22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

‘‘ ਸਵੱਛਤਾ ਹੀ ਸੇਵਾ’’ ਮੁਹਿੰਮ ਤਹਿਤ ਗਾਰਬੇਜ਼ ਮੁਕਤ ਮਾਰਕੀਟ ਐਲਾਨ ਕਰਨ ਦੀਆਂ ਤਿਆਰੀਆਂ ਕਚਰਾ ਮੁਕਤ ਕਾਲੋਨੀ, ਕਚਰਾ ਮੁਕਤ ਮਾਰਕੀਟ ਬਣਾਉਣ ਲਈ ਨਗਰ ਕੌਂਸਲ ਨੇ ਵਿੱਡੀ ਵਿਸ਼ੇਸ਼ ਮੁਹਿੰਮ

ਫ਼ਿਰੋਜ਼ਪੁਰ, 22 ਸਤੰਬਰ (ਰਾਕੇਸ਼ ਚਾਵਲਾ)-ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਸਵੱਛ ਭਾਰਤ ਮਿਸ਼ਨ ਅਤੇ ਸੋਲੀਡ ਵੈਸਟ ਮੈਨੇਜਮੈਂਟ ਪ੍ਰੋਗਰਾਮ ਤਹਿਤ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਇਕ ਵਿਸ਼ੇਸ਼ ਸ਼ੈਡਿਊਲ ਤਿਆਰ ਕੀਤਾ ਗਿਆ ਹੈ ,ਜਿਸ ਸਬੰਧੀ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਮਿਤੀ 17 ਸਤੰਬਰ 2026 ਤੋਂ 2 ਅਕਤੂਬਰ 2026 ਤੱਕ ਸਵੱਛਤਾ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਮਿਤੀ 17 ਸਤੰਬਰ ਤੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਵਿਸ਼ੇਸ਼ ਮੁਹਿੰਮ ਤਹਿਤ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਸ਼ਡਿਊਲ ਅਨੁਸਾਰ ਇਹ ਗਤੀਵਿਧੀਆਂ ਮਿਤੀ 2 ਅਕਤੂਬਰ 2026 ਤੱਕ ਨਿਰੰਤਰ ਜਾਰੀ ਰਹਿਣਗੀਆਂ।

Ad Position 21
No active advertisement
ਸਵੱਛ ਭਾਰਤ ਮਿਸ਼ਨ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕਰਮਚਾਰੀ ਗਾਰਬੇਜ਼ ਮੁਕਤ ਮਾਰਕੀਟ ਘੋਸ਼ਿਤ ਕਰਨ ਦੀਆਂ ਤਿਆਰੀਆਂ ਜਾਣਕਾਰੀ ਦੇਣ ਦੀ ਤਸਵੀਰ। ਅਜੀਤ ਤਸਵੀਰ 23-09-2026
ਫ਼ਿਰੋਜ਼ਪੁਰ, 22 ਸਤੰਬਰ (ਰਾਕੇਸ਼ ਚਾਵਲਾ)-ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਸਵੱਛ ਭਾਰਤ ਮਿਸ਼ਨ ਅਤੇ ਸੋਲੀਡ ਵੈਸਟ ਮੈਨੇਜਮੈਂਟ ਪ੍ਰੋਗਰਾਮ ਤਹਿਤ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਇਕ ਵਿਸ਼ੇਸ਼ ਸ਼ੈਡਿਊਲ ਤਿਆਰ ਕੀਤਾ ਗਿਆ ਹੈ ,ਜਿਸ ਸਬੰਧੀ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਮਿਤੀ 17 ਸਤੰਬਰ 2026 ਤੋਂ 2 ਅਕਤੂਬਰ 2026 ਤੱਕ ਸਵੱਛਤਾ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਮਿਤੀ 17 ਸਤੰਬਰ ਤੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਵਿਸ਼ੇਸ਼ ਮੁਹਿੰਮ ਤਹਿਤ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਸ਼ਡਿਊਲ ਅਨੁਸਾਰ ਇਹ ਗਤੀਵਿਧੀਆਂ ਮਿਤੀ 2 ਅਕਤੂਬਰ 2026 ਤੱਕ ਨਿਰੰਤਰ ਜਾਰੀ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਅੱਜ ਮਿਤੀ 22 ਸਤੰਬਰ 2026 ਨੂੰ ਸ਼ਡਿਊਲ ਅਨੁਸਾਰ ਵਿਸ਼ੇਸ਼ ਗਤੀਵਿਧੀ ਤਹਿਤ ਮੱਲਵਾਲ ਮਾਰਕੀਟ ਨੂੰ ਜਾ ਰਿਹਾ ਹੈ ਪਲਾਸਟਿਕ ਫ਼ਰੀ ਅਤੇ ਗਾਰਬੇਜ ਫ਼ਰੀ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਮੱਲਵਾਲ ਰੋਡ ਵਿਖੇ 40 ਦੇ ਕਰੀਬ ਦੁਕਾਨਦਾਰਾਂ ਨੂੰ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਟਾਟਾ ਏਜ ਗੱਡੀ ਨਾਲ ਜੋੜਿਆ ਗਿਆ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਆਪਣਾ ਵੈਸਟ ਨਗਰ ਕੌਂਸਲ ਦੁਆਰਾ ਲਗਾਈ ਗਈ ਟਾਟਾ ਏਸ ਗੱਡੀ ਵਿਚ ਹੀ ਪਾਉਣਾ ਹੈ। ਹਰੇਕ ਦੁਕਾਨਦਾਰ ਨੂੰ ਸੌਲਿਡ ਵੈਸਟ ਮੈਨੇਜਮੈਂਟ ਰੂਲ 2026 ਤਹਿਤ 4 ਡਸਬੀਨ ਲਗਾਉਣ ਲਈ ਕਿਹਾ ਗਿਆ। ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਉਹ ਆਪਣਾ ਕਚਰਾ ਬਾਹਰ ਸੁੱਟਣਗੇ ਜਾਂ ਡਸਟਬਿਨ ਨਹੀਂ ਲਗਾਉਣਗੇ ਤਾਂ ਉਨ੍ਹਾਂ ਦੇ ਚਲਾਨ ਕੱਟੇ ਜਾਣਗੇ। ਸਾਰੇ ਦੁਕਾਨਦਾਰਾਂ ਨੂੰ ਅਤੇ ਰੇਹੜੀ ਵਾਲਿਆਂ ਨੂੰ ਪਲਾਸਟਿਕ ਕੈਰੀ ਬੈਗ ਅਤੇ ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਏਰੀਏ ਨਾਲ ਪੈਂਦੇ ਰਿਹਾਇਸ਼ੀ ਖੇਤਰ ਨਿਊ ਮਾਡਲ ਟਾਊਨ ਦੇ ਏਰੀਏ ਨੂੰ ਗਾਰਬੇਜ ਫ਼ਰੀ ਕਲੋਨੀ ਵੀ ਬਣਾਇਆ ਜਾ ਰਿਹਾ ਹੈ ਅਤੇ ਇਸ ਏਰੀਆ ਅੰਦਰ ਲੱਗ ਰਹੇ ਸਟਰੀਟ ਵੈਂਡਰ ਨੂੰ ਵੀ ਪਲਾਸਟਿਕ ਕੈਰੀ ਬੈਕ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅੰਤ ਵਿਚ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਇਸ ਮੁਹਿੰਮ ਵਿਚ ਨਗਰ ਕੌਂਸਲ ਫ਼ਿਰੋਜ਼ਪੁਰ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ। ਨਗਰ ਕੌਂਸਲ ਫ਼ਿਰੋਜਪੁਰ ਵਲੋਂ ਪਲਾਸਟਿਕ ਫ਼ਰੀ ਜੋਨ ਘੋਸ਼ਿਤ ਕੀਤਾ ਗਿਆ ਹੈ। ਇਸ ਲਈ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਕੂੜਾ ਬਾਹਰ ਨਾ ਸਿੱਟੇ, ਨਾ ਹੀ ਸਿੰਗਲ ਯੂਜ਼ ਪਲਾਸਟਿਕ ਵਰਤੋਂ ਕਰੇ। ਉਨ੍ਹਾਂ ਵਲੋਂ ਦੱਸਿਆ ਗਿਆ ਕਿ ਸੋਲਿਡ ਵੈਸਟ ਮੈਨੇਜਮੈਂਟ ਟੀਮ ਵਲੋਂ ਲਗਭਗ 100 ਤੋਂ ਵੱਧ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਇਸ ਏਰੀਏ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ। ਇਸ ਮੌਕੇ ’ਤੇ ਸੈਂਟਰ ਇੰਸਪੈਕਟਰ ਰੁਸਤਮ ਸ਼ੇਰ ਸੋਢੀ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ ਖ਼ਾਲਸਾ, ਸੁਮਨ ਰਾਣੀ, ਸਿਮਰਨਜੀਤ ਸਿੰਘ, ਅਵਤਾਰ ਸਿੰਘ ਸੁਪਰਵਾਈਜ਼ਰ, ਸੁਖਰਾਜ ਸਿੰਘ ਸੁਪਰਵਾਈਜ਼ਰ ਅਤੇ ਮੀਨੂ ਰਾਣੀ ਮੋਟੀਵੇਟਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਅਤੇ ਸਮਾਜ ਸੇਵਾ ਲਈ ਦਲਜੀਤ ਸਿੰਘ ਸਿੱਧੂ ਨੂੰ ‘ਬੈਸਟ ਟੀਚਰ ਐਵਾਰਡ ਸਾਈ ਮੀਆਂ ਮੀਰ ਫਾਊਂਡੇਸ਼ਨ 21ਸਾਲਾਂ ਤੋਂ ਲੋੜਵ... ਅਗਲੀ ਖ਼ਬਰ ਪੰਜਾਬ ’ਚ ਪੰਥ ਵਿਰੋਧੀ ਭਾਈ ਅੰਮ੍ਰਿਤਪਾਲ ਸਿੰਘ ਦੀ ਲਹਿਰ ਨੂੰ ਬਦਨਾਮ ਕਰਨ ’ਤੇ ਲੱਗੇ- ਹਸ਼ਮਤ ਵਾਲਾ
Ad Position 24