18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਤਿਉਹਾਰਾਂ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ

ਫ਼ਿਰੋਜ਼ਪੁਰ, 18 ਸਤੰਬਰ (ਰਾਕੇਸ਼ ਚਾਵਲਾ)- ਸਪੈਸ਼ਲ ਡੀ. ਜੀ.

Ad Position 21
No active advertisement
ਤਿਉਹਾਰਾਂ ਦੇ ਮੱਦੇਨਜ਼ਰ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਤਲਾਸ਼ੀ ਮੁਹਿੰਮ ਦੀ ਤਸਵੀਰ। ਅਜੀਤ ਤਸਵੀਰ 19-09-2026
ਫ਼ਿਰੋਜ਼ਪੁਰ, 18 ਸਤੰਬਰ (ਰਾਕੇਸ਼ ਚਾਵਲਾ)- ਸਪੈਸ਼ਲ ਡੀ.ਜੀ.ਪੀ. (ਜੀ.ਆਰ.ਪੀ. ਪਟਿਆਲਾ) ਅਤੇ ਡੀ.ਐੱਸ.ਪੀ. (ਜ਼ੋਨਲ ਜੀ.ਆਰ.ਪੀ. ਫ਼ਿਰੋਜ਼ਪੁਰ) ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਵਲੋਂ ਰੇਲਵੇ ਸਟੇਸ਼ਨ ਵਿਖੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਰੇਲਵੇ ਮੁਸਾਫ਼ਰਾਂ ਦੀ ਜਾਨ-ਮਾਲ ਦੀ ਸੁਰੱਖਿਆ ਤੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਇਹ ‘ਪੈਸੰਜਰ ਅਵੇਅਰਨੈੱਸ ਤੇ ਸਰਚ ਆਪ੍ਰੇਸ਼ਨ’ ਅਮਲ ਵਿਚ ਲਿਆਂਦਾ ਗਿਆ। ਇਸ ਚੈਕਿੰਗ ਅਭਿਆਨ ਦੌਰਾਨ ਜੀ.ਆਰ.ਪੀ. ਦੀਆਂ ਟੀਮਾਂ ਵਲੋਂ ਰੇਲਵੇ ਸਟੇਸ਼ਨ ਦੇ ਸਮੂਹ ਪਲੈਟਫਾਰਮਾਂ, ਟਰੇਨਾਂ, ਵੇਟਿੰਗ ਏਰੀਆ, ਮੋਟਰਸਾਈਕਲ ਪਾਰਕਿੰਗ ਤੇ ਐਂਟਰੀ/ਐਗਜ਼ਿਟ ਗੇਟਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਚੈਕਿੰਗ ਅਭਿਆਨ ਦੇ ਨਾਲ-ਨਾਲ ਪੁਲਿਸ ਟੀਮ ਨੇ ਰੇਲਵੇ ਸਟੇਸ਼ਨ ’ਤੇ ਮੌਜੂਦ ਤੇ ਸਫ਼ਰ ਕਰ ਰਹੇ ਯਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ। ਯਾਤਰੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਸਫ਼ਰ ਦੌਰਾਨ ਜਾਂ ਸਟੇਸ਼ਨ ਵਿਚ ਕੋਈ ਵੀ ਸ਼ੱਕੀ ਵਿਅਕਤੀ, ਸ਼ੱਕੀ ਚੀਜ਼ ਜਾਂ ਲਾਵਾਰਿਸ ਸਮਾਨ ਨਜ਼ਰ ਆਉਂਦਾ ਹੈ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਇਸ ਦੀ ਸੂਚਨਾ ਨਜ਼ਦੀਕੀ ਰੇਲਵੇ ਸਟੇਸ਼ਨ ’ਤੇ ਤਾਇਨਾਤ ਜੀ.ਆਰ.ਪੀ. ਜਾਂ ਆਰ.ਪੀ.ਐੱਫ. ਦੇ ਜਵਾਨਾਂ ਨੂੰ ਦੇਣ। ਇਸ ਮੌਕੇ ਇੰਸਪੈਕਟਰ ਨਵੀਨ ਕੁਮਾਰ ਮੁੱਖ ਅਫ਼ਸਰ, ਥਾਣਾ ਜੀ.ਆਰ.ਪੀ. ਫ਼ਿਰੋਜ਼ਪੁਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੇ ਸੁਰੱਖਿਆ ਅਭਿਆਨ ਲਗਾਤਾਰ ਜਾਰੀ ਰਹਿਣਗੇ ਤਾਂ ਜੋ ਯਾਤਰੀ ਬਿਨਾਂ ਕਿਸੇ ਡਰ ਤੋਂ ਸੁਖਾਵਾਂ ਤੇ ਸੁਰੱਖਿਅਤ ਸਫ਼ਰ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਤੇਜ ਸਿੰਘ ਸਰਾਂ ਨੂੰ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਅੱਖਾਂ ਦੇ ਕੈਂਪ ਦੌਰਾਨ ਨਿਭਾਈਆਂ ਸੇਵਾਵਾਂ ਬਦਲੇ ਪੈਰਾਡਾਈਜ਼ ਸਕੂਲ ਮੈਨੇਜਮੈਂਟ ਦਾ ਕੀਤਾ ਸਨਮਾਨ
Ad Position 24