25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਫ਼ਿਰੋਜ਼ਪੁਰ ਕੈਂਟ ’ਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ 29 ਨੂੰ

ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)- ਚੀਫ਼ ਕਮਿਸ਼ਨਰ ਇਨਕਮ ਟੈਕਸ ਦੀ ਸਰਪ੍ਰਸਤੀ ਹੇਠ ਆਮਦਨ ਕਰ ਅਧਿਕਾਰੀ (ਛੋਟ), ਅੰਮ੍ਰਿਤਸਰ ਵਲੋਂ ਇਕ ਵਿਸ਼ੇਸ਼ ਆਊਟਰੀਚ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 29 ਸਤੰਬਰ 2026 ਨੂੰ ਡੀ.

Ad Position 21
No active advertisement
ਅਜੀਤ ਡੈਸਕ 25-09-2026
ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)- ਚੀਫ਼ ਕਮਿਸ਼ਨਰ ਇਨਕਮ ਟੈਕਸ ਦੀ ਸਰਪ੍ਰਸਤੀ ਹੇਠ ਆਮਦਨ ਕਰ ਅਧਿਕਾਰੀ (ਛੋਟ), ਅੰਮ੍ਰਿਤਸਰ ਵਲੋਂ ਇਕ ਵਿਸ਼ੇਸ਼ ਆਊਟਰੀਚ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 29 ਸਤੰਬਰ 2026 ਨੂੰ ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਰੋਡ ਫ਼ਿਰੋਜ਼ਪੁਰ ਕੈਂਟ ਵਿਖੇ ਹੋਵੇਗਾ। ਇਸ ਦਾ ਮੁੱਖ ਉਦੇਸ਼ ਕਰਦਾਤਾਵਾਂ, ਗੈਰ-ਲਾਭਕਾਰੀ ਸੰਸਥਾਵਾਂ, ਟਰੱਸਟਾਂ ਤੇ ਸੋਸਾਇਟੀਆਂ ਨੂੰ ਨਵੇਂ -ਇਨਕਮ ਟੈਕਸ ਐਕਟ, 2025’ ਦੇ ਪ੍ਰਾਵਧਾਨਾਂ ਸਬੰਧੀ ਵਿਸਥਾਰਪੂਰਵਕ ਜਾਗਰੂਕ ਕਰਨਾ ਹੈ। ਪ੍ਰੋਗਰਾਮ ਦੌਰਾਨ ਵਿਭਾਗੀ ਅਧਿਕਾਰੀ ਨਵੇਂ ਐਕਟ ਦੀਆਂ ਪ੍ਰਮੁੱਖ ਤਬਦੀਲੀਆਂ ਬਾਰੇ ਜਾਣਕਾਰੀ ਦੇਣਗੇ। ਵਿਸ਼ੇਸ਼ ਤੌਰ ’ਤੇ ਟਰੱਸਟਾਂ, ਧਾਰਮਿਕ ਤੇ ਚੈਰੀਟੇਬਲ ਸੰਸਥਾਵਾਂ, ਸੋਸਾਇਟੀਆਂ ਤੇ ਨਾਨ-ਗਵਰਨਮੈਂਟਲ/ਨਾਨ-ਪ੍ਰੋਫਿਟ ਆਰਗੇਨਾਈਜ਼ੇਸ਼ਨਾਂ ਲਈ ਲਾਗੂ ਨਿਯਮਾਂ ਤੇ ਕਾਨੂੰਨੀ ਲੋੜਾਂ ਬਾਰੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੰਸਥਾਵਾਂ ਦੇ ਨੁਮਾਇੰਦਿਆਂ, ਟਰੱਸਟੀਆਂ ਤੇ ਪ੍ਰਬੰਧਕਾਂ ਨੂੰ ਰਜਿਸਟਰੇਸ਼ਨ, ਮਨਜ਼ੂਰੀਆਂ ਤੇ ਆਮਦਨ ਕਰ ਰਿਟਰਨ (ਆਈ.ਟੀ.ਆਰ.) ਦਾਖਲ ਕਰਨ ਨਾਲ ਸਬੰਧਿਤ ਜ਼ਰੂਰੀ ਜਾਣਕਾਰੀ ਦਿੱਤੀ ਜਾਵੇਗੀ। ਸਮਾਗਮ ਵਿਚ ਭਾਗੀਦਾਰਾਂ ਨੂੰ ਇਨਕਮ ਟੈਕਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਿੱਧਾ ਸੰਵਾਦ ਕਰਨ ਤੇ ਆਪਣੇ ਸਵਾਲਾਂ ਤੇ ਸ਼ੰਕਾਵਾਂ ਦਾ ਮੌਕੇ ’ਤੇ ਹੀ ਹੱਲ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰ ਬੱਸ ਅੱਡੇ ’ਚ ਸ਼ਰੇਆਮ ਗੁੰਡਾਗਰਦੀ ਕੁੜੀਆਂ ਨਾਲ ਛੇੜਛਾੜ ਤੋਂ ਰੋਕਣ ’ਤੇ ਬੱਸ ਡਰਾਈਵਰਾਂ ’ਤੇ ਹਮਲਾ, ਦੋ...
Ad Position 24