20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮੱਖੂ ’ਚ ਫੂਡ ਸੇਫਟੀ ਵਿਭਾਗ ਵਲੋਂ 140 ਕਿੱਲੋ ਪਨੀਰ ਜ਼ਬਤ ਸੈਂਪਲ ਰਿਪੋਰਟ ਆਉਣ ਮਗਰੋਂ ਹੋਵੇਗੀ ਅਗਲੀ ਕਾਰਵਾਈ- ਅਭਿਨਵ ਖੋਸਲਾ

ਮੱਖੂ, 20 ਸਤੰਬਰ (ਕੁਲਵਿੰਦਰ ਸਿੰਘ)- ਲੋਕਾਂ ਨੂੰ ਮਿਆਰੀ ਅਤੇ ਸੁਰੱਖਿਅਤ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵਲੋਂ ਅੱਜ ਸਵੇਰੇ ਮੱਖੂ ਵਿਖੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ਹੇਠ ਵਿਭਾਗੀ ਟੀਮ ਨੇ ਤੜਕੇ ਕਰੀਬ 5 ਵਜੇ ਨਾਕਾਬੰਦੀ ਕਰਕੇ ਮਾਝੇ ਤੋਂ ਮਾਲਵੇ ਵੱਲ ਦੁੱਧ ਤੋਂ ਬਣੇ ਉਤਪਾਦ ਤੇ ਮਿਠਾਈਆਂ ਲਿਜਾ ਰਹੀਆਂ ਗੱਡੀਆਂ ਦੀ ਜਾਂਚ ਕੀਤੀ।

Ad Position 21
No active advertisement
ਫੂਡ ਸੇਫਟੀ ਵਿਭਾਗ ਫ਼ਿਰੋਜ਼ਪੁਰ ਦੇ ਇੰਸਪੈਕਟਰ ਅਭਿਨਵ ਖੋਸਲਾ ਮਹਿਕਮੇ ਦੀਆਂ ਹਦਾਇਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ-ਕੁਲਵਿੰਦਰ ਸਿੰਘ 21-09-2026
ਮੱਖੂ, 20 ਸਤੰਬਰ (ਕੁਲਵਿੰਦਰ ਸਿੰਘ)- ਲੋਕਾਂ ਨੂੰ ਮਿਆਰੀ ਅਤੇ ਸੁਰੱਖਿਅਤ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵਲੋਂ ਅੱਜ ਸਵੇਰੇ ਮੱਖੂ ਵਿਖੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ਹੇਠ ਵਿਭਾਗੀ ਟੀਮ ਨੇ ਤੜਕੇ ਕਰੀਬ 5 ਵਜੇ ਨਾਕਾਬੰਦੀ ਕਰਕੇ ਮਾਝੇ ਤੋਂ ਮਾਲਵੇ ਵੱਲ ਦੁੱਧ ਤੋਂ ਬਣੇ ਉਤਪਾਦ ਤੇ ਮਿਠਾਈਆਂ ਲਿਜਾ ਰਹੀਆਂ ਗੱਡੀਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਟੀਮ ਵਲੋਂ 140 ਕਿਲੋ ਪਨੀਰ ਕਬਜ਼ੇ ਵਿਚ ਲਿਆ ਗਿਆ, ਪਨੀਰ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਫੂਡ ਸੇਫਟੀ ਅਧਿਕਾਰੀਆਂ ਅਨੁਸਾਰ ਸੈਂਪਲਾਂ ਦੀ ਜਾਂਚ ਰਿਪੋਰਟ ਕਲ ਸ਼ਾਮ ਤੱਕ ਮਿਲਣ ਦੀ ਉਮੀਦ ਹੈ ਤੇ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਦੌਰਾਨ ਗਿੱਲ ਡੇਅਰੀ ਪਲਾਂਟ ਹਰੀਕੇ ਦੇ ਮਾਲਕ ਜਰਨੈਲ ਸਿੰਘ ਪੁੱਤਰ ਜਸਵੰਤ ਸਿੰਘ ਵਲੋਂ ਆਪਣਾ ਪੱਖ ਰੱਖਦਿਆਂ ਕਿਹਾ ਗਿਆ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹਾਲਾਂਕਿ ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿੱਲ ਡੇਅਰੀ ਹਰੀਕੇ ਵਲੋਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਦਹੀਂ, ਪਨੀਰ ਤੇ ਮਿਠਾਈਆਂ ਆਦਿ ਦੀ ਸਪਲਾਈ ਕਰਨ ਸਬੰਧੀ ਲੋੜੀਂਦੀ ਰਜਿਸਟਰਡ ਨਹੀਂ ਕਰਵਾਈ ਗਈ। ਅਧਿਕਾਰੀਆਂ ਮੁਤਾਬਕ ਡੇਅਰੀ ਮਾਲਕ ਵਲੋਂ ਘੱਟ ਫੈਟ ਵਾਲਾ ਪਨੀਰ ਤਿਆਰ ਕਰਨ ਦੀ ਗੱਲ ਵੀ ਕਹੀ ਗਈ ਹੈ। ਦੱਸਿਆ ਗਿਆ ਕਿ ਜ਼ੀਰਾ ਖੇਤਰ ਦੀ ਇਕ ਕਿਸਾਨ ਜਥੇਬੰਦੀ ਵਲੋਂ ਵਿਭਾਗ ਨੂੰ ਕਰੀਬ 260 ਰੁਪਏ ਪ੍ਰਤੀ ਕਿਲੋ ਦੀ ਕੀਮਤ ’ਤੇ ਵੱਡੀ ਮਾਤਰਾ ਵਿਚ ਪਨੀਰ ਦੀ ਸਪਲਾਈ ਕੀਤੇ ਜਾਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਵਿਭਾਗ ਨੇ ਕਾਰਵਾਈ ਕਰਨ ਲਈ ਨਾਕਾਬੰਦੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਪ੍ਰਗਟ ਸਿੰਘ ਲਹਿਰਾ, ਬਲਦੇਵ ਸਿੰਘ ਵਾਈਆ ਤੇ ਨਿਸ਼ਾਨ ਸਿੰਘ ਗਿੱਲ ਫੌਜੀ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਵਿਅਕਤੀ ਨੂੰ ਸਰਕਾਰੀ ਸਨਮਾਨ ਦੀ ਆੜ ਵਿਚ ਲੋਕਾਂ ਨੂੰ ਮਿਆਰ ਤੋਂ ਘੱਟ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਸੈਨੇਟ ਚੋਣ ਦੀ ਵੋਟਿੰਗ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਨੇ ਪ੍ਰਮੁੱਖ ਵੋਟਰਾਂ ਸੰਗ ਪਾਈ ਸੈਨੇਟ ਵੋਟ ਵੋਟ ਦੇ ਹੱਕ ਦੀ ਵਰਤ...
Ad Position 24