ਗ੍ਰੈਂਡਪੇਰੈਂਟਸ ਦਿਵਸ ਮੌਕੇ ਡੀ.ਸੀ. ਮਾਡਲ ਸਕੂਲ ਦੇ ਬੱਚਿਆਂ ਨੇ ਦਾਦਾ-ਦਾਦੀ ਤੇ ਨਾਨਾ-ਨਾਨੀ ਨਾਲ ਸਾਂਝੀਆਂ ਕੀਤੀਆਂ ਖ਼ੁਸ਼ੀਆਂ
ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਬੱਚਿਆਂ ਲਈ ਦਾਦਾ-ਦਾਦੀ ਤੇ ਨਾਨਾ-ਨਾਨੀ ਸਿਰਫ਼ ਪਰਿਵਾਰ ਦਾ ਹਿੱਸਾ ਨਹੀਂ ਹੁੰਦੇ, ਸਗੋਂ ਉਹ ਪਿਆਰ, ਸੰਸਕਾਰ ਤੇ ਜੀਵਨ ਦੇ ਤਜਰਬਿਆਂ ਦੀ ਅਜਿਹੀ ਵਿਰਾਸਤ ਹੁੰਦੇ ਹਨ, ਜੋ ਪੀੜ੍ਹੀਆਂ ਨੂੰ ਆਪਸ ਵਿਚ ਜੋੜਦੀ ਹੈ। ਇਸੇ ਪਿਆਰ ਭਰੇ ਰਿਸ਼ਤੇ ਨੂੰ ਸਮਰਪਿਤ ਡੀ.
ਗ
ਗ੍ਰੈਂਡ ਪੇਰੈਂਟਸ ਦਿਵਸ ਮੌਕੇ ਬਜ਼ੁਰਗਾਂ ਨਾਲ ਖੁ਼ੁਸ਼ੀ ਸਾਂਝੀ ਕਰਦੇ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ। ਅਜੀਤ ਤਸਵੀਰ
21-09-2026
ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਬੱਚਿਆਂ ਲਈ ਦਾਦਾ-ਦਾਦੀ ਤੇ ਨਾਨਾ-ਨਾਨੀ ਸਿਰਫ਼ ਪਰਿਵਾਰ ਦਾ ਹਿੱਸਾ ਨਹੀਂ ਹੁੰਦੇ, ਸਗੋਂ ਉਹ ਪਿਆਰ, ਸੰਸਕਾਰ ਤੇ ਜੀਵਨ ਦੇ ਤਜਰਬਿਆਂ ਦੀ ਅਜਿਹੀ ਵਿਰਾਸਤ ਹੁੰਦੇ ਹਨ, ਜੋ ਪੀੜ੍ਹੀਆਂ ਨੂੰ ਆਪਸ ਵਿਚ ਜੋੜਦੀ ਹੈ। ਇਸੇ ਪਿਆਰ ਭਰੇ ਰਿਸ਼ਤੇ ਨੂੰ ਸਮਰਪਿਤ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਗ੍ਰੈਂਡਪੇਰੈਂਟਸ ਦਿਵਸ ਉਤਸ਼ਾਹ ਤੇ ਭਾਵੁਕ ਮਾਹੌਲ ’ਚ ਮਨਾਇਆ ਗਿਆ। ਸਮਾਗਮ ਵਿਚ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਨੇ ਵੀ ਸ਼ਿਰਕਤ ਕੀਤੀ। ਸਕੂਲ ਦਾ ਮਾਹੌਲ ਪਰਿਵਾਰਕ ਖੁਸ਼ੀਆਂ ਤੇ ਪਿਆਰ ਨਾਲ ਭਰ ਗਿਆ। ਵਿਦਿਆਰਥੀਆਂ ਨੇ ਸੰਗੀਤ, ਨਾਚ ਤੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੇ ਬਜ਼ੁਰਗਾਂ ਪ੍ਰਤੀ ਪਿਆਰ ਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਬੱਚਿਆਂ ਦੀਆਂ ਦਿਲਕਸ਼ ਪੇਸ਼ਕਾਰੀਆਂ ਨੂੰ ਦਰਸ਼ਕਾਂ ਵਲੋਂ ਭਰਵੀਂ ਤਾੜੀਆਂ ਮਿਲੀਆਂ। ਸਮਾਗਮ ਦਾ ਸਭ ਤੋਂ ਭਾਵੁਕ ਪਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਦਾਦਾ-ਦਾਦੀ ਤੇ ਨਾਨਾ-ਨਾਨੀ ਨੇ ਵੀ ਆਪਣੇ ਪੋਤੇ-ਪੋਤੀਆਂ ਨਾਲ ਵਿਸ਼ੇਸ਼ ਪੇਸ਼ਕਾਰੀਆਂ ’ਚ ਹਿੱਸਾ ਲਿਆ। ਬੱਚਿਆਂ ਦਾ ਉਤਸ਼ਾਹ ਤੇ ਆਪਣੇ ਬਜ਼ੁਰਗਾਂ ਪ੍ਰਤੀ ਉਨ੍ਹਾਂ ਦੇ ਚਿਹਰਿਆਂ ’ਤੇ ਦਿਖਾਈ ਦਿੰਦਾ ਸਤਿਕਾਰ ਸਮਾਗਮ ਦੀ ਵਿਸ਼ੇਸ਼ ਖਿੱਚ ਰਿਹਾ। ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਇਹ ਸੰਦੇਸ਼ ਦਿੱਤਾ ਕਿ ਬਜ਼ੁਰਗਾਂ ਦਾ ਪਿਆਰ, ਆਸ਼ੀਰਵਾਦ ਅਤੇ ਜੀਵਨ ਦਾ ਤਜਰਬਾ ਉਨ੍ਹਾਂ ਲਈ ਸਭ ਤੋਂ ਅਨਮੋਲ ਪੂੰਜੀ ਹੈ। ਸਕੂਲ ਦੀ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।