08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਰਜਿਸਟਰੀ ਕਰਨ ਬਦਲੇ ਪੈਸੇ ਮੰਗਣ ਵਾਲੇ ਤਹਿਸੀਲਦਾਰ ਦੀ ਈ.ਡੀ. ਨੂੰ ਸ਼ਿਕਾਇਤ

ਜ਼ੀਰਾ,8 ਸਤੰਬਰ (ਰਜਨੀਸ਼ ਕਥੂਰੀਆ)- ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨੇ ਤਹਿਸੀਲਦਾਰ ਵਲੋਂ ਰਜਿਸਟਰੀ ਕਰਨ ਬਦਲੇ ਪੈਸੇ ਮੰਗਣ ਦੀ ਈ. ਡੀ.

Ad Position 21
repet_subhas-goyals [Copy P29]
ਈ. ਡੀ.ਨੂੰ ਕੀਤੀ ਗਈ ਸ਼ਿਕਾਇਤ ਦੀ ਨਕਲ ਵਿਖਾਉਂਦਾ ਹੋਇਆ ਰਾਜੀਵ ਕੁਮਾਰ ਜੈਨ। ਅਜੀਤ ਤਸਵੀਰ 09-09-2026
ਜ਼ੀਰਾ,8 ਸਤੰਬਰ (ਰਜਨੀਸ਼ ਕਥੂਰੀਆ)- ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨੇ ਤਹਿਸੀਲਦਾਰ ਵਲੋਂ ਰਜਿਸਟਰੀ ਕਰਨ ਬਦਲੇ ਪੈਸੇ ਮੰਗਣ ਦੀ ਈ.ਡੀ.(ਇਨਫੋਰਸਮੈਂਟ ਡਾਇਰੈਕਟੋਰੇਟ) ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਰਾਜੀਵ ਕੁਮਾਰ ਜੈਨ ਪੁੱਤਰ ਪਦਮ ਕੁਮਾਰ ਜੈਨ ਵਾਸੀ ਸਮਾਧੀ ਰੋਡ ਜ਼ੀਰਾ ਨੇ ਦੱਸਿਆ ਕਿ ਉਹ ਮਿਤੀ 31 ਅਗਸਤ 20 26 ਨੂੰ ਤਹਿਸੀਲਦਾਰ ਦਫਤਰ ਜ਼ੀਰਾ ਵਿਖੇ ਆਪਣੀ ਦੁਕਾਨ ਦੀ ਰਜਿਸਟਰੀ ਕਰਵਾਉਣ ਲਈ ਸੁਖਰਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਜ਼ੀਰਾ ਨਾਲ ਗਿਆ ਸੀ, ਪਰ ਤਹਿਸੀਲਦਾਰ ਜ਼ੀਰਾ ਦੇ ਰੀਡਰ ਨੇ ਉਸ ਪਾਸੋਂ ਰਜਿਸਟਰੀ ਕਰਵਾਉਣ ਬਦਲੇ 15000 ਰੁਪਏ ਦੀ ਮੰਗ ਕੀਤੀ। ਰਾਜੀਵ ਕੁਮਾਰ ਜੈਨ ਨੇ ਦੱਸਿਆ ਕਿ ਰਜਿਸਟਰੀ ਕਰਵਾਉਣ ਲਈ ਉਸ ਦੇ ਕਾਗਜ ਪੱਤਰ ਪੂਰੇ ਹੋਣ ਕਾਰਨ ਉਸ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਇਸ ਦੇ ਬਾਵਜੂਦ ਤਹਿਸੀਲਦਾਰ ਨੇ ਉਸ ਦੀ ਫਾਈਲ ਵਿਚ ਨੁਕਸ ਕੱਢਦਿਆਂ ਇਕ ਸਵੈ ਘੋਸ਼ਣਾ ਪੱਤਰ ਲਿਖਵਾ ਕੇ ਫਾਈਲ ਵਿਚ ਲਗਾਉਣ ਲਈ ਕਿਹਾ। ਰਾਜੀਵ ਕੁਮਾਰ ਜੈਨ ਨੇ ਇਸ ਦੀ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਜਲੰਧਰ ਨੂੰ ਕੀਤੀ ਗਈ ਲਿਖਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਤਹਿਸੀਲ ਦਫਤਰ ਜ਼ੀਰਾ ਵਿਖੇ ਤਹਿਸੀਲਦਾਰ ਅਤੇ ਉਸ ਦਾ ਰੀਡਰ ਸ਼ਰੇਆਮ ਪੈਸੇ ਬਣਾਉਣ ਵਿਚ ਲੱਗੇ ਹੋਏ ਹਨ ਅਤੇ ਇਹਨਾਂ ਨੇ ਰਜਿਸਟਰੀ ਕਰਨ ਦੇ ਆਪਣੇ ਰੇਟ ਤੈਅ ਕੀਤੇ ਹੋਏ ਹਨ। ਉਸ ਨੇ ਦੱਸਿਆ ਕਿ ਜੋ ਇਹਨਾਂ ਨੂੰ ਰਿਸ਼ਵਤ ਦੇ ਦਿੰਦਾ ਹੈ। ਉਸ ਦੀ ਰਜਿਸਟਰੀ ਹੋ ਜਾਂਦੀ ਹੈ ਅਤੇ ਜੋ ਰਿਸ਼ਵਤ ਨਹੀਂ ਦਿੰਦਾ, ਉਸ ਦੇ ਕਾਗਜਾਂ ਵਿਚ ਕਮੀਆਂ ਦੱਸ ਕੇ ਉਹਨਾਂ ਖੱਜਲ ਖੁਆਰ ਅਤੇ ਜਲੀਲ ਕੀਤਾ ਜਾਂਦਾ ਹੈ। ਉਸ ਨੇ ਦੱਸਿਆ ਕਿ ਇਸ ਤਹਿਸੀਲਦਾਰ ਨੇ ਰਜਿਸਟਰੀਆਂ ਕਰਨ ਦੇ ਬਦਲੇ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਰਿਸ਼ਵਤ ਇਕੱਠੀ ਕਰਕੇ ਪੂਰੇ ਪੰਜਾਬ ਵਿਚ ਆਪਣੀ ਆਮਦਨ ਤੋ ਵੱਧ ਜਾਇਦਾਦ ਬਣਾਈ ਹੋਈ ਹੈ। ਰਾਜੀਵ ਕੁਮਾਰ ਜੈਨ ਨੇ ਖਦਸ਼ਾ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਪਿਛਲੇ ਸਮੇਂ ਦੌਰਾਨ ਤਹਿਸੀਲ ਦਫਤਰ ਜ਼ੀਰਾ ਵਿਖੇ ਕੀਤੀਆ ਗਈਆਂ ਰਜਿਸਟਰੀਆ ਦੀ ਜਾਂਚ ਕੀਤੀ ਜਾਵੇ ਤਾਂ ਵੱਡਾ ਘੁਟਾਲਾ ਸਾਹਮਣੇ ਆ ਸਕਦਾ ਹੈ। ਇੱਥੇ ਵਰਨਣਯੋਗ ਹੈ ਕਿ ਤਹਿਸੀਲਦਾਰ ਜ਼ੀਰਾ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਪਹਿਲਾਂ ਹੀ ਸਿਰੇ ਤੋਂ ਖਾਰਜ ਕਰ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਗਸ਼ਤ ਦੌਰਾਨ 3 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਮੁਲਾਜ਼ਮ ਮਾਰੂ ਨੀਤੀਆਂ ਦੇ ਰੋਸ ਕਰਕੇ ਬਿਜਲੀ ਕਰਮਚਾਰੀਆਂ ਨੇ ਕੀਤੀ ਗੇਟ ਰੈਲੀ
Ad Position 24