20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਵੱਛਤਾ ਹੀ ਸੇਵਾ ਅਭਿਆਨ ਅਧੀਨ ਰੇਲਵੇ ਖੇਤਰ ਦੀ ਕੀਤੀ ਗਈ ਸਾਫ਼-ਸਫ਼ਾਈ

ਫ਼ਿਰੋਜ਼ਪੁਰ, 20 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ 17 ਸਤੰਬਰ ਤੋਂ 2 ਅਕਤੂਬਰ 2026 ਤੱਕ ‘ਸਵੱਛਤਾ ਹੀ ਸੇਵਾ’ ਅਭਿਆਨ ਦੇ ਅਧੀਨ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਰਾਹੀਂ ਮਨਾਇਆ ਜਾ ਰਿਹਾ ਹੈ। ਇਸ ਅਭਿਆਨ ਦੌਰਾਨ 19 ਤੇ 20 ਸਤੰਬਰ ਨੂੰ ਵਿਸ਼ੇਸ਼ ਸਵੱਛਤਾ ਅਭਿਆਨ ਚਲਾਇਆ ਗਿਆ।

Ad Position 21
No active advertisement
ਅਜੀਤ ਡੈਸਕ 21-09-2026
ਫ਼ਿਰੋਜ਼ਪੁਰ, 20 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ 17 ਸਤੰਬਰ ਤੋਂ 2 ਅਕਤੂਬਰ 2026 ਤੱਕ ‘ਸਵੱਛਤਾ ਹੀ ਸੇਵਾ’ ਅਭਿਆਨ ਦੇ ਅਧੀਨ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਰਾਹੀਂ ਮਨਾਇਆ ਜਾ ਰਿਹਾ ਹੈ। ਇਸ ਅਭਿਆਨ ਦੌਰਾਨ 19 ਤੇ 20 ਸਤੰਬਰ ਨੂੰ ਵਿਸ਼ੇਸ਼ ਸਵੱਛਤਾ ਅਭਿਆਨ ਚਲਾਇਆ ਗਿਆ। ਅਭਿਆਨ ਦੇ ਅਧੀਨ ਰੇਲਵੇ ਖੇਤਰ ਵਿਚ ਨਿਸ਼ਾਨਦੇਹੀ ਕੀਤੇ ਗਏ ਸਥਾਨਾਂ ਦੀ ਸਮੇਂ ਸਿਰ ਸਫ਼ਾਈ ਕੀਤੀ ਜਾ ਰਹੀ ਹੈ। ਸਵੱਛਤਾ ਅਭਿਆਨ ਦੌਰਾਨ ਰੇਲਵੇ ਯਾਰਡ, ਕਾਲੋਨੀ ਤੇ ਟਰੈਕ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਨਿਸ਼ਾਨਦੇਹੀ ਕੀਤੇ ਕੂੜੇ ਵਾਲੇ ਸਥਾਨਾਂ ਦੀ ਸਫ਼ਾਈ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਨਾਲ ਹੀ ਸਫ਼ਾਈ ਤੋਂ ਬਾਅਦ ਸਥਾਨਾਂ ਦੀ ਸੁੰਦਰਤਾ ਵਧਾਈ ਜਾ ਰਹੀ ਹੈ, ਤਾਂ ਜੋ ਇਹਨਾਂ ਥਾਵਾਂ ਨੂੰ ਸਾਫ਼ ਤੇ ਆਕਰਸ਼ਕ ਬਣਾਇਆ ਜਾ ਸਕੇ। ਫਿਰੋਜ਼ਪੁਰ ਕੈਂਟ, ਅੰਮ੍ਰਿਤਸਰ, ਜਲੰਧਰ ਸਿਟੀ ਤੇ ਜਲੰਧਰ ਕੈਂਟ ਸਟੇਸ਼ਨਾਂ ’ਤੇ ਸਵੱਛਤਾ ਥੀਮ ’ਤੇ ਆਧਾਰਿਤ ਸਟੈਂਡੀ ਸਥਾਪਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨਾਂ ’ਤੇ ਪੇਂਟਿੰਗਾਂ ਰਾਹੀਂ ਰੇਲ ਯਾਤਰੀਆਂ ਤੇ ਕਰਮਚਾਰੀਆਂ ਵਿਚ ਸਵੱਛਤਾ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ। ਫ਼ਿਰੋਜ਼ਪੁਰ ਮੰਡਲ ਨੇ ਯਾਤਰੀਆਂ, ਕਰਮਚਾਰੀਆਂ ਤੇ ਆਮ ਨਾਗਰਿਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਸਵੱਛਤਾ ਅਭਿਆਨ ਵਿਚ ਸਰਗਰਮ ਭਾਗੀਦਾਰੀ ਕਰਨ ਅਤੇ ਰੇਲਵੇ ਦੇ ਖ਼ੇਤਰਾਂ ਨੂੰ ਸਾਫ਼-ਸੁਥਰਾ ਰੱਖਣ ਵਿਚ ਰੇਲਵੇ ਦਾ ਸਹਿਯੋਗ ਕਰਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਰਾਧਾ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਅਗਲੀ ਖ਼ਬਰ ਪੁੱਤਰ ਦੇ ਕੈਨੇਡਾ ਪੁਲਿਸ ਦੀ ਹਿਰਾਸਤ ’ਚ ਹੋਣ ਦਾ ਡਰਾਵਾ ਦੇ ਕੇ ਮਹਿਲਾ ਤੋਂ 4.10 ਲੱਖ ਰੁਪਏ ਠੱਗੇ
Ad Position 24