21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸੜਕ ’ਤੇ ਪਾਈਪ ਪਾਉਣ ਨੂੰ ਲੈ ਕੇ ਭਾਕਿਯੂ ਲੱਖੋਵਾਲ ਵਲੋਂ ਅਲੀਪੁਰ ’ਚ ਰੋਸ ਧਰਨਾ

ਖੋਸਾ ਦਲ ਸਿੰਘ, 21 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਖੋਸਾ ਦਲ ਸਿੰਘ ਦੇ ਨੇੜਲੇ ਪਿੰਡ ਅਲੀਪੁਰ ਵਿਖੇ ਪਾਈਪ ਪਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਧਰਨਾ ਦਿੰਦਿਆਂ ਇਸ ਪਾਈਪ ਨੂੰ ਪਵਾਇਆ ਗਿਆ ਤੇ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ। ਜਾਣਕਾਰੀ ਮੁਤਾਬਿਕ ਪਿੰਡ ਅਲੀਪੁਰ ਵਿਖੇ ਸੜਕ ਵਿਚ ਪੁਲੀ ਪਾਉਣ ਨੂੰ ਲੈ ਕੇ ਸਰਕਾਰ ਅਤੇ ਲੋਕਾਂ ਵਿਚਾਲੇ ਵਿਵਾਦ ਸੀ।

Ad Position 21
No active advertisement
ਅਜੀਤ ਡੈਸਕ 22-09-2026
ਖੋਸਾ ਦਲ ਸਿੰਘ, 21 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਖੋਸਾ ਦਲ ਸਿੰਘ ਦੇ ਨੇੜਲੇ ਪਿੰਡ ਅਲੀਪੁਰ ਵਿਖੇ ਪਾਈਪ ਪਾਉਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਧਰਨਾ ਦਿੰਦਿਆਂ ਇਸ ਪਾਈਪ ਨੂੰ ਪਵਾਇਆ ਗਿਆ ਤੇ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ। ਜਾਣਕਾਰੀ ਮੁਤਾਬਿਕ ਪਿੰਡ ਅਲੀਪੁਰ ਵਿਖੇ ਸੜਕ ਵਿਚ ਪੁਲੀ ਪਾਉਣ ਨੂੰ ਲੈ ਕੇ ਸਰਕਾਰ ਅਤੇ ਲੋਕਾਂ ਵਿਚਾਲੇ ਵਿਵਾਦ ਸੀ। ਸਰਕਾਰ ਪੁਲੀ ਪਾਉਣ ਤੋਂ ਰੋਕ ਰਹੀ ਸੀ ਅਤੇ ਲੋਕ ਪਾਈਪ ਪਾਉਣਾ ਚਾਹੁੰਦੇ ਸਨ, ਕਿਉਂਕਿ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਦਾਖਲ ਹੁੰਦਾ ਸੀ। ਗੰਦਾ ਪਾਣੀ ਸੜਕ ’ਤੇ ਫੈਲਿਆ ਹੋਇਆ ਸੀ ਜਿਸ ਨਾਲ ਸੜਕ ਟੁੱਟ ਰਹੀ ਸੀ। ਸਰਕਾਰ ਵਲੋਂ ਸੜਕ ਵਿਚ ਪਾਈਪ ਪਾਉਣ ਰੋਕਿਆ ਗਿਆ ਸੀ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਹਰਦਿਆਲ ਸਿੰਘ ਅਲੀਪੁਰ ਸੁਬਾਈ ਆਗੂ, ਕਿਰਨਪਾਲ ਸਿੰਘ ਸੋਢੀ ਦੀ ਅਗਵਾਈ ਹੇਠ ਪਿੰਡ ਅਲੀਪੁਰ ਵਿਖੇ ਇਕੱਤਰਤਾ ਕੀਤੀ ਜਿਸ ਤੋਂ ਬਾਅਦ ਪੂਲਿਸ ਪ੍ਰਸ਼ਾਸਨ ਵੀ ਮੌਕੇ ’ਤੇ ਪੁੱਜਿਆ। ਇਸੇ ਮਸਲੇ ਨੂੰ ਲੈ ਕੇ ਪੰਜਾਬ ਪੁਲਿਸ ਤੇ ਜਥੇਬੰਦੀ ਦੇ ਆਗੂਆਂ ਵਿਚਾਲੇ ਤਲਖੀ ਵੀ ਹੋਈ ਤੇ ਮਾਹੌਲ ਤਣਾਅਪੁਰਨ ਹੋਣ ’ਤੇਬੰਦੀ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇਹ ਪਾਈਪ ਪਾਉਣ ਵਿਚ ਸਹਿਮਤੀ ਬਣ ਗਈ। ਆਗੂਆਂ ਨੇ ਦੱਸਿਆ ਕਿ ਇਸ ਪਾਈਪ ਪਾਉਣ ਨਾਲ ਆਮ ਲੋਕਾਂ ਨੂੰ ਗੰਦੇ ਪਾਣੀ ਤੋਂ ਜਿੱਥੇ ਨਿਜਾਤ ਮਿਲੀ ਹੈ ਉਥੇ ਹੀ ਪਾਣੀ ਸੜਕ ’ਤੇ ਫੈਲ ਕੇ ਸੜਕ ਟੁੱਟਣ ਤੋਂ ਵੀ ਰਾਹਤ ਮਿਲੇਗੀ। ਇਸ ਮੌਕੇ ਜਥੇਬੰਦੀ ਦੇ ਆਗੂਆਂ ਜਲੋਰ ਸਿੰਘ ਮਣਕਿਆਂ ਵਾਲੀ, ਬਲਵਿੰਦਰ ਸਿੰਘ ਜ਼ੀਰਾ, ਚਮਕੌਰ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਨੰਦ ਸਿੰਘ ਕੱਚਰ ਭੰਨ, ਦਲਜੀਤ ਸਿੰਘ ਬੁੱਟਰ, ਪਲਵਿੰਦਰ ਸਿੰਘ, ਜਤਿੰਦਰ ਸਿੰਘ, ਡਾ. ਸਰਵਨ ਸਿੰਘ ਅਲੀਪੁਰ, ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਸਾਹਿਬ ਸਿੰਘ, ਡਾ. ਸੁਖਦੇਵ ਸਿੰਘ, ਹਾਮਦ ਵਾਲਾ, ਚਮਕੌਰ ਸਿੰਘ ਪ੍ਰਧਾਨ ਖੋਸਾ ਦਲ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਕਾਂਗਰਸੀ ਆਗੂ ਸੁਖਚੈਨ ਸਿੰਘ ਖੋਸਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਦਿਹਾਤੀ ਹਲਕੇ ’ਚ ‘ਮਾਨ ਦੇ ਮੁਨਾਫੇ’ ਮੁਹਿੰਮ ਸੰਬੰਧੀ ‘ਆਪ’ ਆਗੂਆਂ ਤੇ ਵਰਕਰਾਂ ਦੀ ਵਿਸ਼ੇਸ਼ ਬੈਠਕ
Ad Position 24