17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਾਹਨੇਵਾਲ ਸਬ ਤਹਿਸੀਲ ’ਚ ਲੋਕਾਂ ਦਾ ਕੰਮ ਬਿਨਾਂ ਰੋਕ ਟੋਕ ਤੇ ਪਾਰਦਰਸ਼ੀ ਢੰਗ ਦੇ ਨਾਲ ਕੀਤਾ ਜਾਵੇਗਾ-ਗੁਰਪ੍ਰੀਤ ਕੁਮਾਰ

ਸਾਹਨੇਵਾਲ, 17 ਨਵੰਬਰ (ਹਨੀ ਚਾਠਲੀ)- ਸਾਹਨੇਵਾਲ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੀਨੀਅਰ ‘ਆਪ’ ਆਗੂ ਮਨਜਿੰਦਰ ਸਿੰਘ ਭੋਲਾ ਮਾਂਗਟ, ਆਮ ਆਦਮੀ ਪਾਰਟੀ ਕਿਸਾਨ ਵਿੰਗ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਲਾਲੀ ਹਰਾ ਤੇ ਸਾਹਨੇਵਾਲ ਸਬ ਤਹਿਸੀਲ ਦੇ ਸਟਾਫ ਵੱਲੋ ਸਾਹਨੇਵਾਲ ਸਬ ਤਹਿਸੀਲ ਵਿੱਚ ਨਵੇਂ ਆਏ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਦਾ ਮੂੰਹ ਮਿੱਠਾ ਕਰਵਾ ਕੇ ਜੀ ਆਇਆ ਕਿਹਾ ਗਿਆ ਇਸ ਮੌਕੇ ਨਵੇਂ ਆਏ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਨੇ ਕਿਹਾ ਕਿ ਸਾਹਨੇਵਾਲ ਸਬ ਤਹਿਸੀਲ ਅੰਦਰ ਰਜਿਸਟਰੀਆਂ ਦਾ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਦਾ ਕੰਮ ਬਿਨਾਂ ਰੋਕ ਟੋਕ ਅਤੇ ਪਾਰਦਰਸ਼ੀ ਢੰਗ ਦੇ ਨਾਲ ਕੀਤਾ ਜਾਵੇਗਾ। ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਨੇ ਸਬ ਤਹਿਸੀਲ ਸਾਹਨੇਵਾਲ ਦੇ ਪੂਰੇ ਸਟਾਫ ਨੂੰ ਹਦਾਇਤ ਜਾਰੀ ਕਰਦਿਆ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਸਬ ਤਹਿਸੀਲ ਅੰਦਰ ਆਪਣਾ ਰਜਿਸਟਰੀਆਂ ਜਾਂ ਫਰਦ ਦੇ ਲੈਣ ਦੇਣ ਦਾ ਕੰਮ ਕਰਵਾਉਣ ਲਈ ਆਉਂਦਾ ਹੈ ਤਾਂ ਉਸ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਪੇਸ਼ ਨਾ ਆਉਣ ਦਿੱਤੀ ਜਾਵੇ।

Ad Position 21
No active advertisement
ਅਜੀਤ ਡੈਸਕ 18-11-2026
ਸਾਹਨੇਵਾਲ, 17 ਨਵੰਬਰ (ਹਨੀ ਚਾਠਲੀ)- ਸਾਹਨੇਵਾਲ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੀਨੀਅਰ ‘ਆਪ’ ਆਗੂ ਮਨਜਿੰਦਰ ਸਿੰਘ ਭੋਲਾ ਮਾਂਗਟ, ਆਮ ਆਦਮੀ ਪਾਰਟੀ ਕਿਸਾਨ ਵਿੰਗ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਲਾਲੀ ਹਰਾ ਤੇ ਸਾਹਨੇਵਾਲ ਸਬ ਤਹਿਸੀਲ ਦੇ ਸਟਾਫ ਵੱਲੋ ਸਾਹਨੇਵਾਲ ਸਬ ਤਹਿਸੀਲ ਵਿੱਚ ਨਵੇਂ ਆਏ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਦਾ ਮੂੰਹ ਮਿੱਠਾ ਕਰਵਾ ਕੇ ਜੀ ਆਇਆ ਕਿਹਾ ਗਿਆ ਇਸ ਮੌਕੇ ਨਵੇਂ ਆਏ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਨੇ ਕਿਹਾ ਕਿ ਸਾਹਨੇਵਾਲ ਸਬ ਤਹਿਸੀਲ ਅੰਦਰ ਰਜਿਸਟਰੀਆਂ ਦਾ ਕੰਮ ਕਰਵਾਉਣ ਲਈ ਆਉਂਦੇ ਲੋਕਾਂ ਦਾ ਕੰਮ ਬਿਨਾਂ ਰੋਕ ਟੋਕ ਅਤੇ ਪਾਰਦਰਸ਼ੀ ਢੰਗ ਦੇ ਨਾਲ ਕੀਤਾ ਜਾਵੇਗਾ। ਨਾਇਬ ਤਹਿਸੀਲਦਾਰ ਗੁਰਪ੍ਰੀਤ ਕੁਮਾਰ ਨੇ ਸਬ ਤਹਿਸੀਲ ਸਾਹਨੇਵਾਲ ਦੇ ਪੂਰੇ ਸਟਾਫ ਨੂੰ ਹਦਾਇਤ ਜਾਰੀ ਕਰਦਿਆ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਸਬ ਤਹਿਸੀਲ ਅੰਦਰ ਆਪਣਾ ਰਜਿਸਟਰੀਆਂ ਜਾਂ ਫਰਦ ਦੇ ਲੈਣ ਦੇਣ ਦਾ ਕੰਮ ਕਰਵਾਉਣ ਲਈ ਆਉਂਦਾ ਹੈ ਤਾਂ ਉਸ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਪ੍ਰੇਸ਼ਾਨੀ ਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਸਬ ਤਹਿਸੀਲ ਅੰਦਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰਕੇ ਆਪਣੀ ਸਮੱਸਿਆਂ ਮੈਨੂੰ ਦੱਸ ਸਕਦਾ ਹੈ ਤੇ ਮੈਂ ਉਸ ਸਮੱਸਿਆਂ ਨੂੰ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਮੌਕੇ ਸੁੰਦਰ ਚੌਹਾਨ, ਸੰਦੀਪ ਸੈਂਡੀ, ਆਰ. ਸੀ. ਅਮਨ, ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਰਟ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਕਿੰਡਰ ਗਾਰਟਨ ਸਕੂਲ ਸਮਰਾਲਾ ’ਚ ਬਾਲ ਦਿਵਸ ਮਨਾਇਆ
Ad Position 24