ਸ਼ਹਿਰ ਵਿਚੋਂ ਲੰਘਦੇ ਸੇਮ ਨਾਲੇ ਦੀ ਤੁਰੰਤ ਖੁਦਾਈ ਕਰਵਾਈ ਜਾਵੇ- ਸ਼ਰਮਾ/ਵਿੰਝੋਕੇ/ਖ਼ਾਲਸਾ
ਮੱਖੂ, 24 ਸਤੰਬਰ (ਕੁਲਵਿੰਦਰ ਸਿੰਘ)- ਸ਼ਹਿਰ ਵਿਚੋਂ ਲੰਘਦੇ ਸੇਮ ਨਾਲੇ ਦੀ ਲੰਮੇ ਸਮੇਂ ਤੋਂ ਸਫ਼ਾਈ ਤੇ ਖੁਦਾਈ ਨਾ ਹੋਣ ਕਾਰਨ ਪੈਦਾ ਹੋ ਰਹੀ ਸਮੱਸਿਆ ਨੂੰ ਲੈ ਕੇ ਸ਼ਿਵ ਸਾਗਰ ਸ਼ਰਮਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਮੱਖੂ, ਸੀਨੀਅਰ ਕਾਂਗਰਸੀ ਆਗੂ ਸਰਪੰਚ ਰਸ਼ਪਾਲ ਸਿੰਘ ਵਿੰਝੋਕੇ, ਯੂਥ ਕਾਂਗਰਸੀ ਆਗੂ ਨਸੀਬ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਤੋਂ ਸੇਮ ਨਾਲੇ ਦੀ ਤੁਰੰਤ ਖੁਦਾਈ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਸੇਮ ਨਾਲੇ ਦੇ ਕੰਢੇ ਸੜਕ ਬਣਾਉਣ ਦੇ ਨਾਲ-ਨਾਲ ਇਸ ਦੀ ਸਫ਼ਾਈ ਕਰਵਾ ਕੇ ਸ਼ਹਿਰ ਵਾਸੀਆਂ ਲਈ ਸੈਰ ਕਰਨ ਵਾਸਤੇ ਸੁਚੱਜਾ ਮਾਹੌਲ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਗਈ ਸੀ।
ਮੱਖੂ, 24 ਸਤੰਬਰ (ਕੁਲਵਿੰਦਰ ਸਿੰਘ)- ਸ਼ਹਿਰ ਵਿਚੋਂ ਲੰਘਦੇ ਸੇਮ ਨਾਲੇ ਦੀ ਲੰਮੇ ਸਮੇਂ ਤੋਂ ਸਫ਼ਾਈ ਤੇ ਖੁਦਾਈ ਨਾ ਹੋਣ ਕਾਰਨ ਪੈਦਾ ਹੋ ਰਹੀ ਸਮੱਸਿਆ ਨੂੰ ਲੈ ਕੇ ਸ਼ਿਵ ਸਾਗਰ ਸ਼ਰਮਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਮੱਖੂ, ਸੀਨੀਅਰ ਕਾਂਗਰਸੀ ਆਗੂ ਸਰਪੰਚ ਰਸ਼ਪਾਲ ਸਿੰਘ ਵਿੰਝੋਕੇ, ਯੂਥ ਕਾਂਗਰਸੀ ਆਗੂ ਨਸੀਬ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਤੋਂ ਸੇਮ ਨਾਲੇ ਦੀ ਤੁਰੰਤ ਖੁਦਾਈ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਸੇਮ ਨਾਲੇ ਦੇ ਕੰਢੇ ਸੜਕ ਬਣਾਉਣ ਦੇ ਨਾਲ-ਨਾਲ ਇਸ ਦੀ ਸਫ਼ਾਈ ਕਰਵਾ ਕੇ ਸ਼ਹਿਰ ਵਾਸੀਆਂ ਲਈ ਸੈਰ ਕਰਨ ਵਾਸਤੇ ਸੁਚੱਜਾ ਮਾਹੌਲ ਤਿਆਰ ਕਰਨ ਦੀ ਵਿਉਂਤਬੰਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਗਭਗ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸੇਮ ਨਾਲੇ ਦੀ ਇਕ ਵਾਰ ਵੀ ਢੰਗ ਨਾਲ ਖੁਦਾਈ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਨਾਲੇ ਵਿਚ ਗੰਦਗੀ ਤੇ ਗਾਰ ਜਮਾਂ ਹੋਣ ਕਾਰਨ ਇੱਥੋਂ ਨਿਕਲਦੀ ਤੇਜ਼ ਬਦਬੂ ਨੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਫ਼ਾਈ ਦੀ ਘਾਟ ਕਾਰਨ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਸਬੰਧੀ ਵੀ ਸਮੱਸਿਆ ਪੈਦਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਨਸੀਬ ਸਿੰਘ ਖਾਲਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸੇਮ ਨਾਲੇ ਦੀ ਤੁਰੰਤ ਖੁਦਾਈ ਤੇ ਸਫ਼ਾਈ ਕਰਵਾਈ ਜਾਵੇ। ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਸ਼ਹਿਰੀ ਮੱਖੂ, ਰਸ਼ਪਾਲ ਸਿੰਘ ਵਿੰਝੋਕੇ ਮੀਤ ਪ੍ਰਧਾਨ ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ, ਨਸੀਬ ਸਿੰਘ ਖਾਲਸਾ ਬੁਲਾਰੇ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ, ਸਾਹਿਲ ਖੁਰਾਨਾ ਜਰਨਲ ਸਕੱਤਰ ਬਲਾਕ ਕਾਂਗਰਸ ਕਮੇਟੀ ਮੱਖੂ ਸ਼ਹਿਰੀ, ਸੈਮ ਅਟਵਾਲ ਸੋਸ਼ਲ ਮੀਡੀਆ ਇੰਚਾਰਜ ਬਲਾਕ ਕਾਂਗਰਸ ਕਮੇਟੀ ਮੱਖੂ, ਅਨੂਕੂਲ ਸਿੱਧੂ ਸਕੱਤਰ ਬਲਾਕ ਕਾਂਗਰਸ ਕਮੇਟੀ ਮੱਖੂ, ਗੋਰਾ ਸਦਰ ਵਾਲਾ, ਗੈਰੀ ਫੇਮੀ ਵਾਲਾ, ਗੁਰਲਾਲ ਸਿੰਘ ਕੁਤਬਪੁਰਾ, ਲਵ ਰਸੂਲਪੁਰ ਆਦਿ ਹਾਜ਼ਰ ਸਨ।