18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ’ਚ ‘ਸਵਯਮ ਐੱਨ.ਪੀ.ਟੀ.ਈ.ਐੱਲ’ ਜਾਗਰੂਕਤਾ ਵਰਕਸ਼ਾਪ

ਫ਼ਿਰੋਜ਼ਪੁਰ, 18 ਸਤੰਬਰ (ਗੁਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਅਧਿਆਪਕਾਂ ਨੂੰ ਡਿਜੀਟਲ ਸਿੱਖਿਆ, ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਤੇ ਅਕਾਦਮਿਕ ਕ੍ਰੈਡਿਟ ਟਰਾਂਸਫਰ ਪ੍ਰਣਾਲੀ ਸਬੰਧੀ ਜਾਣਕਾਰੀ ਦੇਣ ਲਈ ‘ਸਵਯਮ–ਐੱਨ. ਪੀ.

Ad Position 21
No active advertisement
ਵਰਕਸ਼ਾਪ ਦੌਰਾਨ ਸੰਬੋਧਨ ਕਰਦੇ ਮੁੱਖ ਬੁਲਾਰੇ ਤੇ ਭਾਗ ਲੈਂਦੇ ਅਧਿਆਪਕ। ਤਸਵੀਰਾਂ-ਗੁਰਿੰਦਰ ਸਿੰਘ 19-09-2026
ਫ਼ਿਰੋਜ਼ਪੁਰ, 18 ਸਤੰਬਰ (ਗੁਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਅਧਿਆਪਕਾਂ ਨੂੰ ਡਿਜੀਟਲ ਸਿੱਖਿਆ, ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਤੇ ਅਕਾਦਮਿਕ ਕ੍ਰੈਡਿਟ ਟਰਾਂਸਫਰ ਪ੍ਰਣਾਲੀ ਸਬੰਧੀ ਜਾਣਕਾਰੀ ਦੇਣ ਲਈ ‘ਸਵਯਮ–ਐੱਨ.ਪੀ.ਟੀ.ਈ.ਐੱਲ.’ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ। ਵਾਈਸ-ਚਾਂਸਲਰ ਡਾ.ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ ਹੋਈ ਵਰਕਸ਼ਾਪ ਵਿਚ ਡਾ.ਰਾਜੀਵ ਕੁਮਾਰ ਗਰਗ ਨੇ ਸਮੁੱਚੇ ਕੋਆਰਡੀਨੇਟਰ ਤੇ ਗੁਰਨਾਮ ਸਿੰਘ ਨੇ ਸਵਯਮ–ਐੱਨ.ਪੀ.ਟੀ.ਈ.ਐੱਲ. ਲੋਕਲ ਚੈਪਟਰ ਦੇ ਐੱਸ.ਪੀ.ਓ.ਸੀ. ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਡਾ.ਅੰਗਨਾ ਸੇਨਗੁਪਤਾ ਲੋਕਲ ਚੈਪਟਰ ਕੋਆਰਡੀਨੇਟਰ ਆਈ.ਆਈ.ਟੀ. ਕਾਨਪੁਰ ਅਤੇ ਲਖਵੀਰ ਸਿੰਘ ਖੰਨਾ ਸਹਾਇਕ ਪ੍ਰੋਫ਼ੈਸਰ ਜੀ.ਐੱਨ.ਡੀ.ਈ.ਸੀ. ਲੁਧਿਆਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਡਾ.ਸੇਨਗੁਪਤਾ ਨੇ ਸੰਸਥਾਵਾਂ ਲਈ ਐੱਨ.ਪੀ.ਟੀ.ਈ.ਐੱਲ. ਲੋਕਲ ਚੈਪਟਰ ਦੀ ਮਹੱਤਤਾ ਤੇ ਇਸ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੇ ਵਧ ਰਹੇ ਮੌਕਿਆਂ ’ਤੇ ਵੀ ਚਾਨਣਾ ਪਾਇਆ। ਲਖਵੀਰ ਸਿੰਘ ਖੰਨਾ ਨੇ ਆਪਣੇ ਦਸ ਸਾਲਾਂ ਦੇ ਤਜਰਬੇ ਦੇ ਆਧਾਰ ’ਤੇ ਡਿਜੀਟਲ ਅਧਿਆਪਨ ਪ੍ਰਣਾਲੀ ਤੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਅਧਿਆਪਕਾਂ ਨੇ ਸਵਯਮ–ਐੱਨ.ਪੀ.ਟੀ.ਈ.ਐੱਲ. ਕੋਰਸਾਂ ਵਿਚ ਦਾਖ਼ਲੇ, ਮੈਂਟਰਿੰਗ ਤੇ ਪ੍ਰੀਖਿਆ ਪ੍ਰਕਿਰਿਆ ਨਾਲ ਸਬੰਧਿਤ ਸਵਾਲ ਵੀ ਪੁੱਛੇ, ਜਿਨ੍ਹਾਂ ਦੇ ਬੁਲਾਰਿਆਂ ਵਲੋਂ ਜਵਾਬ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਮਾਤਾ ਮਾਇਆ ਦੇਵੀ ਦੀ ਬਰਸੀ ਮੌਕੇ ਵਿਸ਼ਾਲ ਜਾਗਰਣ ਕਰਵਾਇਆ ਅਗਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ 23 ਸਤੰਬਰ ਨੂੰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਮਨਾਉਣ ਦਾ ਫ਼ੈਸਲਾ
Ad Position 24