ਸਿੱਖਿਆ ਅਤੇ ਸਮਾਜ ਸੇਵਾ ਲਈ ਦਲਜੀਤ ਸਿੰਘ ਸਿੱਧੂ ਨੂੰ ‘ਬੈਸਟ ਟੀਚਰ ਐਵਾਰਡ ਸਾਈ ਮੀਆਂ ਮੀਰ ਫਾਊਂਡੇਸ਼ਨ 21ਸਾਲਾਂ ਤੋਂ ਲੋੜਵੰਦ ਪਰਿਵਾਰਾਂ ਦੀ ਕਰ ਰਹੀ ਸੇਵਾ-ਦਲਜੀਤ ਸਿੰਘ ਸਿੱਧੂ
ਮੱਲਾਂਵਾਲਾ, 22 ਸਤੰਬਰ (ਬਲਬੀਰ ਸਿੰਘ ਜੋਸਨ)- ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਅਧਿਆਪਕ ਅਤੇ ਸਮਾਜ ਸੇਵਕ ਦਲਜੀਤ ਸਿੰਘ ਸਿੱਧੂ ਨੂੰ ਕਬੀਰਾ ਫਾਊਂਡੇਸ਼ਨ ਵਲੋਂ ‘ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਦਲਜੀਤ ਸਿੰਘ ਸਿੱਧੂ ਸਾਲ 2005 ਤੋਂ ਸਾਈ ਮੀਆਂ ਮੀਰ ਫਾਊਂਡੇਸ਼ਨ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਬੱਚਿਆਂ ਨੂੰ ਸਕੂਲੀ ਫ਼ੀਸ, ਕਿਤਾਬਾਂ, ਸਿੱਖਿਆ ਸਮੱਗਰੀ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਮੁਹੱਈਆ ਕਰਵਾਉਣ ਦੇ ਕਾਰਜ ਕਰ ਰਹੇ ਹਨ।
ਅਜੀਤ ਡੈਸਕ
23-09-2026