ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਕੀਤੀ ਵਿਸ਼ੇਸ਼ ਮੀਟਿੰਗ
ਅਬੋਹਰ, 20 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਹਲਕਾ ਬੱਲੂਆਣਾ ਦੇ ਪਿੰਡ ਧਰਮਪੁਰਾ ਵਿਖੇ ਕਾਂਗਰਸ ਪਾਰਟੀ ਵਲੋਂ ‘ਅੰਬੇਡਕਰ ਜੀ ਦੀ ਮਿਸਾਲ, ਬੂਥ ਬੇਮਿਸਾਲ’ ਮੁਹਿੰਮ ਤਹਿਤ ਇਕ ਅਹਿਮ ਬੈਠਕ ਕੀਤੀ ਗਈ। ਇਹ ਬੈਠਕ ਹਲਕਾ ਬੱਲੂਆਣਾ ਦੇ ਆਬਜ਼ਰਵਰ ਤੇ ਅਨੁਸੂਚਿਤ ਜਾਤੀ ਸੈੱਲ ਦੇ ਜ਼ਿਲ੍ਹਾ ਸਕੱਤਰ ਘਨਸ਼ਿਆਮ ਪੰਜਕੋਸੀ ਦੀ ਅਗਵਾਈ ਹੇਠ ਹੋਈ।
ਅਬੋਹਰ, 20 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਹਲਕਾ ਬੱਲੂਆਣਾ ਦੇ ਪਿੰਡ ਧਰਮਪੁਰਾ ਵਿਖੇ ਕਾਂਗਰਸ ਪਾਰਟੀ ਵਲੋਂ ‘ਅੰਬੇਡਕਰ ਜੀ ਦੀ ਮਿਸਾਲ, ਬੂਥ ਬੇਮਿਸਾਲ’ ਮੁਹਿੰਮ ਤਹਿਤ ਇਕ ਅਹਿਮ ਬੈਠਕ ਕੀਤੀ ਗਈ। ਇਹ ਬੈਠਕ ਹਲਕਾ ਬੱਲੂਆਣਾ ਦੇ ਆਬਜ਼ਰਵਰ ਤੇ ਅਨੁਸੂਚਿਤ ਜਾਤੀ ਸੈੱਲ ਦੇ ਜ਼ਿਲ੍ਹਾ ਸਕੱਤਰ ਘਨਸ਼ਿਆਮ ਪੰਜਕੋਸੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਫ਼ਾਜ਼ਿਲਕਾ ਕਾਂਗਰਸ ਦੇ ਉਪ ਪ੍ਰਧਾਨ ਮਹਿੰਦਰ ਸਿੰਹਮਾਰ ਦੇ ਨਿਵਾਸ ਸਥਾਨ ’ਤੇ ਪਾਰਟੀ ਦੇ ਮਿਹਨਤੀ ਵਰਕਰਾਂ ਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ। ਬੈਠਕ ਦੌਰਾਨ ਆਗੂਆਂ ਤੇ ਵਰਕਰਾਂ ਨੇ ਸੰਗਠਨਾਤਮਕ ਗਤੀਵਿਧੀਆਂ, ਬੂਥ ਪੱਧਰ ’ਤੇ ਟੀਮ ਨੂੰ ਸਰਗਰਮ ਕਰਨ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਤੱਕ ਪਹੁੰਚ ਕੇ ਸਮਝਣ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਘਨਸ਼ਿਆਮ ਪੰਜਕੋਸੀ ਨੇ ਕਿਹਾ ਕਿ ਕਿਸੇ ਵੀ ਸਿਆਸੀ ਸੰਗਠਨ ਦੀ ਮਜ਼ਬੂਤੀ ਉਸ ਦੇ ਜ਼ਮੀਨੀ ਪੱਧਰ ਦੇ ਵਰਕਰਾਂ ਨਾਲ ਹੁੰਦੀ ਹੈ। ਉਨ੍ਹਾਂ ਨੇ ਵਰਕਰਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਤੇ ਪਿੰਡ ਪੱਧਰ ’ਤੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਐਨ.ਟੀ. ਪ੍ਰਧਾਨ ਬਲਦੇਵ ਸਿੰਘ, ਪ੍ਰਭੂ ਦਿਆਲ ਨੰਬਰਦਾਰ, ਰਵੀ ਕੁਮਾਰ (ਓ.ਬੀ.ਸੀ.), ਰਾਜਪਾਲ ਸਿੰਗਾੜੀਆ, ਕੁਲਵਿੰਦਰ ਸਿੰਘ, ਧਰਮਵੀਰ, ਬਲਦੇਵ ਕੁਮਾਰ, ਰਜਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।