ਗੁਰਭੇਜ ਸਿੰਘ ਕੁਹਾਲਾ ਦੀ ਅਧਿਆਪਕ ਰਾਜ ਪੁਰਸਕਾਰ ਲਈ ਚੋਣ
ਮੱਲਾਂਵਾਲਾ, 5 ਸਤੰਬਰ (ਬਲਬੀਰ ਸਿੰਘ ਜੋਸਨ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਾਲ 2026 ਲਈ ਅਧਿਆਪਕ ਰਾਜ ਪੁਰਸਕਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿਚ ਮੱਲਾਂਵਾਲਾ ਇਲਾਕੇ ਨਾਲ ਸਬੰਧਿਤ ਸਮਰਪਿਤ, ਮਿਹਨਤੀ ਅਤੇ ਸਿੱਖਿਆ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕ ਗੁਰਭੇਜ ਸਿੰਘ ਕੁਹਾਲਾ ਦੀ ਅਧਿਆਪਕ ਰਾਜ ਪੁਰਸਕਾਰ ਲਈ ਚੋਣ ਹੋਣ ਨਾਲ ਅਧਿਆਪਕ ਵਰਗ ਅਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਮੱਲਾਂਵਾਲਾ, 5 ਸਤੰਬਰ (ਬਲਬੀਰ ਸਿੰਘ ਜੋਸਨ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਾਲ 2026 ਲਈ ਅਧਿਆਪਕ ਰਾਜ ਪੁਰਸਕਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿਚ ਮੱਲਾਂਵਾਲਾ ਇਲਾਕੇ ਨਾਲ ਸਬੰਧਿਤ ਸਮਰਪਿਤ, ਮਿਹਨਤੀ ਅਤੇ ਸਿੱਖਿਆ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਅਧਿਆਪਕ ਗੁਰਭੇਜ ਸਿੰਘ ਕੁਹਾਲਾ ਦੀ ਅਧਿਆਪਕ ਰਾਜ ਪੁਰਸਕਾਰ ਲਈ ਚੋਣ ਹੋਣ ਨਾਲ ਅਧਿਆਪਕ ਵਰਗ ਅਤੇ ਇਲਾਕੇ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਗੁਰਭੇਜ ਸਿੰਘ ਕੁਹਾਲਾ ਵਲੋਂ ਆਪਣੇ ਅਧਿਆਪਕ ਕਾਰਜ ਦੌਰਾਨ ਵਿਦਿਆਰਥੀਆਂ ਦੀ ਬਿਹਤਰ ਸਿੱਖਿਆ, ਸਕੂਲ ਦੀ ਤਰੱਕੀ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੀਆਂ ਸੇਵਾਵਾਂ ਨੂੰ ਇਸ ਸਨਮਾਨ ਰਾਹੀਂ ਮਾਨਤਾ ਮਿਲੀ ਹੈ। ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਸਮੂਹ ਅਧਿਆਪਕ ਭਾਈਚਾਰੇ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ ) ਮਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਸਤਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾ. ਸਿ ) ਸੁਨੀਤਾ ਰਾਣੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਬੀ.ਐਨ.ਓ. ਸੰਜੀਵ ਟੰਡਨ ਨੇ ਗੁਰਭੇਜ ਸਿੰਘ ਕੁਹਾਲਾ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ।