06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੁਰੂਹਰਸਹਾਏ ਦੇ ਮੇਨ ਬਾਜ਼ਾਰ ਵਿਚ ਦੁਕਾਨਦਾਰਾਂ ਨੇ ਮਨਾਈ ਜਨਮ ਅਸ਼ਟਮੀ

ਗੁਰੂਹਰਸਹਾਏ, 6 ਸਤੰਬਰ (ਕਪਿਲ ਕੰਧਾਰੀ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਗੁਰੂਹਰਸਹਾਏ ਦੇ ਮੇਨ ਬਾਜ਼ਾਰ ਵਿਚ ਦੁਕਾਨਦਾਰਾਂ ਅਤੇ ਭਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਦਹੀਂ ਹਾਂਡੀ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਾਜ਼ਾਰ ਵਿਚ ਬਣਾਈ ਗਈ ਦਹੀਂ ਹਾਂਡੀ ਦੀ ਮਟਕੀ ਨੂੰ ਭਗਤਾਂ ਵਲੋਂ ਟੀਮ ਬਣਾ ਕੇ ਤੋੜਿਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਗੁਰੂਹਰਸਹਾਏ, 6 ਸਤੰਬਰ (ਕਪਿਲ ਕੰਧਾਰੀ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਗੁਰੂਹਰਸਹਾਏ ਦੇ ਮੇਨ ਬਾਜ਼ਾਰ ਵਿਚ ਦੁਕਾਨਦਾਰਾਂ ਅਤੇ ਭਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਦਹੀਂ ਹਾਂਡੀ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਾਜ਼ਾਰ ਵਿਚ ਬਣਾਈ ਗਈ ਦਹੀਂ ਹਾਂਡੀ ਦੀ ਮਟਕੀ ਨੂੰ ਭਗਤਾਂ ਵਲੋਂ ਟੀਮ ਬਣਾ ਕੇ ਤੋੜਿਆ ਗਿਆ। ਇਸ ਦੌਰਾਨ ਪੂਰਾ ਬਾਜ਼ਾਰ ਜੈਕਾਰਿਆਂ ਨਾਲ ਗੂੰਜ ਉੱਠਿਆ। ਦਹੀਂ ਹਾਂਡੀ ਤੋੜਨ ਦੀ ਰਸਮ ਤੋਂ ਬਾਅਦ ਸੰਗਤ ਲਈ ਲੱਡੂਆਂ ਦੇ ਪ੍ਰਸਾਦ ਦਾ ਲੰਗਰ ਵੀ ਲਗਾਇਆ ਗਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਪ੍ਰਸਾਦ ਪ੍ਰਾਪਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਬੂ, ਮਿੰਟੂ ਗੁਪਤਾ, ਪਵਨ ਕੁਮਾਰ, ਅਭੀ ਮਦਾਨ, ਹਾਂਡਾ, ਅਜੀਤ, ਭੋਲਾ ਕੁਮਾਰ, ਮਨੂ ਮਾਨਕਟਾਲਾ, ਕ੍ਰਿਸ਼ਨ ਬਜਾਜ, ਖੰਨਾ ਵਿਸ਼ੂ ਬਜਾਜ, ਨੰਨੂ ਚੁੱਘ, ਰੂਬੀ, ਸੌਰਵ, ਹਰਸ਼ ਬਜਾਜ, ਗੁਰੀ, ਗੋਪੀ, ਯੁਵਰਾਜ ਜਵੈਲਰਜ਼, ਅਮਿਤ ਅਰੋੜਾ, ਸੁਮਿਤ, ਬਿੱਲਾ ਮਦਾਨ, ਗੋਰਾ, ਗੋਲਡੀ, ਹੈਪੀ ਤੇ ਹੋਰ ਬਾਜ਼ਾਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬਾਜ਼ਾਰ ਵਿਚ ਦਹੀਂ ਹਾਂਡੀ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਹੀਂ ਹਾਂਡੀ ਫੋੜਨ ਦੀ ਇਹ ਪਰੰਪਰਾ ਮੁੱਖ ਤੌਰ ’ਤੇ ਮਹਾਰਾਸ਼ਟਰ ਵਿਚ ਪ੍ਰਸਿੱਧ ਹੈ ਪਰ ਗੁਰੂਹਰਸਹਾਏ ਦੇ ਬਾਜ਼ਾਰ ਵਾਸੀਆਂ ਵਲੋਂ ਵੀ ਇਸ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਪਿਛਲੇ ਕਈ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਆਉਣ ਵਾਲੇ ਹਰ ਧਾਰਮਿਕ ਤੇ ਸਮਾਜਿਕ ਤਿਉਹਾਰ ਨੂੰ ਮਿਲਜੁਲ ਕੇ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸਬੰਧੀ ਮੀਟਿੰਗ ਹੋਈ, ਵੱਖ-ਵੱਖ ਜਥੇਬੰਦੀਆਂ ਵਲੋਂ ਡੱਟਵੀਂ ਹਮਾਇਤ ਅਗਲੀ ਖ਼ਬਰ ਡੀ.ਸੀ.ਐੱਮ. ਗਰੁੱਪ ਦੇ ਸਕੂਲਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
Ad Position 24