ਸਨਮਾਨਿਤ ਕੀਤਾ ਗਿਆ । ਆਪਣੇ ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਨੇ ਇਸ ਸਫਲ ਆਯੋਜਨ ਲਈ ਚੈਤਨਿਆ ਟੈਕਨੋ ਸਕੂਲ ਦੀ ਪ੍ਰਿੰਸੀਪਲ ਮੋਨਿਕਾ ਸ਼ਰਮਾ , ਸਮੂਹ ਸਟਾਫ਼ ਅਤੇ ਸਪੈਸ਼ਲ ਐਜੂਕੇਟਰਾਂ ਦਾ ਉਚੇਚੇ ਤੌਰ ’ ਤੇ ਧੰਨਵਾਦ ਕੀਤਾ ।