15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਰਿਟਾਇਰਡ ਬੀ.ਪੀ.ਐੱਚ.ਓ. ਪੂਰਨ ਚੰਦ ਨੂੰ ਮਿਲੀ ਪ੍ਰਧਾਨਗੀ ਦੀ ਜ਼ਿੰਮੇਵਾਰੀ

ਗੁਰੂਹਰਸਹਾਏ, 15 ਸਤੰਬਰ (ਕਪਿਲ ਕੰਧਾਰੀ)-ਭਾਰਤੀ ਕਿਸਾਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ (ਜੋਗਾ ਸਿੰਘ) ਭੋਡੀਪੁਰ, ਫ਼ਾਜ਼ਿਲਕਾ ਵਲੋਂ ਪੂਰਨ ਚੰਦ, ਰਿਟਾਇਰਡ ਬੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਗੁਰੂਹਰਸਹਾਏ, 15 ਸਤੰਬਰ (ਕਪਿਲ ਕੰਧਾਰੀ)-ਭਾਰਤੀ ਕਿਸਾਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ (ਜੋਗਾ ਸਿੰਘ) ਭੋਡੀਪੁਰ, ਫ਼ਾਜ਼ਿਲਕਾ ਵਲੋਂ ਪੂਰਨ ਚੰਦ, ਰਿਟਾਇਰਡ ਬੀ.ਪੀ.ਐੱਚ.ਓ., ਪਿੰਡ ਪੰਜੇ ਕੇ ਉਤਾੜ ਨੂੰ ਬਲਾਕ ਜਲਾਲਾਬਾਦ-2 ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਜ਼ਿੰਮੇਵਾਰੀ ਪੂਰਨ ਚੰਦ ਵਲੋਂ ਬਲਾਕ ਗੁਰੂਹਰਸਹਾਏ ਵਿਚ ਜਥੇਬੰਦੀ ਲਈ ਕੀਤੀ ਜਾ ਰਹੀ ਚੰਗੀ ਕਾਰਗੁਜ਼ਾਰੀ ਅਤੇ ਸਰਗਰਮ ਭੂਮਿਕਾ ਨੂੰ ਦੇਖਦਿਆਂ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਧਾਨ ਵਲੋਂ ਉਨ੍ਹਾਂ ’ਤੇ ਭਰੋਸਾ ਪ੍ਰਗਟ ਕਰਦਿਆਂ ਆਸ ਜਤਾਈ ਗਈ ਕਿ ਉਹ ਬਲਾਕ ਜਲਾਲਾਬਾਦ-2 ਵਿਚ ਵੀ ਕਿਸਾਨ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਪੂਰਨ ਚੰਦ ਨੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ (ਜੋਗਾ ਸਿੰਘ) ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿਸ ਤਰ੍ਹਾਂ ਬਲਾਕ ਗੁਰੂਹਰਸਹਾਏ ਦੀ ਜ਼ਿੰਮੇਵਾਰੀ ਨੇਕ ਨੀਤੀ, ਇਮਾਨਦਾਰੀ ਅਤੇ ਤਨੋਂ-ਮਨੋਂ ਨਿਭਾ ਰਹੇ ਹਨ, ਉਸੇ ਤਰ੍ਹਾਂ ਬਲਾਕ ਜਲਾਲਾਬਾਦ-2 ਦੀ ਸਮੁੱਚੀ ਜਥੇਬੰਦੀ ਨੂੰ ਨਾਲ ਲੈ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਥੇਬੰਦੀ ਵਲੋਂ ਜਦੋਂ ਵੀ ਕੋਈ ਪ੍ਰੋਗਰਾਮ ਜਾਂ ਸੱਦਾ ਦਿੱਤਾ ਜਾਵੇਗਾ, ਉਸ ਵਿਚ ਬਲਾਕ ਦੀ ਸਮੁੱਚੀ ਜਥੇਬੰਦੀ ਨੂੰ ਨਾਲ ਲੈ ਕੇ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰ ’ਚ ਚੋਰਾਂ ਦੇ ਹੌਸਲੇ ਬੁਲੰਦ ਅਗਲੀ ਖ਼ਬਰ ਮੱਲਾਂਵਾਲਾ ’ਚ ਦੁਕਾਨਦਾਰਾਂ ਦੇ ਕਬਜ਼ਿਆਂ ਨਾਲ 25 ਸਾਲ ਪਹਿਲਾਂ ਖੁੱਲ੍ਹੇ ਬਾਜ਼ਾਰ ਹੋਏ ਤੰਗ
Ad Position 24