18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

2 ਪਿਸਟਲ ਤੇ 8 ਜ਼ਿੰਦਾ ਕਾਰਤੂਸ ਬਰਾਮਦ

ਪਟਿਆਲਾ, 18 ਸਤੰਬਰ (ਅ. ਸ.

Ad Position 21
No active advertisement
ਅਜੀਤ ਡੈਸਕ 19-09-2026
ਪਟਿਆਲਾ, 18 ਸਤੰਬਰ (ਅ. ਸ. ਆਹਲੂਵਾਲੀਆ)- ਥਾਣਾ ਸਦਰ ਅਧੀਨ ਪੈਂਦੇ ਪਿੰਡ ਮਿੱਠੂਮਾਜਰਾ ਵਿਖੇ ਗਸਤ ਕਰ ਰਹੀ ਪੁਲਿਸ ਪਾਰਟੀ ਨੂੰ ਸਿਮਰਦੀਪ ਸਿੰਘ ਨਾਂਅ ਦੇ ਵਿਅਕਤੀ ਦੀ ਮੌਜੂਦਗੀ ਦਾ ਪਤਾ ਲੱਗਿਆ, ਜਿਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਉਕਤ ਵਿਅਕਤੀ ਕੋਲੋ ਦੋ ਨਾਜਾਇਜ ਪਿਸਟਲ, 8 ਜਿੰਦਾ ਰੌਂਦ ਬਰਾਮਦ ਹੋਏ, ਜਿਸ ਦੇ ਜੇਲ੍ਹ ਅੰਦਰ ਬੈਠੇ ਗੈਂਗਸਟਰਾਂ ਨਾਲ ਵੀ ਸੰਬੰਧ ਹਨ। ਜਿਸ ਨੇ ਬੜੈਲ ਜੇਲ੍ਹ ਚੰਗੀਗੜ੍ਹ ਵਿਖੇ ਗੈਂਗਸਟਰ ਕਾਲੀ ਬਲੌਗੀ ਦੀ ਸ਼ੈਅ ’ਤੇ ਮੋਹਾਲੀ ਚੰਡੀਗੜ੍ਹ ਵਿਖੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਕੁਝ ਲੋਕਾਂ ਦੇ ਘਰਾਂ ’ਤੇ ਫਾਈਰਿੰਗ ਵੀ ਕੀਤੀ। ਇਸ ਨੇ ਬਾਹਰੀ ਰਾਜਾਂ ਵਿਚੋਂ ਭਾਰੀ ਮਾਤਰਾਂ ਵਿਚ ਅਸਲੇ ਦੀ ਖੈਪ ਮੰਗਵਾਈ ਦੱਸੀ ਗਈ, ਜਿਸ ਨੇ ਹੁਣ ਸਪਲਾਈ ਕਰਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ, ਜਿਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਮੀਰਾਂਪੁਰ ’ਚ ਅਸਿਸਟੈਂਟ ਪ੍ਰੋਫੈਸਰਾਂ ਦੀ ਹੜਤਾਲ, ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ’ਚ ਅਗਲੀ ਖ਼ਬਰ ਮਾਤਾ ਮਾਇਆ ਦੇਵੀ ਦੀ ਬਰਸੀ ਮੌਕੇ ਵਿਸ਼ਾਲ ਜਾਗਰਣ ਕਰਵਾਇਆ
Ad Position 24