18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮਾਤਾ ਮਾਇਆ ਦੇਵੀ ਦੀ ਬਰਸੀ ਮੌਕੇ ਵਿਸ਼ਾਲ ਜਾਗਰਣ ਕਰਵਾਇਆ

ਜ਼ੀਰਾ, 18 ਸਤੰਬਰ(ਪ੍ਰਤਾਪ ਸਿੰਘ ਹੀਰਾ)- ਪਰਮ ਪੂਜਨੀਕ ਮਾਇਆ ਦੇਵੀ ਮਾਨੋਚਾਹਲ ਵਾਲਿਆਂ ਦੀ 39ਵੀਂ ਬਰਸੀ ਜ਼ੀਰਾ ਸ਼ਹਿਰ ਦੀਆਂ ਸੰਗਤਾਂ ਵਲੋਂ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ ਗਈ। ਮਾਤਾ ਜੀ ਮੰਦਰ, ਚੌਕ ਝੱਟਿਆਂ ਵਾਲਾ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਨ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 19-09-2026
ਜ਼ੀਰਾ, 18 ਸਤੰਬਰ(ਪ੍ਰਤਾਪ ਸਿੰਘ ਹੀਰਾ)- ਪਰਮ ਪੂਜਨੀਕ ਮਾਇਆ ਦੇਵੀ ਮਾਨੋਚਾਹਲ ਵਾਲਿਆਂ ਦੀ 39ਵੀਂ ਬਰਸੀ ਜ਼ੀਰਾ ਸ਼ਹਿਰ ਦੀਆਂ ਸੰਗਤਾਂ ਵਲੋਂ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਈ ਗਈ। ਮਾਤਾ ਜੀ ਮੰਦਰ, ਚੌਕ ਝੱਟਿਆਂ ਵਾਲਾ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਨ ਕਰਵਾਇਆ ਗਿਆ। ਇਸ ਦੌਰਾਨ ਜਵਾਲਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਤੋਂ ਮਹਾਂਮਾਈ ਦੀ ਪਵਿੱਤਰ ਜੋਤ ਲਿਆਂਦੀ ਗਈ ਜਿਸ ਦਾ ਸੰਗਤਾਂ ਵਲੋਂ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਰਾਤ ਵੇਲੇ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ ਮਹਾਂਮਾਈ ਦਾ ਜਾਗਰਨ ਕਰਵਾਇਆ ਗਿਆ ਜਿਸ ਵਿਚ ਭੋਲੀ ਦੇਵਾ ਦਿੱਲੀ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਜਾਗਰਨ ਦੌਰਾਨ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ, ਯੂਥ ਕਾਂਗਰਸ ਪੰਜਾਬ ਦੇ ਸਕੱਤਰ ਮਹਿਕਦੀਪ ਸਿੰਘ ਜ਼ੀਰਾ ਨੇ ਜਾਗਰਨ ਵਿਚ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ। ਇਸ ਮੌਕੇ ਵਿਜੇ ਕੁਮਾਰ ਬੰਬੀ, ਚਿਮਨ ਲਾਲ, ਕ੍ਰਿਸ਼ਨ ਹਾਂਡਾ, ਵਿਨੇ ਕੁਮਾਰ, ਮਾਸਟਰ ਜਸਵੰਤ ਰਾਏ,ਪੱਪੂ ਚੌਧਰੀ, ਰਜਿੰਦਰ ਕੁਮਾਰ, ਵਿਸ਼ਾਲ, ਰਾਹੁਲ ਅਰੋੜਾ, ਸੋਨੂੰ, ਰਾਹੁਲ ਸਚਦੇਵਾ, ਗਗਨਦੀਪ ਗੋਰਾ, ਦੀਪਕ ਬੰਬੀ,ਹੁਸ਼ਿਆਰ ਸਿੰਘ, ਪੰਡਿਤ ਜੁਗੇਸ਼ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2 ਪਿਸਟਲ ਤੇ 8 ਜ਼ਿੰਦਾ ਕਾਰਤੂਸ ਬਰਾਮਦ ਅਗਲੀ ਖ਼ਬਰ ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ’ਚ ‘ਸਵਯਮ ਐੱਨ.ਪੀ.ਟੀ.ਈ.ਐੱਲ’ ਜਾਗਰੂਕਤਾ ਵਰਕਸ਼ਾਪ
Ad Position 24