15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੱਲਾਂਵਾਲਾ ’ਚ ਦੁਕਾਨਦਾਰਾਂ ਦੇ ਕਬਜ਼ਿਆਂ ਨਾਲ 25 ਸਾਲ ਪਹਿਲਾਂ ਖੁੱਲ੍ਹੇ ਬਾਜ਼ਾਰ ਹੋਏ ਤੰਗ

ਮੱਲਾਂਵਾਲਾ,15 ਸਤੰਬਰ (ਬਲਬੀਰ ਸਿੰਘ ਜੋਸਨ)-ਕਦੇ ਖੁੱਲ੍ਹੇ-ਡੁੱਲ੍ਹੇ ਬਜਾਰਾਂ ਵਾਲੇ ਕਸਬਾ ਮੱਲਾਂਵਾਲਾ ਦੇ ਮੇਨ ਬਾਜ਼ਾਰ ਦੀ ਤਸਵੀਰ ਪਿਛਲੇ ਕਰੀਬ ਢਾਈ ਦਹਾਕਿਆਂ ਵਿਚ ਬਦਲ ਗਈ ਹੈ। ਕਿਉਂਕਿ ਜਿਨ੍ਹਾਂ ਬਜਾਰਾਂ ਦੇ ਵਿਚ ਦੀ ਕਰੀਬ 25 ਸਾਲ ਪਹਿਲਾਂ ਵੱਡੇ ਟਰੱਕ ਵੀ ਆਸਾਨੀ ਨਾਲ ਲੰਘ ਜਾਂਦੇ ਸਨ, ਉੱਥੇ ਅੱਜ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕਈ ਥਾਵਾਂ ’ਤੇ ਪੈਦਲ ਤੁਰਨਾ ਅਤੇ ਮੋਟਰਸਾਈਕਲ ’ਤੇ ਜਾਣਾ ਵੀ ਮੁਸ਼ਕਲ ਹੋ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮੱਲਾਂਵਾਲਾ,15 ਸਤੰਬਰ (ਬਲਬੀਰ ਸਿੰਘ ਜੋਸਨ)-ਕਦੇ ਖੁੱਲ੍ਹੇ-ਡੁੱਲ੍ਹੇ ਬਜਾਰਾਂ ਵਾਲੇ ਕਸਬਾ ਮੱਲਾਂਵਾਲਾ ਦੇ ਮੇਨ ਬਾਜ਼ਾਰ ਦੀ ਤਸਵੀਰ ਪਿਛਲੇ ਕਰੀਬ ਢਾਈ ਦਹਾਕਿਆਂ ਵਿਚ ਬਦਲ ਗਈ ਹੈ। ਕਿਉਂਕਿ ਜਿਨ੍ਹਾਂ ਬਜਾਰਾਂ ਦੇ ਵਿਚ ਦੀ ਕਰੀਬ 25 ਸਾਲ ਪਹਿਲਾਂ ਵੱਡੇ ਟਰੱਕ ਵੀ ਆਸਾਨੀ ਨਾਲ ਲੰਘ ਜਾਂਦੇ ਸਨ, ਉੱਥੇ ਅੱਜ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕਈ ਥਾਵਾਂ ’ਤੇ ਪੈਦਲ ਤੁਰਨਾ ਅਤੇ ਮੋਟਰਸਾਈਕਲ ’ਤੇ ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਦੁਕਾਨਦਾਰ ਵਲੋਂ ਬਾਜ਼ਾਰ ਵਿਚ ਕੀਤੇ ਗੈਰ ਨਾਜਾਇਜ਼ ਕਬਜ਼ਿਆ ਕਾਰਨ ਅੱਜ ਬਾਜ਼ਾਰ ਸੁੰਘੜ ਚੁੱਕਾ ਹੈ।ਜਾਣਕਾਰੀ ਅਨੁਸਾਰ ਮੱਲਾਂਵਾਲਾ ਮੇਨ ਬਜਾਰ ਦੇ ਦੁਕਾਨਦਾਰਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਦੁਕਾਨਾਂ ਦੇ ਬਾਹਰ ਨਜਾਇਜ਼ ਕੀਤੇ ਜਾ ਰਹੇ ਕਬਜ਼ਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਮੱਲਾਵਾਲਾ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ।ਕਿਉਕਿ ਦੁਕਾਨਾਂ ਦੇ ਬਾਹਰ ਜਿਥੇ ਨਜਾਇਜ ਕਬਜੇ ਕੀਤੇ ਗਏ ਹਨ। ਉਥੇ ਹੀ ਦੁਕਾਨਦਾਰਾਂ ਵਲੋਂ ਦੁਕਾਨ ਦੇ ਬਾਹਰ ਦੁਕਾਨਾਂ ਦੇ ਸੈਡਾਂ ’ਤੇ ਟੰਗੇ ਸਮਾਨ ਨਾਲ ਆਮ ਜਨਤਾ ਲਈ ਆਵਾਜਾਈ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਮੱਲਾਂਵਾਲਾ ਦੇ ਦੁਕਾਨਦਾਰਾਂ ਵਲੋਂ ਦੁਕਾਨ ਅੰਦਰ ਘੱਟ, ਬਾਜ਼ਾਰ ਵਿਚ ਜ਼ਿਆਦਾ ਸਮਾਨ ਰੱਖਣ ਕਾਰਨ ਮੋਟਰਸਾਈਕਲ ਅਤੇ ਤੁਰ ਕੇ ਲੱਗਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਥਾਵਾਂ ’ਤੇ ਦੁਕਾਨਾਂ ਦੇ ਬਾਹਰ ਦੋ ਤੋਂ ਤਿੰਨ ਫੁੱਟ ਤੱਕ ਪੌੜੀਆਂ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸ਼ਟਰਾਂ ਅਤੇ ਦੁਕਾਨਾਂ ਦੇ ਬਾਹਰਲੇ ਹਿੱਸਿਆਂ ਤੇ ਕੀਤੇ ਕਬਜੇ ਕਾਰਨ ਵੀ ਜਨਤਕ ਰਸਤਾ ਪ੍ਰਭਾਵਿਤ ਹੋ ਰਿਹਾ ਹੈ। ਕਈ ਦੁਕਾਨਦਾਰਾਂ ਵਲੋਂ ਜੁੱਤੀਆਂ ਅਤੇ ਹੋਰ ਵਸਤਾਂ ਉੱਚਾਈ ’ਤੇ ਲਟਕਾਏ ਜਾਣ ਕਾਰਨ ਕਈ ਵਾਰ ਰਾਹਗੀਰਾਂ ਦੇ ਸਿਰਾਂ ਤੇ ਵੱਜ ਰਹੀਆਂ ਹਨ। ਮੇਨ ਬਾਜ਼ਾਰ ਮੱਲਾਂਵਾਲਾ ਵਿਚ ਸੀਜਨ ਦੌਰਾਨ ਭੀੜ ਵਧਣ ਦੇ ਸਮੇਂ ਹਾਲਾਤ ਹੋਰ ਵਿਗੜ ਜਾਂਦੇ ਹਨ। ਇੱਕ ਪਾਸੇ ਦੁਕਾਨਾਂ ਦੇ ਬਾਹਰ ਸਮਾਨ ਅਤੇ ਦੂਜੇ ਪਾਸੇ ਵਾਹਨਾਂ ਦੀ ਆਵਾਜਾਈ ਕਾਰਨ ਰਸਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਟਰੈਫਿਕ ਦੀ ਵੱਡੀ ਸਮੱਸਿਆ ਖੜੀ ਹੋ ਜਾਂਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਐਮਰਜੈਂਸੀ ਸਮੇਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਰਗੇ ਵਾਹਨਾਂ ਨੂੰ ਇਨ੍ਹਾਂ ਰਸਤਿਆਂ ਵਿਚੋਂ ਲੰਘਣਾ ਪਵੇ ਤਾਂ ਸਥਿਤੀ ਕਿੰਨੀ ਗੰਭੀਰ ਹੋ ਸਕਦੀ ਹੈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ । ਬੀਤੇ ਸਮੇਂ ਦੌਰਾਨ ਮੱਲਾਵਾਲਾ ਦੇ ਮੇਨ ਬਾਜ਼ਾਰ ’ਚ ਇੱਕ ਦੁਕਾਨ ਨੂੰ ਅੱਗ ਲੱਗ ਗਈ ਸੀ, ਉਸ ਸਮੇਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਉਸ ਜਗ੍ਹਾ ’ਤੇ ਨਹੀਂ ਪਹੁੰਚ ਸਕੀ ਸੀ। ਇਸੇ ਤਰ੍ਹਾਂ ਹੀ ਮੱਲਾਂਵਾਲਾ ਫਿਰੋਜ਼ਪੁਰ ਅਤੇ ਜੀਰਾ ਮੱਖੂ ਰੋਡ ਦੇ ਉੱਪਰ ਦੁਕਾਨਦਾਰਾਂ ਵਲੋਂ ਨਜਾਇਜ ਸਮਾਨ ਰੱਖ ਕੇ ਨਜਾਇਜ ਕਬਜ਼ਾ ਕੀਤਾ ਹੋਇਆ ਹੈ। ਜਿਸ ਕਾਰਨ ਟਰੈਫਿਕ ਦੀ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਥਾਣਾ ਮੱਲਾਵਾਲਾ ਵਿਖੇ ਕੋਈ ਨਵਾਂ ਥਾਣਾ ਮੁਖੀ ਆਉਂਦਾ ਹੈ ਤਾਂ ਉਹ ਟਰੈਫਿਕ ਨੂੰ ਕੁਝ ਦਿਨਾਂ ਵਿਚ ਹੀ ਸੁਧਾਰਨ ਦਾ ਕਸਬਾ ਵਾਸੀਆਂ ਨੂੰ ਭਰੋਸਾ ਦਿੱਤਾ ਜਾਂਦਾ ਹੈ। ਉਥੇ ਹੀ ਪੁਲਿਸ ਵਲੋਂ ਸਮੇਂ-ਸਮੇਂ ’ਤੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਕੇ ਟਰੈਫਿਕ ਪ੍ਰਬੰਧ ਸੁਧਾਰਨ ਦੇ ਭਰੋਸੇ ਦਿੱਤੇ ਜਾਂਦੇ ਹਨ ਪਰ ਹੱਲ ਕੋਈ ਨਹੀਂ ਨਿਕਲ ਰਿਹਾ। ਲੋਕਾਂ ਦਾ ਕਹਿਣਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ ਵਾਲਾ ਅਖਾਣ ਮੱਲਾਂਵਾਲਾ ਦੀ ਟਰੈਫਿਕ ਸਮੱਸਿਆ ’ਤੇ ਪੂਰੀ ਤਰ੍ਹਾਂ ਢੁੱਕ ਰਿਹਾ ਹੈ। ਪੁਲਿਸ ਵਲੋਂ ਮੱਲਾਂਵਾਲਾ ਦੇ ਲੋਕਾਂ ਨਾਲ ਮੀਟਿੰਗਾਂ, ਭਰੋਸੇ ਅਤੇ ਦੌਰਿਆਂ ਤੋਂ ਬਾਅਦ ਵੀ ਟਰੈਫਿਕ ਅਤੇ ਤੰਗ ਬਜਾਰਾਂ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਕਸਬਾ ਮੱਲ੍ਹਾਂਵਾਲਾ ਦੇ ਵਾਸੀਆਂ ਨੇ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਮੱਲਾਂਵਾਲਾ ਤੋਂ ਮੰਗ ਕੀਤੀ ਹੈ ਕਿ ਮੱਲ੍ਹਾਂਵਾਲਾ ਦੇ ਬਾਜ਼ਾਰ ’ਚ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ੇ ਛੱਡਵਾਏ ਜਾਣ ਅਤੇ ਟਰੈਫਿਕ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰਿਟਾਇਰਡ ਬੀ.ਪੀ.ਐੱਚ.ਓ. ਪੂਰਨ ਚੰਦ ਨੂੰ ਮਿਲੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਬਲਵਿੰਦਰ ਸਿੰਘ ਬਸਤੀ ਰਾਮਲਾਲ ਅਤੇ ਬਲਵਿੰਦਰ ਸਿੰਘ ਪੱਪੂ ਕੋਤਵਾਲ ਨੂੰ ਬਣਾਇਆ ਪੀ.ਏ.ਸੀ ਮੈਂਬਰ
Ad Position 24