ਸਾਡੇ ਪਿੰਡ ਵਿਚ ਨਸ਼ੇ ਨੇ ਢਾਇਆ ਕਹਿਰ, 1 ਮਹੀਨੇ ’ਚ ਹੋਈਆਂ ਅਨੇਕਾਂ ਮੌਤਾਂ- ਰਮਨਦੀਪ ਕੌਰ ਮਰਖਾਈ
ਜ਼ੀਰਾ,20 ਸਤੰਬਰ (ਰਜਨੀਸ਼ ਕਥੂਰੀਆ)- ਕੇਵਲ ਇਕ ਮਹੀਨੇ ਦੇ ਦੌਰਾਨ ਸਾਡੇ ਪਿੰਡ ਮਰਖਾਈ (ਜ਼ੀਰਾ) ਵਿਖੇ ਨਸ਼ੇ ਨੇ ਇਸ ਕਦਰ ਕਹਿਰ ਢਾਇਆ ਕਿ ਕੇਵਲ ਇਕ ਮਹੀਨੇ ਵਿਚ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ। ਇਹ ਵਿਚਾਰ ਸਮਾਜ ਸੇਵਕਾ ਅਤੇ‘ਕੌਰ ਨਸ਼ਾ ਰੋਕੋ ਵਿਰਸਾ ਸੰਭਾਲ ਸੁਸਾਇਟੀ ਪੰਜਾਬ’ ਦੀ ਚੇਅਰਮੈਨ ਰਮਨਦੀਪ ਕੌਰ ਮਰਖਾਈ ਨੇ ਇਸ ਪ੍ਰਤੀਨਿਧੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਜ਼ੀਰਾ,20 ਸਤੰਬਰ (ਰਜਨੀਸ਼ ਕਥੂਰੀਆ)- ਕੇਵਲ ਇਕ ਮਹੀਨੇ ਦੇ ਦੌਰਾਨ ਸਾਡੇ ਪਿੰਡ ਮਰਖਾਈ (ਜ਼ੀਰਾ) ਵਿਖੇ ਨਸ਼ੇ ਨੇ ਇਸ ਕਦਰ ਕਹਿਰ ਢਾਇਆ ਕਿ ਕੇਵਲ ਇਕ ਮਹੀਨੇ ਵਿਚ ਅਨੇਕਾਂ ਮੌਤਾਂ ਹੋ ਚੁੱਕੀਆਂ ਹਨ। ਇਹ ਵਿਚਾਰ ਸਮਾਜ ਸੇਵਕਾ ਅਤੇ‘ਕੌਰ ਨਸ਼ਾ ਰੋਕੋ ਵਿਰਸਾ ਸੰਭਾਲ ਸੁਸਾਇਟੀ ਪੰਜਾਬ’ ਦੀ ਚੇਅਰਮੈਨ ਰਮਨਦੀਪ ਕੌਰ ਮਰਖਾਈ ਨੇ ਇਸ ਪ੍ਰਤੀਨਿਧੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਨਸ਼ੇ ਦੀ ਆਦਤ ਕਾਰਨ ਮੈਂ ਖੁਦ ਆਪਣਾ ਪਤੀ ਗਵਾ ਚੁੱਕੀ ਹਾਂ ਜਿਸ ਤੋਂ ਬਾਅਦ ਮੈਂ ਸਮਾਜ ਵਿਚ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੇਵਨ ਕਾਰਨ ਜ਼ਿਨ੍ਹਾਂ ਪਰਿਵਾਰਾਂ ਵਿਚ ਪਤਨੀਆਂ ਦੇ ਸੁਹਾਗ, ਮਾਵਾਂ ਦੇ ਪੁੱਤਰ, ਭੈਣਾਂ ਦੇ ਭਰਾ ਤੇ ਜਿਨਾਂ ਮਾਸੂਮਾਂ ਦੇ ਸਿਰ ਤੋਂ ਉਹਨਾਂ ਦੇ ਪਿਤਾ ਦਾ ਸਾਇਆ ਉੱਠ ਜਾਂਦਾ ਹੈ, ਉਹ ਸਮਾਜ ਵਿਚ ਜਾਂ ਸਰਕਾਰਾਂ ਤੱਕ ਆਪਣੇ ਦੁੱਖ ਦੀ ਦੁਹਾਈ ਦੇ ਕੇ ਨਸ਼ੇ ਦੇ ਨਾਸੂਰ ’ਤੇ ਕਾਬੂ ਪਾਉਣ ਲਈ ਆਵਾਜ਼ ਉਠਾਉਣ ਤੋਂ ਵੀ ਬੇਵੱਸ ਹਨ। ਰਮਨਦੀਪ ਕੌਰ ਮਰਖਾਈ ਨੇ ਕਿਹਾ ਕਿ ਕਿਸੇ ਵੀ ਸਮਾਜਿਕ ਬੁਰਾਈ ਨੂੰ ਸਮਾਜ ਦੇ ਸਹਿਯੋਗ ਤੋਂ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚੋਂ ਅੱਤਵਾਦ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਲੋਕਾਂ ਤੋਂ ਸਹਿਯੋਗ ਲਿਆ ਸੀ, ਉਸੇ ਤਰ੍ਹਾਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਵੀ ਲੋਕਾਂ ਦਾ ਸਹਿਯੋਗ ਜਰੂਰੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਬੁਰਾਈ ਨੂੰ ਖਤਮ ਕਰਨ ਲਈ ਉਸ ਦੇ ਖਿਲਾਫ ਚਲਾਈ ਗਈ ਮੁਹਿੰਮ ਨੂੰ ਲੋਕ ਲਹਿਰ ਬਣਾਉਣਾ ਜ਼ਰੂਰੀ ਹੈ ਨਾ ਕਿ ਸਰਕਾਰਾਂ ਦੇ ਨੁਮਾਇੰਦਿਆਂ ਵਲੋਂ ਆਪਣੇ ਚਹੇਤਿਆਂ ਤੇ ਸਮਰਥਕਾਂ ਦਾ ਇਕੱਠ ਕਰਕੇ ਫੋਕੀ ਵਾਹ-ਵਾਹ ਲੁੱਟਣ ਲਈ ਆਪਣੀ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਫਰਜ਼ੀ ਸੈਮੀਨਾਰ ਕਰਵਾ ਕੇ ਸਰਕਾਰ ਨੂੰ ਗੁੰਮਰਾਹ ਕਰਨਾ।