15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕੁੱਝ ਮਹੀਨੇ ਪਹਿਲਾਂ ਹੀ ਸੀਮਿੰਟ, ਬਜਰੀ ਪਾ ਕੇ ਬਣਾਈ ਗਈ ਮਮਦੋਟ ਦੀ ਬਾਹਰੀ ਸੜਕ ਖਿੱਲਰੀ

ਮਮਦੋਟ, 15 ਸਤੰਬਰ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਸਬਾ ਮਮਦੋਟ ਦੀ ਬਾਹਰੀ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਮਮਦੋਟ ਤੋਂ ਲੈ ਕੇ ਮਾਈ ਭੋਲੀ ਚੌਂਕ ਤੱਕ ਕੁੱਝ ਮਹੀਨੇ ਪਹਿਲਾਂ ਹੀ ਬਣਾਈ ਗਈ ਸੜਕ ਹੁਣ ਮੁੜ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ ਅਤੇ ਕਈ ਥਾਵਾਂ ’ਤੇ ਸੜਕ ਦੀ ਬਜਰੀ ਰਿਓੜੀਆਂ ਵਾਂਗ ਖਿੱਲਰੀ ਪਈ ਆਮ ਦਿਖਾਈ ਦੇ ਰਹੀ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਮਮਦੋਟ, 15 ਸਤੰਬਰ (ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਸਬਾ ਮਮਦੋਟ ਦੀ ਬਾਹਰੀ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਵਲ ਹਸਪਤਾਲ ਮਮਦੋਟ ਤੋਂ ਲੈ ਕੇ ਮਾਈ ਭੋਲੀ ਚੌਂਕ ਤੱਕ ਕੁੱਝ ਮਹੀਨੇ ਪਹਿਲਾਂ ਹੀ ਬਣਾਈ ਗਈ ਸੜਕ ਹੁਣ ਮੁੜ ਤੋਂ ਟੁੱਟਣੀ ਸ਼ੁਰੂ ਹੋ ਗਈ ਹੈ ਅਤੇ ਕਈ ਥਾਵਾਂ ’ਤੇ ਸੜਕ ਦੀ ਬਜਰੀ ਰਿਓੜੀਆਂ ਵਾਂਗ ਖਿੱਲਰੀ ਪਈ ਆਮ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਇਸ ਸੜਕ ਦੇ ਨਿਰਮਾਣ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਗਏ ਸਨ, ਪਰ ਸੜਕ ਦੀ ਮੌਜੂਦਾ ਹਾਲਤ ਨੇ ਸਰਕਾਰ ਦੇ ਨਿਰਮਾਣ ਕਾਰਜ ਦੀ ਗੁਣਵੱਤਾ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸੜਕ ਦੇ ਕਈ ਹਿੱਸਿਆਂ ਤੋਂ ਰੋੜੀ ਅਤੇ ਬਜਰੀ ਉੱਖੜਨ ਕਾਰਨ ਵਾਹਨ ਚਾਲਕਾਂ ਨੂੰ ਆਉਣ-ਜਾਣ ਵਿਚ ਦਿੱਕਤ ਆ ਰਹੀ ਹੈ। ਦੋਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਹੋਰ ਵੀ ਮਾੜੀ ਬਣੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਬਣਨ ਤੋਂ ਕੁੱਝ ਹੀ ਮਹੀਨਿਆਂ ਬਾਅਦ ਇਸ ਦੀ ਹਾਲਤ ਮੁੜ ਖ਼ਰਾਬ ਹੋ ਜਾਣ ਕਾਰਨ ਸਰਕਾਰੀ ਪੈਸੇ ਦੀ ਵਰਤੋਂ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਮੌਕੇ ’ਤੇ ਜਾਂਚ ਕਰਵਾਈ ਜਾਵੇ ਅਤੇ ਘਟੀਆ ਨਿਰਮਾਣ ਵਰਤਣ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਲੋਕਾਂ ਨੇ ਮੰਗ ਕੀਤੀ ਕਿ ਸਿਵਲ ਹਸਪਤਾਲ ਤੋਂ ਮਾਈ ਭੋਲੀ ਚੌਂਕ ਤੱਕ ਸੜਕ ਨੂੰ ਮਿਆਰੀ ਢੰਗ ਨਾਲ ਦੁਬਾਰਾ ਬਣਾਇਆ ਜਾਵੇ ਤਾਂ ਜੋ ਆਵਾਜਾਈ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕੇ। ਇਸ ਬਾਰੇ ਨਗਰ ਪੰਚਾਇਤ ਮਮਦੋਟ ਦੇ ਸੀਨੀਅਰ ਸਹਾਇਕ ਸੁੱਚਾ ਸਿੰਘ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਸੜਕ ਦੀ ਮੁਰੰਮਤ ਲੋਕ ਨਿਰਮਾਣ ਵਿਭਾਗ ਦੁਆਰਾ ਕੀਤੀ ਗਈ ਹੈ ਜਦਕਿ ਵਿਭਾਗ ਦੇ ਐੱਸ.ਡੀ.ਓ ਰਜਿੰਦਰ ਕੱਕੜ ਨੇ ਇਸ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਸੜਕ ਨਗਰ ਪੰਚਾਇਤ ਮਮਦੋਟ ਦੀ ਹਦੂਦ ਅੰਦਰ ਹੈ, ਇਸ ਦਾ ਨਿਰਮਾਣ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਵੀ ਨਗਰ ਪੰਚਾਇਤ ਦੀ ਹੈ।

Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਜੋਸਨ ਨੇ ਐਡੀਸ਼ਨਲ ਐਸ.ਡੀ.ਓ ਫ਼ਿਰੋਜ਼ਸ਼ਾਹ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਤਿਉਹਾਰਾਂ ਮੌਕੇ ਅੰਮ੍ਰਿਤਸਰ ਤੋਂ ਕੋਲਕਾਤਾ ਅਤੇ ਬਰੌਨੀ ਲਈ ਚੱਲਣਗੀਆਂ ਰਿਜ਼ਰਵਡ ਸਪੈਸ਼ਲ ਟਰੇਨਾਂ
Ad Position 24