20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਤਿੰਨ ਦਿਨਾਂ ਤੋਂ ਲਾਪਤਾ ਸਾਹਿਲ ਦਾ ਨਹੀਂ ਲੱਗਾ ਥਹੁ ਪਤਾ

ਮਾਛੀਵਾੜਾ ਸਾਹਿਬ, 20 ਸਤੰਬਰ (ਮਨੋਜ ਕੁਮਾਰ)-ਅਕਸਰ ਪਹਿਲਾਂ ਵਾਂਗ ਵੱਖ-ਵੱਖ ਦੁਕਾਨਦਾਰਾਂ ਤੋਂ ਸਮਾਨ ਦੇ ਪੈਸੇ ਦੀ ਉਗਰਾਹੀ ਇਕੱਠੀ ਕਰਨ ਦੀ ਡਿਊਟੀ ਕਰਦਾ ਸਾਹਿਲ ਕੁਮਾਰ (29) ਆਖ਼ਰ ਕਿੱਥੇ ਲਾਪਤਾ ਹੋ ਗਿਆ। ਅਸਲ ਵਿਚ 17 ਸਤੰਬਰ ਨੂੰ ਨੌਜਵਾਨ ਸਾਹਿਲ ਜੋ ਕਿ ਸਮਰਾਲਾ ਵਿਖੇ ਸਚਦੇਵਾ ਐਂਡ ਕੰਪਨੀ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਸੀ ਤੇ ਮਾਛੀਵਾੜਾ ਦੀਆਂ ਕੁੱਝ ਦੁਕਾਨਾਂ ਤੋਂ ਆਮ ਰੁਟੀਨ ਵਾਂਗ ਸਮਾਨ ਦੇ ਪੈਸੇ ਲੈਣ ਆਇਆ।

Ad Position 21
No active advertisement
ਮੀਟਿੰਗ ਦੌਰਾਨ ਇੰਜ. ਹਰਮਿੰਦਰ ਸਿੰਘ, ਪ੍ਰਿੰ. ਮੋਦਗਿੱਲ, ਡਾ. ਇਕਬਾਲ ਮੁਹੰਮਦ, ਮਾ. ਕਾਕਾ ਬੇਰ ਕਲਾਂ ਅਤੇ ਹੋਰ ਮੈਂਬਰ ਜਾਣਕਾਰੀ ਸਾਂਝੀ ਕਰਦੇ ਹੋਏ। ਤਸਵੀਰ ਸਹਾਰਨ ਮਾਜਰਾ 21-09-2026
ਮਾਛੀਵਾੜਾ ਸਾਹਿਬ, 20 ਸਤੰਬਰ (ਮਨੋਜ ਕੁਮਾਰ)-ਅਕਸਰ ਪਹਿਲਾਂ ਵਾਂਗ ਵੱਖ-ਵੱਖ ਦੁਕਾਨਦਾਰਾਂ ਤੋਂ ਸਮਾਨ ਦੇ ਪੈਸੇ ਦੀ ਉਗਰਾਹੀ ਇਕੱਠੀ ਕਰਨ ਦੀ ਡਿਊਟੀ ਕਰਦਾ ਸਾਹਿਲ ਕੁਮਾਰ (29) ਆਖ਼ਰ ਕਿੱਥੇ ਲਾਪਤਾ ਹੋ ਗਿਆ। ਅਸਲ ਵਿਚ 17 ਸਤੰਬਰ ਨੂੰ ਨੌਜਵਾਨ ਸਾਹਿਲ ਜੋ ਕਿ ਸਮਰਾਲਾ ਵਿਖੇ ਸਚਦੇਵਾ ਐਂਡ ਕੰਪਨੀ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਸੀ ਤੇ ਮਾਛੀਵਾੜਾ ਦੀਆਂ ਕੁੱਝ ਦੁਕਾਨਾਂ ਤੋਂ ਆਮ ਰੁਟੀਨ ਵਾਂਗ ਸਮਾਨ ਦੇ ਪੈਸੇ ਲੈਣ ਆਇਆ। ਜਾਣਕਾਰੀ ਅਨੁਸਾਰ ਉਸ ਕੋਲ 140000 ਰੁਪਏ ਵੀ ਸਨ। ਪਰ ਤਿੰਨ ਦਿਨ ਹੋ ਗਏ, ਅਜੇ ਤੱਕ ਘਰ ਨਹੀਂ ਪਹੁੰਚਿਆ। ਉਸ ਦੇ ਦੁਕਾਨ ਮਾਲਕ ਤੇ ਪਰਿਵਾਰ ਨੂੰ ਕਿਸੇ ਅਣਹੋਣੀ ਦਾ ਖ਼ੌਫ਼ ਸਤਾ ਰਿਹਾ ਹੈ ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਸ਼ਰਾਰਤੀ ਅਨਸਰਾਂ ਦੀ ਫ਼ਿਜ਼ਾ ਖ਼ਰਾਬ ਹੈ ਤਾਂ ਡਰ ਬਣਨਾ ਵੀ ਸੁਭਾਵਿਕ ਹੈ। ਹਾਲਾਂਕਿ ਇਸ ਮਾਮਲੇ ਸਬੰਧੀ ਮਾਛੀਵਾੜਾ ਥਾਣੇ ਰਿਪੋਰਟ ਵੀ ਦਰਜ ਹੈ ਤੇ ਥਾਣਾ ਮੁਖੀ ਕਰਮਜੀਤ ਸਿੰਘ ਨੇ ਗੱਲਬਾਤ ਵਿਚ ਇਸ ਗੱਲ ਦਾ ਸਿਰੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਕਿਸੇ ਨੇ ਕਿਡਨੈਪ ਨਹੀਂ ਕੀਤਾ ਕਿਉਂਕਿ ਲਾਪਤਾ ਹੋਣ ਦੇ ਦਿਨ ਦੀ ਵੱਖ-ਵੱਖ ਥਾਵਾਂ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਚੁੱਕੀ ਹੈ। ਪਰ ਫਿਰ ਵੀ ਪੁਲਿਸ ਦੀ ਮੁਸਤੈਦੀ ਜਲਦ ਹੀ ਉਸ ਨੌਜਵਾਨ ਨੂੰ ਲੱਭ ਲਿਆਏਗੀ। ਸਾਹਿਲ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ ਤੇ ਪਰਿਵਾਰ ਵਿਚ ਉਸ ਦੇ ਪਿਤਾ ਤੇ ਸਾਢੇ ਤਿੰਨ ਮਹੀਨਿਆਂ ਦੀ ਮਾਸੂਮ ਬੱਚੀ ਹੈ।
Ad Position 22
No active advertisement
ਪਿਛਲੀ ਖ਼ਬਰ ਗ੍ਰੈਂਡਪੇਰੈਂਟਸ ਦਿਵਸ ਮੌਕੇ ਡੀ.ਸੀ. ਮਾਡਲ ਸਕੂਲ ਦੇ ਬੱਚਿਆਂ ਨੇ ਦਾਦਾ-ਦਾਦੀ ਤੇ ਨਾਨਾ-ਨਾਨੀ ਨਾਲ ਸਾਂਝੀਆਂ ਕੀਤੀਆਂ ਖ਼ੁਸ਼... ਅਗਲੀ ਖ਼ਬਰ ਸਮਰਾਲਾ ’ਚ ਫੂਡ ਵੈਨ ਨੂੰ ਅੱਗ ਲੱਗਣ ਕਾਰਨ ਸਿਲੰਡਰ ਫਟੇ ਜ਼ਬਰਦਸਤ ਧਮਾਕੇ ਨਾਲ ਲੋਕ ਡਰੇ, ਟਰੈਫ਼ਿਕ ਰੁਕਿਆ
Ad Position 24