ਅਜੀਤ, ਜਲੰਧਰ
ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 6 ਮੁਕੱਦਮੇ ਦਰਜ
ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਫ਼ਾਜ਼ਿਲਕਾ ਅਪਰਾਧਨਾਮਾ
ਡੀ.ਸੀ.ਐੱਮ. ਇੰਟਰਨੈਸ਼ਨਲ ’ਚ ਫਿਨਲੈਂਡ ਦੀ ਸਿੱਖਿਆ ਦਾ ਮਾਡਲ, ‘ਫਿਨਿਸ਼ ਐਲੀਮੈਂਟਰੀ ਸਕੂਲ’ ਦਾ ਐਲਾਨ
23ਵੀਂ ਵਰ੍ਹੇਗੰਢ ਮੌਕੇ ‘ਕੇਅਰ’, ‘ਕੈਪ’ ਤੇ ‘ਡੈਲਫ’ ਪ੍ਰੋਗਰਾਮਾਂ ਦੀ ਸ਼ੁਰੂਆਤ
ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਸਰਹੱਦੀ ਖੇਤਰ ਵਿਚ ਆਧੁਨਿਕ ਤੇ ਗੁਣਵੱਤਾਪੂਰਨ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਡੀ. ਸੀ.
ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਸਰਹੱਦੀ ਖੇਤਰ ਵਿਚ ਆਧੁਨਿਕ ਤੇ ਗੁਣਵੱਤਾਪੂਰਨ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਵਲੋਂ ਆਪਣੀ 23ਵੀਂ ਵਰ੍ਹੇਗੰਢ ਮੌਕੇ ਇਲਾਕੇ ਦੇ ਪਹਿਲੇ ਫਿਨਿਸ਼ ਐਲੀਮੈਂਟਰੀ ਸਕੂਲ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਇਸ ਤਹਿਤ ਵਿਦਿਆਰਥੀਆਂ ਨੂੰ ਫਿਨਲੈਂਡ ਦੀ ਸਿੱਖਿਆ ਪ੍ਰਣਾਲੀ ਨਾਲ ਜੋੜਦਿਆਂ ਖੇਡ-ਖੇਡ ’ਚ ਸਿੱਖਣ ਦਾ ਮੌਕਾ ਦਿੱਤਾ ਜਾਵੇਗਾ। ਵਰ੍ਹੇਗੰਢ ਮੌਕੇ ਸਕੂਲ ਵਲੋਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਤੇ ਬਦਲਦੀ ਜੀਵਨਸ਼ੈਲੀ ਨਾਲ ਜੁੜੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਕਾਊਂਸਲਿੰਗ ਐਂਡ ਰਿਹੈਬਿਲਿਟੇਸ਼ਨ ਸੈਂਟਰ ਫਾਰ ਇੰਪਾਵਰਮੈਂਟ (ਕੇਅਰ) ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਸਿੱਖਿਆ ਸ਼ਾਸਤਰੀ ਕਾਂਤਾ ਗੁਪਤਾ ਨੇ ਕੀਤਾ। ਇਸੇ ਤਰ੍ਹਾਂ ਉੱਚ ਸਿੱਖਿਆ, ਵਿਸ਼ਵ ਪੱਧਰੀ ਯੂਨੀਵਰਸਿਟੀਆਂ ਤੇ ਮੁਕਾਬਲਾਤੀ ਪ੍ਰੀਖਿਆਵਾਂ ਲਈ ਮਾਰਗਦਰਸ਼ਨ ਵਾਸਤੇ ਕੈਰੀਅਰ ਐਂਡ ਐਡਮਿਸ਼ਨ ਪਾਥਵੇ (ਕੈਪ) ਵੀ ਸ਼ੁਰੂ ਕੀਤਾ ਗਿਆ।ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਡੀ.ਸੀ.ਐੱਮ. ਐਕਸਪੀਰੀਐਂਸ ਲਰਨਿੰਗ ਫਾਰਮ (ਡੈਲਫ) ਦੀ ਸ਼ੁਰੂਆਤ ਵੀ ਕੀਤੀ ਗਈ। ਸਾਲ 2003 ’ਚ ਖੇਤਰ ਦੇ ਪਹਿਲੇ ਸੀ.ਬੀ.ਐੱਸ.ਈ ਸਕੂਲ ਵਜੋਂ ਸ਼ੁਰੂ ਹੋਏ ਇਸ ਸਫ਼ਰ ਦੌਰਾਨ ਡੀ.ਸੀ.ਐਮ. ਇੰਟਰਨੈਸ਼ਨਲ ਨੇ ਸਿੱਖਿਆ ਦੇ ਨਾਲ ਵਿਗਿਆਨ, ਤਕਨਾਲੋਜੀ, ਖੇਡਾਂ, ਉੱਦਮਸ਼ੀਲਤਾ, ਅਗਵਾਈ ਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਵੀ ਵਿਦਿਆਰਥੀਆਂ ਨੂੰ ਮੌਕੇ ਪ੍ਰਦਾਨ ਕੀਤੇ ਹਨ। ਉਪ-ਪ੍ਰਿੰਸੀਪਲ ਮਧੂ ਚੋਪੜਾ ਨੇ ਦੱਸਿਆ ਕਿ ਰਮਨ ਬਲਾਕ ਦਾ ਨਾਮ ਬਦਲ ਕੇ ਇੰਟਰਨੈਸ਼ਨਲ ਜੂਨੀਅਰ ਕਾਲਜ ਰੱਖਿਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੇ ਰੁਜ਼ਗਾਰ ਦੀਆਂ ਭਵਿੱਖੀ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ। ਵਰ੍ਹੇਗੰਢ ਮੌਕੇ ਹਵਨ ਯੱਗ, ਪਿੰਡ ਰਾਮੇਵਾਲਾ ਦੇ ਸਰਕਾਰੀ ਸਕੂਲ ਵਿਚ ਭਾਈਚਾਰਕ ਸੇਵਾ ਤਹਿਤ ਬੱਚਿਆਂ ਨੂੰ ਖਿਡੌਣੇ ਤੇ ਖਾਣ-ਪੀਣ ਦੀ ਸਮੱਗਰੀ ਵੰਡਣ ਤੇ ਬਾਬਾ ਸ਼ੇਰਸ਼ਾਹ ਵਲੀ ਦਰਗਾਹ ’ਤੇ ਅਰਦਾਸ ਸਮੇਤ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ।