25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬਾਬਾ ਕਰਮ ਸਿੰਘ ਦੇ ਸਾਲਾਨਾ ਸਮਾਗਮ ਮੌਕੇ ਅੰਮ੍ਰਿਤ ਸੰਚਾਰ ਕਰਵਾਇਆ

ਕੁੱਲਗੜ੍ਹੀ, 24 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਨਜ਼ਦੀਕੀ ਪਿੰਡ ਜਮੀਤਪੁਰ ਢੇਰੂ ਵਿਖੇ ਬਾਬਾ ਕਰਮ ਸਿੰਘ ਦੀ ਬਰਸੀ ਦੇ 10 ਰੋਜ਼ਾ ਸਮਾਗਮ ਚੱਲ ਰਹੇ ਹਨ। ਇਨ੍ਹਾਂ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਵਿਦਵਾਨ ਡਾ.

Ad Position 21
No active advertisement
ਅਜੀਤ ਡੈਸਕ 25-09-2026
ਕੁੱਲਗੜ੍ਹੀ, 24 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਨਜ਼ਦੀਕੀ ਪਿੰਡ ਜਮੀਤਪੁਰ ਢੇਰੂ ਵਿਖੇ ਬਾਬਾ ਕਰਮ ਸਿੰਘ ਦੀ ਬਰਸੀ ਦੇ 10 ਰੋਜ਼ਾ ਸਮਾਗਮ ਚੱਲ ਰਹੇ ਹਨ। ਇਨ੍ਹਾਂ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਢਾਡੀ ਗੁਰਪ੍ਰਤਾਪ ਸਿੰਘ ਪਦਮ, ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ, ਤਰਲੋਚਨ ਸਿੰਘ ਢੇਰੂ, ਬੀਬੀ ਗੁਰਪ੍ਰੀਤ ਕੌਰ, ਬਾਬਾ ਜੀਵਨ ਸਿੰਘ ਬਗੀਚੀ ਵਾਲੇ ਆਦਿ ਮਹਾਂਪੁਰਸ਼ ਨਿਰੰਤਰ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰ-ਜੱਸ ਨਾਲ ਨਿਹਾਲ ਕਰ ਰਹੇ ਹਨ। ਸਮਾਗਮਾਂ ਦੇ ਆਖਰੀ ਦਿਨ ਅਕਾਲ ਅੰਮ੍ਰਿਤ ਸੰਚਾਰ ਲਹਿਰ ਵਲੋਂ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਅੰਮ੍ਰਿਤਧਾਰੀ ਹੋ ਕੇ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਨ ਦਾ ਪ੍ਰਣ ਲਿਆ। ਅਕਾਲ ਅੰਮ੍ਰਿਤ ਸੰਚਾਰ ਲਹਿਰ ਵਲੋਂ ਭਾਈ ਗੁਰਮੀਤ ਸਿੰਘ ਯੂ.ਕੇ. ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਦਾ ਸਫ਼ਲ ਗੁਰਮਤਿ ਸਮਾਗਮਾਂ ਲਈ ਧੰਨਵਾਦ ਕੀਤਾ। ਇਨ੍ਹਾਂ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਮੱਲ ਸਿੰਘ ਢੇਰੂ, ਕੁਲਵੰਤ ਸਿੰਘ, ਸੇਵਾ ਸਿੰਘ, ਸ਼ਰਮਾ ਸਿੰਘ ਥਾਣੇਦਾਰ, ਬਲਕਾਰ ਸਿੰਘ, ਕਸ਼ਮੀਰ ਸਿੰਘ ਢੇਰੂ, ਡਾ. ਅਮਰੀਕ ਸਿੰਘ ਸ਼ੇਰ ਖਾਂ ਸਮੇਤ ਸਮੁੱਚੇ ਨਗਰ ਵਾਸੀਆਂ ਤੇ ਇਲਾਕੇ ਭਰ ਤੋਂ ਆਈਆਂ ਸੰਗਤਾਂ ਨੇ ਪੂਰਨ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ’ਚ ਐਂਟੀ ਕਰੱਪਸ਼ਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬੇਦੀ ਨੇ ਕੀਤੀਆਂ ਨਿਯੁਕਤੀਆਂ ਅਗਲੀ ਖ਼ਬਰ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਹੀ ਮੁੜ ਤਰੱਕੀ ਦੀਆਂ ਲੀਹਾਂ ’ਤੇ ਤੋਰ ਸਕਦੀ- ਦਵਿੰਦਰ ਕੁਮਾਰ ਪਿੰਕਾ
Ad Position 24