06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬਾਬਾ ਦੈੜ ਪੀਰ ਮੁੱਦਕੀ ਦਾ ਮੇਲਾ ਧੂਮਧਾਮ ਨਾਲ ਮਨਾਇਆ

ਮੁੱਦਕੀ, 6 ਸਤੰਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਵਿਚ ਬਾਬਾ ਦੈੜ ਪੀਰ ਦਾ ਸਲਾਨਾ ਮੇਲਾ ਬਾਬਾ ਦੈੜ ਪੀਰ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਸੋਨੂੰ ਦੀ ਅਗਵਾਈ ਹੇਠ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੁੱਦਕੀ, 6 ਸਤੰਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਵਿਚ ਬਾਬਾ ਦੈੜ ਪੀਰ ਦਾ ਸਲਾਨਾ ਮੇਲਾ ਬਾਬਾ ਦੈੜ ਪੀਰ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਸੋਨੂੰ ਦੀ ਅਗਵਾਈ ਹੇਠ ਐਨ.ਆਰ.ਆਈ. ਭਰਾਵਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦਾ ਆਗਾਜ਼ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਚੰਦ ਸਿੰਘ ਦੀ ਰਹਿਨੁਮਾਈ ਹੇਠ ਬਾਬਾ ਦੈੜ ਪੀਰ ਮੇਲਾ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਸੋਨੂੰ ਅਤੇ ਸਮੂਹ ਮੈਂਬਰਾਂ ਨੇ ਦਰਗਾਹ ’ਤੇ ਚਾਦਰ ਚੜ੍ਹਾ ਕੇ ਕੀਤਾ। ਮੇਲੇ ਦੌਰਾਨ ਵੱਖ ਵੱਖ ਕਲਾਕਾਰਾਂ ਨੇ ਕੱਵਾਲੀਆਂ, ਸ਼ਬਦ ਗਾਇਣ ਅਤੇ ਗੀਤ ਸੰਗੀਤ ਨਾਲ ਮੇਲੇ ਦਾ ਰੰਗ ਬੰਨ੍ਹਿਆ। ਸਵੇਰ ਤੋਂ ਹੀ ਸ਼ਰਧਾਲੂ ਨਤਮਸਤਕ ਹੋਣ ਲਈ ਦਰਗਾਹ ’ਤੇ ਪਹੁੰਚਣੇ ਸ਼ੁਰੂ ਹੋ ਗਏ। ਮੇਲੇ ਵਾਲੀ ਜਗ੍ਹਾ ’ਤੇ ਬੱਚਿਆਂ ਲਈ ਝੂਲੇ ਲਗਾਏ ਗਏ ਤੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਚੌਲਾਂ ਦਾ ਪ੍ਰਸਾਦਿ ਵੰਡਿਆ ਗਿਆ। ਭੁਪਿੰਦਰ ਸਿੰਘ ਭਿੰਦਾ ਸਿੱਧੂ ਨੇ ਦੱਸਿਆ ਕਿ ਮੇਲੇ ਨੂੰ ਵਧੀਆ ਬਣਾਉਣ ਲਈ ਬਾਬਾ ਦੈੜ ਪੀਰ ਮੇਲਾ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਸੋਨੂੰ, ਮੀਤ ਪ੍ਰਧਾਨ ਧਰਮਿੰਦਰ ਸਿੰਘ, ਖ਼ਜ਼ਾਨਚੀ ਕੁਲਵੰਤ ਸਿੰਘ ਭੰਬਾ, ਸੰਦੀਪ ਸਿੰਘ ਭੰਬਾ ਸੰਧੂ, ਪਲਵਿੰਦਰ ਸਿੰਘ ਸਿੱਧੂ, ਮਨਿੰਦਰ ਸੰਧੂ, ਗੁਰਪ੍ਰੀਤ ਭੁੱਲਰ, ਬਲਕਾਰ ਸਿੰਘ ਸਰਾਂ ਪੈਲਸ ਵਾਲੇ, ਸੰਦੀਪ ਸਿੰਘ ਸਿੱਧੂ, ਬਲਵੀਰ ਸਿੰਘ, ਗੁਰਸਾਹਬ ਸਿੰਘ ਭੰਬਾ, ਸੁਖਵਿੰਦਰ ਸਿੰਘ ਸੁੱਖਾ, ਪ੍ਰਗਟ ਸਿੰਘ, ਮੇਹਰ ਸਿੰਘ ਭੁੱਲਰ, ਪਿਆਰਾ ਸਿੰਘ, ਚਾਨਣ ਸਿੰਘ, ਜਗਦੀਪ ਸਿੰਘ, ਮੇਜਰ ਸਿੰਘ ਮਾਸਟਰ, ਕੁਲਦੀਪ ਸਿੱਧੂ, ਵਰਿੰਦਰ ਸ਼ਰਮਾ ਆਦਿ ਮੈਂਬਰਾਂ, ਐਨ. ਆਰ. ਆਈ. ਭਰਾਵਾਂ ਤੇ ਸਮੂਹ ਨਗਰ ਨਿਵਾਸੀਆਂ ਨੇ ਪੂਰਨ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ਨਾਲ ਕਥਿਤ ਪੁਲਿਸ ਅੱਤਿਆਚਾਰ ਲੋਕਤੰਤਰ ਦਾ ਵੱਡਾ ਘਾਣ-ਉਸਮਾਨ ਵਾਲਾ, ਗਿੱਲ
Ad Position 24