10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

-ਮਾਮਲਾ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ- ਫੈਡਰੇਸ਼ਨ ਮਹਿਤਾ ਵਲੋਂ ਧਰਨੇ ਦੇ ਕੀਤੇ ਐਲਾਨ ਮਗਰੋਂ ਪੁਲਿਸ ਪ੍ਰਸ਼ਾਸਨ ਨੇ ਕੀਤੀ ਕਾਰਵਾਈ

ਫ਼ਿਰੋਜ਼ਪੁਰ, 9 ਸਤੰਬਰ (ਸੁਖਵਿੰਦਰ ਸਿੰਘ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਖਾਈ ਫੇਮੇ ਕੇ ਤੇ ਹੋਏ ਇਕ ਗੰਭੀਰ ਸੜਕ ਹਾਦਸੇ ਵਿਚ ਇਕ ਸਕੂਲੀ ਵੈਨ ਵਲੋਂ ਮੋਟਰਸਾਈਕਲ ’ਤੇ ਫ਼ਿਰੋਜ਼ਪੁਰ ਵੱਲ ਆ ਰਹੇ ਇਕ ਨੌਜਵਾਨ ਸੁਖਵਿੰਦਰ ਸਿੰਘ ਨੂੰ ਸਿੱਧੀ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ ਵੈਨ ਚਾਲਕ ਕਰਨ ਪੀਰ ਸਿੰਘ ਸਪੁੱਤਰ ਮਹਿੰਦਰ ਸਿੰਘ ਵਾਸੀ ਬਾਲੇ ਵਾਲਾ ਆਪਣੀ ਵੈਨ ਮੌਕੇ ਤੋਂ ਭਜਾ ਕੇ ਲੈ ਗਿਆ ਤੇ ਰਾਹਗੀਰਾਂ ਨੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਸੁਖਵਿੰਦਰ ਸਿੰਘ ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾ ਦਿੱਤਾ ਸੀ ਅਤੇ ਵੈਨ ਦਾ ਨੰਬਰ ਅਤੇ ਡਰਾਈਵਰ ਵੀ ਪਹਿਚਾਣ ਕਰ ਲਈ ਗਈ ਸੀ। ਜਿਸ ’ਤੇ ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਪੂਰੀ ਜਦੋ ਜਹਿਦ ਕਰਨ ’ਤੇ ਪੁਲਿਸ ਨੇ ਕੇਸ ਤਾਂ ਰਜਿਸਟਰ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਬਚਾਉਣ ਲਈ ਪੁਲਿਸ ਵਲੋਂ ਪਰਿਵਾਰ ਨੂੰ ਟਾਲ ਮਟੋਲ ਦੀ ਨਿਯੁਕਤੀ ਕਾਫੀ ਸਮਾਂ ਅਖਤਿਆਰ ਰੱਖੀ ਗਈ ਜਿਸ ’ਤੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ਦੀ ਸਿਰਮੌਹ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਇਸ ਕੇਸ ਨੂੰ ਆਪਣੇ ਹੱਥ ਵਿਚ ਲੈਂਦਿਆ ਇਨਸਾਫ ਲੈਣ ਲਈ ਧਰਨੇ ਦਾ ਐਲਾਨ ਕੀਤਾ ਸੀ ਜਿਸ ’ਤੇ ਤਕਰੀਬਨ 100-150 ਵਰਕਰ ਜਦੋਂ ਥਾਣਾ ਸਦਰ ਵਿਖੇ ਇਕੱਠੇ ਹੋਏ ਤਾਂ ਪੁਲਿਸ ਪ੍ਰਸ਼ਾਸਨ ਨੇ ਮੌਕੇ ਵੀ ਨਜ਼ਾਕਤ ਨੂੰ ਸਮਝਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਅਮਲ ਵਿਚ ਲੈ ਆਂਦੀ ਤੇ ਸਕੂਲੀ ਵੈਨ ਨੂੰ ਕਬਜ਼ੇ ਵਿੱਚ ਲੈ ਲਈ ਥਾਣਾ ਸਦਰ ਮੁਖੀ ਗੁਰਵਿੰਦਰ ਕੁਮਾਰ ਨੇ ਫੈਡਰੇਸ਼ਨ ਆਗੂ ਭਾਈ ਜਸਪਾਲ ਸਿੰਘ ਤੇ ਸਾਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਦੋਸ਼ੀਆਂ ਵਿਰੁੱਧ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ ਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ ਜਿਸ ’ਤੇ ਫੈਡਰੇਸ਼ਨ ਮਹਿਤਾ ਆਗੂਆਂ ਤੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ’ਤੇ ਯਕੀਨ ਕਰਕੇ ਧਰਨੇ ਦਾ ਪ੍ਰੋਗਰਾਮ ਮੁਤਲਵੀ ਕਰ ਦਿੱਤਾ।

Ad Position 21
repet_subhas-goyals [Copy P29]
ਥਾਣਾ ਸਦਰ ਦੇ ਬਾਹਰ ਧਰਨੇ ਲਈ ਇਕੱਠੇ ਹੋਏ ਫੈਡਰੇਸ਼ਨ ਮਹਿਤਾ ਦੇ ਵਰਕਰ। ਅਜੀਤ ਤਸਵੀਰ 10-09-2026
ਫ਼ਿਰੋਜ਼ਪੁਰ, 9 ਸਤੰਬਰ (ਸੁਖਵਿੰਦਰ ਸਿੰਘ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਖਾਈ ਫੇਮੇ ਕੇ ਤੇ ਹੋਏ ਇਕ ਗੰਭੀਰ ਸੜਕ ਹਾਦਸੇ ਵਿਚ ਇਕ ਸਕੂਲੀ ਵੈਨ ਵਲੋਂ ਮੋਟਰਸਾਈਕਲ ’ਤੇ ਫ਼ਿਰੋਜ਼ਪੁਰ ਵੱਲ ਆ ਰਹੇ ਇਕ ਨੌਜਵਾਨ ਸੁਖਵਿੰਦਰ ਸਿੰਘ ਨੂੰ ਸਿੱਧੀ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ ਵੈਨ ਚਾਲਕ ਕਰਨ ਪੀਰ ਸਿੰਘ ਸਪੁੱਤਰ ਮਹਿੰਦਰ ਸਿੰਘ ਵਾਸੀ ਬਾਲੇ ਵਾਲਾ ਆਪਣੀ ਵੈਨ ਮੌਕੇ ਤੋਂ ਭਜਾ ਕੇ ਲੈ ਗਿਆ ਤੇ ਰਾਹਗੀਰਾਂ ਨੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਸੁਖਵਿੰਦਰ ਸਿੰਘ ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾ ਦਿੱਤਾ ਸੀ ਅਤੇ ਵੈਨ ਦਾ ਨੰਬਰ ਅਤੇ ਡਰਾਈਵਰ ਵੀ ਪਹਿਚਾਣ ਕਰ ਲਈ ਗਈ ਸੀ। ਜਿਸ ’ਤੇ ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਪੂਰੀ ਜਦੋ ਜਹਿਦ ਕਰਨ ’ਤੇ ਪੁਲਿਸ ਨੇ ਕੇਸ ਤਾਂ ਰਜਿਸਟਰ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਬਚਾਉਣ ਲਈ ਪੁਲਿਸ ਵਲੋਂ ਪਰਿਵਾਰ ਨੂੰ ਟਾਲ ਮਟੋਲ ਦੀ ਨਿਯੁਕਤੀ ਕਾਫੀ ਸਮਾਂ ਅਖਤਿਆਰ ਰੱਖੀ ਗਈ ਜਿਸ ’ਤੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ਦੀ ਸਿਰਮੌਹ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਇਸ ਕੇਸ ਨੂੰ ਆਪਣੇ ਹੱਥ ਵਿਚ ਲੈਂਦਿਆ ਇਨਸਾਫ ਲੈਣ ਲਈ ਧਰਨੇ ਦਾ ਐਲਾਨ ਕੀਤਾ ਸੀ ਜਿਸ ’ਤੇ ਤਕਰੀਬਨ 100-150 ਵਰਕਰ ਜਦੋਂ ਥਾਣਾ ਸਦਰ ਵਿਖੇ ਇਕੱਠੇ ਹੋਏ ਤਾਂ ਪੁਲਿਸ ਪ੍ਰਸ਼ਾਸਨ ਨੇ ਮੌਕੇ ਵੀ ਨਜ਼ਾਕਤ ਨੂੰ ਸਮਝਦਿਆਂ ਦੋਸ਼ੀਆਂ ਵਿਰੁੱਧ ਕਾਰਵਾਈ ਅਮਲ ਵਿਚ ਲੈ ਆਂਦੀ ਤੇ ਸਕੂਲੀ ਵੈਨ ਨੂੰ ਕਬਜ਼ੇ ਵਿੱਚ ਲੈ ਲਈ ਥਾਣਾ ਸਦਰ ਮੁਖੀ ਗੁਰਵਿੰਦਰ ਕੁਮਾਰ ਨੇ ਫੈਡਰੇਸ਼ਨ ਆਗੂ ਭਾਈ ਜਸਪਾਲ ਸਿੰਘ ਤੇ ਸਾਥੀਆਂ ਨੂੰ ਵਿਸ਼ਵਾਸ ਦਵਾਇਆ ਕਿ ਦੋਸ਼ੀਆਂ ਵਿਰੁੱਧ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ ਤੇ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਵਾਇਆ ਜਾਵੇਗਾ ਜਿਸ ’ਤੇ ਫੈਡਰੇਸ਼ਨ ਮਹਿਤਾ ਆਗੂਆਂ ਤੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ’ਤੇ ਯਕੀਨ ਕਰਕੇ ਧਰਨੇ ਦਾ ਪ੍ਰੋਗਰਾਮ ਮੁਤਲਵੀ ਕਰ ਦਿੱਤਾ। ਇਸ ਸਮੇਂ ਭਾਈ ਜਸਪਾਲ ਸਿੰਘ, ਡਾ. ਗੁਰਮੀਤ ਸਿੰਘ, ਗੁਰਵਰਪ੍ਰੀਤ ਸਿੰਘ ਢਿੱਲੋ, ਫਤਿਹ ਸਿੰਘ, ਬਾਬਾ ਸਤਨਾਮ ਸਿੰਘ ਵੱਲੀਆਂ, ਲਖਵੀਰ ਸਿੰਘ ਮਹਾਲਮ, ਸੁੱਚਾ ਸਿੰਘ ਸਿੱਧੂ, ਰਣਜੀਤ ਸਿੰਘ ਬਬਲੂ, ਦਲਜੀਤ ਸਿੰਘ ਸਾਬਕਾ ਕੌਂਸਲਰ, ਗੁਰਚਰਨ ਸਿੰਘ, ਜਸਬੀਰ ਸਿੰਘ ਜੱਸ, ਗੁਰਵਿੰਦਰ ਸਿੰਘ ਸ਼ੇਰੂ, ਗੁਰਮੀਤ ਸਿੰਘ ਹੈਪੀ ਤੋਂ ਇਲਾਵਾ ਸੈਂਕੜੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਿਰੋਜ਼ਪੁਰ ’ਚ ਬਲਾਕ ਪੱਧਰੀ ਮੁਕਾਬਲੇ ਜਾਰੀ, ਖਿਡਾਰੀਆਂ ’ਚ ਉਤਸ਼ਾਹ ਅਗਲੀ ਖ਼ਬਰ 2 ਸਾਲਾ ਮਾਸੂਮ ਨੂੰ ਕੁੱਤੇ ਵਲੋਂ ਬੁਰੀ ਤਰ੍ਹਾਂ ਨੋਚੇ ਜਾਣ ਦੀ ਘਟਨਾ ਮਗਰੋਂ ਲੋਕਾਂ ’ਚ ਰੋਸ
Ad Position 24