21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮਾਪੇ ਬੱਚਿਆਂ ਨੂੰ ਸਮੇਂ ਦੀ ਕਦਰ ਕਰਨਾ ਸਿਖਾਉਣ- ਸੰਦੀਪ ਠੁਕਰਾਲ

ਮੱਖੂ, 21 ਸਤੰਬਰ (ਵਰਿੰਦਰ ਮਨਚੰਦਾ)- ਅੱਜ ਦੀ ਪਦਾਰਥਕ ਦੌੜ ਨੇ ਜਿੱਥੇ ਰਿਸ਼ਤਿਆਂ ਦਾ ਰੰਗ ਫਿੱਕਾ ਕੀਤਾ ਹੈ ਉੱਥੇ ਹੀ ਮਾਂ-ਬਾਪ ਨੂੰ ਆਪਣੀ ਔਲਾਦ ਪ੍ਰਤੀ ਗੰਭੀਰ ਜ਼ਿੰਮੇਵਾਰੀਆਂ ਤੋਂ ਵੀ ਬੇਮੁੱਖ ਕਰ ਦਿੱਤਾ ਹੈ, ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਨਜਿੱਠਣ ਦੀ ਜਾਚ ਔਲਾਦ ਨੇ ਮਾਪਿਆਂ ਤੋਂ ਹੀ ਸਿੱਖਣੀ ਹੁੰਦੀ ਹੈ, ਬੱਚਿਆਂ ਦੀ ਮੁੱਢਲੀ ਪਾਠਸ਼ਾਲਾ ਮਾਪੇ ਹਨ ਅਤੇ ਇਸ ਪਾਠਸ਼ਾਲਾ ’ਚ ਉਨ੍ਹਾਂ ਨੇ ਜ਼ਿੰਦਗੀ ਦੀ ਪੜ੍ਹਾਈ ਦੇ ਉਹ ਪਾਠ ਸਿੱਖਣੇ ਹੁੰਦੇ ਹਨ, ਜਿੰਨਾਂ ਦਾ ਪ੍ਰਭਾਵ ਸਾਰੀ ਜ਼ਿੰਦਗੀ ’ਤੇ ਪੈਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਸਬਾ ਮੱਖੂ ਦੇ ਸੀਨੀਅਰ ‘ਆਪ’ ਆਗੂ ਸੰਦੀਪ ਠੁਕਰਾਲ ਕੌਂਸਲਰ ਤੇ ਸਮਾਜ ਸੇਵੀ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਮੱਖੂ, 21 ਸਤੰਬਰ (ਵਰਿੰਦਰ ਮਨਚੰਦਾ)- ਅੱਜ ਦੀ ਪਦਾਰਥਕ ਦੌੜ ਨੇ ਜਿੱਥੇ ਰਿਸ਼ਤਿਆਂ ਦਾ ਰੰਗ ਫਿੱਕਾ ਕੀਤਾ ਹੈ ਉੱਥੇ ਹੀ ਮਾਂ-ਬਾਪ ਨੂੰ ਆਪਣੀ ਔਲਾਦ ਪ੍ਰਤੀ ਗੰਭੀਰ ਜ਼ਿੰਮੇਵਾਰੀਆਂ ਤੋਂ ਵੀ ਬੇਮੁੱਖ ਕਰ ਦਿੱਤਾ ਹੈ, ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਨਜਿੱਠਣ ਦੀ ਜਾਚ ਔਲਾਦ ਨੇ ਮਾਪਿਆਂ ਤੋਂ ਹੀ ਸਿੱਖਣੀ ਹੁੰਦੀ ਹੈ, ਬੱਚਿਆਂ ਦੀ ਮੁੱਢਲੀ ਪਾਠਸ਼ਾਲਾ ਮਾਪੇ ਹਨ ਅਤੇ ਇਸ ਪਾਠਸ਼ਾਲਾ ’ਚ ਉਨ੍ਹਾਂ ਨੇ ਜ਼ਿੰਦਗੀ ਦੀ ਪੜ੍ਹਾਈ ਦੇ ਉਹ ਪਾਠ ਸਿੱਖਣੇ ਹੁੰਦੇ ਹਨ, ਜਿੰਨਾਂ ਦਾ ਪ੍ਰਭਾਵ ਸਾਰੀ ਜ਼ਿੰਦਗੀ ’ਤੇ ਪੈਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਸਬਾ ਮੱਖੂ ਦੇ ਸੀਨੀਅਰ ‘ਆਪ’ ਆਗੂ ਸੰਦੀਪ ਠੁਕਰਾਲ ਕੌਂਸਲਰ ਤੇ ਸਮਾਜ ਸੇਵੀ ਨੇ ਕੀਤਾ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਅਪੀਲ ਕੀਤੀ ਕਿ ਇਸ ਕਲਯੁਗੀ ਦੌਰ ਵਿਚ ਸਾਡੇ ਬੱਚੇ ਨਸ਼ਿਆਂ ਦੀ ਦਲਦਲ ਵਿਚ ਫਸ ਰਹੇ ਹਨ। ਬੇਰੁਜ਼ਗਾਰੀ ਇਕ ਬਹੁਤ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਤੇ ਬੱਚੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾਤਾ-ਪਿਤਾ ਨੂੰ ਤੰਗ ਕਰਦੇ ਹਨ। ਜਦੋਂ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਮਾਪਿਆਂ ਨੂੰ ਪ੍ਰੇਸ਼ਾਨ ਕਰਕੇ ਝਗੜੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਮਾਪੇ ਬੱਚਿਆਂ ਨੂੰ ਸਮੇਂ ਦੀ ਕਦਰ ਕਰਨਾ ਸਿਖਾਉਣ ਤਾਂ ਬੱਚੇ ਸਵੈ-ਅਨੁਸ਼ਾਸ਼ਿਤ ਬਣਦੇ ਹਨ। ਇਹ ਉਨ੍ਹਾਂ ਦੇ ਬਿਹਤਰ ਭਵਿੱਖ ਦਾ ਸੂਚਕ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਪਾਉਂਦੇ ਹੋਏ ਕਿਹਾ ਕਿ ਆਪਣੇ ਬੁਢਾਪੇ ਦੇ ਸਹਾਰੇ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੇ ਨਾਲ ਧਾਰਮਿਕ ਸੰਸਥਾਵਾਂ ਨਾਲ ਵੀ ਜੋੜਨ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਦਾ ਸੁਪਨਾ ਹੋ ਰਿਹੈ ਸਾਕਾਰ, ਪੀ.ਜੀ.ਆਈ. ਦਾ ਪਰਮਿੰਦਰ ਸਿੰਘ ਪਿੰਕੀ ਵਲੋਂ ਜਾਇਜ਼ਾ ਪੀ.ਜੀ.ਆ... ਅਗਲੀ ਖ਼ਬਰ ਟਕਸਾਲੀ ਕਾਂਗਰਸੀ ਆਗੂ ਸੁਖਚੈਨ ਸਿੰਘ ਖੋਸਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ’ਚ ਹੋਏ ਸ਼ਾਮਿਲ
Ad Position 24