ਮੇਨ ਸੜਕ ’ਤੇ ਪਏ ਖੱਡੇ ਕਾਰਨ ਵਾਹਨਾਂ ਦਾ ਹੋ ਰਿਹਾ ਭਾਰੀ ਨੁਕਸਾਨ
ਮੁੱਦਕੀ, 18 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਸਥਾਨਕ ਕਸਬੇ ’ਚ ਮੇਨ ਰੋਡ ’ਤੇ ਪਿਆ ਵੱਡਾ ਖੱਡਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਸੜਕ ’ਤੇ 24 ਘੰਟੇ ਆਵਾਜਾਈ ਰਹਿੰਦੀ ਹੈ ਜਿਸ ਕਾਰਨ ਰਾਤ-ਬਰਾਤੇ ਕਿਸੇ ਸਮੇਂ ਵੀ ਕੋਈ ਜਾਨੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ।
ਮ
ਮਾੜੀ ਹਾਲਤ ਸੜਕ ਦਾ ਦ੍ਰਿਸ਼। ਤਸਵੀਰ-ਭਾਰਤ ਭੂਸ਼ਨ ਅਗਰਵਾਲ
19-09-2026
ਮੁੱਦਕੀ, 18 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਸਥਾਨਕ ਕਸਬੇ ’ਚ ਮੇਨ ਰੋਡ ’ਤੇ ਪਿਆ ਵੱਡਾ ਖੱਡਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਸੜਕ ’ਤੇ 24 ਘੰਟੇ ਆਵਾਜਾਈ ਰਹਿੰਦੀ ਹੈ ਜਿਸ ਕਾਰਨ ਰਾਤ-ਬਰਾਤੇ ਕਿਸੇ ਸਮੇਂ ਵੀ ਕੋਈ ਜਾਨੀ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਸੜਕ ’ਤੇ ਹਰ ਵਕਤ ਦੋ ਤੇ ਚਾਰ ਪਹੀਆ ਤੋਂ ਇਲਾਵਾ ਭਾਰੀ ਵਾਹਨਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਅਜਿਹੇ ’ਚ ਕਈ ਵਾਰ ਰਾਤ-ਬਰਾਤੇ ਵਾਹਨ ਜਦ ਆਪਣੀ ਸਪੀਡ ’ਚ ਆਉਂਦਾ ਹੈ ਤਾਂ ਅਚਾਨਕ ਬਰੇਕ ਲਗਾਉਣ ਨਾਲ ਖੱਡੇ ’ਚ ਵੱਜਦਾ ਹੈ ਜਿਸ ਨਾਲ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਵਾਹਨ ਦਾ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਇਨ੍ਹਾਂ ਖੱਡਿਆਂ ’ਚ ਡਿੱਗਣ ਕਾਰਨ ਕਈ ਵਾਰ ਦੋ ਪਹੀਆ ਵਾਹਨ ਚਾਲਕ ਜ਼ਖ਼ਮੀ ਵੀ ਹੋ ਚੁੱਕੇ ਹਨ। ਖ਼ਾਸ ਕਰਕੇ ਬਾਰਿਸ਼ ਦੇ ਦਿਨਾਂ ਵਿਚ ਇਸ ਵਿਚ ਪਾਣੀ ਭਰ ਜਾਣ ਕਾਰਨ ਇਹ ਦਿਖਾਈ ਵੀ ਨਹੀਂ ਦਿੰਦਾ ਜਿਸ ਨਾਲ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ। ਖੱਡੇ ਕਾਰਨ ਉੱਡਦੀ ਧੂੜ-ਮਿੱਟੀ ਨੇ ਦੁਕਾਨਦਾਰਾਂ ਤੇ ਰਾਹਗੀਰਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਸਥਾਨਕ ਕਸਬਾ ਵਾਸੀਆਂ ਨੇ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਨੂੰ ਅਪੀਲ ਕੀਤੀ ਕਿ ਇਹ ਸੜਕ ਮੁੱਦਕੀ ਸ਼ਹਿਰ ਵਿਚੋਂ ਲੰਘਦੀ ਮੇਨ ਸੜਕ ਹੈ ਜਿਸ ਦੇ ਚੱਲਦਿਆਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਖੱਡੇ ਦੀ ਤੁਰੰਤ ਮੁਰੰਮਤ (ਪੈਚ ਵਰਕ) ਕਰਵਾਈ ਜਾਵੇ।