25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਹਰਪਿੰਦਰ ਸਿੰਘ ਮਾਨ ਨੇ ਮੰਡੀ ਪੰਜੇ ਕੇ ਉਤਾੜ ਵਿਖੇ ਨੌਜਵਾਨਾਂ ਨੂੰ ਖੇਡਾਂ ਤੇ ਜਿੰਮ ਵੱਲ ਕੀਤਾ ਉਤਸ਼ਾਹਿਤ

ਪੰਜੇ ਕੇ ਉਤਾੜ, 25 ਸਤੰਬਰ (ਪੱਪੂ ਸੰਧਾ)- ਮੰਡੀ ਪੰਜੇ ਕੇ ਉਤਾੜ ਵਿਖੇ ਰਾਜਦੀਪ ਬੱਬੂ ਵਲੋਂ ਚਲਾਏ ਜਾ ਰਹੇ ਕੰਬੋਜ ਫਿਟਨੈੱਸ ਕਲੱਬ ਜਿੰਮ ਵਿਖੇ ਪਹੁੰਚ ਕੇ ਨੌਜਵਾਨ ਆਗੂ ਹਰਪਿੰਦਰ ਸਿੰਘ ਮਾਨ ਨੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿ ਕੇ ਖੇਡਾਂ ਤੇ ਕਸਰਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਪਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ, ਕਸਰਤ ਤੇ ਹੋਰ ਸਿਹਤਮੰਦ ਗਤੀਵਿਧੀਆਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ।

Ad Position 21
No active advertisement
ਅਜੀਤ ਡੈਸਕ 26-09-2026
ਪੰਜੇ ਕੇ ਉਤਾੜ, 25 ਸਤੰਬਰ (ਪੱਪੂ ਸੰਧਾ)- ਮੰਡੀ ਪੰਜੇ ਕੇ ਉਤਾੜ ਵਿਖੇ ਰਾਜਦੀਪ ਬੱਬੂ ਵਲੋਂ ਚਲਾਏ ਜਾ ਰਹੇ ਕੰਬੋਜ ਫਿਟਨੈੱਸ ਕਲੱਬ ਜਿੰਮ ਵਿਖੇ ਪਹੁੰਚ ਕੇ ਨੌਜਵਾਨ ਆਗੂ ਹਰਪਿੰਦਰ ਸਿੰਘ ਮਾਨ ਨੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿ ਕੇ ਖੇਡਾਂ ਤੇ ਕਸਰਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਪਿੰਦਰ ਸਿੰਘ ਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ, ਕਸਰਤ ਤੇ ਹੋਰ ਸਿਹਤਮੰਦ ਗਤੀਵਿਧੀਆਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਹਰਪਿੰਦਰ ਮਾਨ ਨੇ ਕਿਹਾ ਕਿ ਜੇਕਰ ਨੌਜਵਾਨ ਆਪਣੀ ਊਰਜਾ ਨੂੰ ਖੇਡਾਂ ਤੇ ਸਰੀਰਕ ਕਸਰਤ ਵੱਲ ਲਗਾਉਣ ਤਾਂ ਉਹ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਮਾਜ ਲਈ ਵੀ ਮਿਸਾਲ ਬਣ ਸਕਦੇ ਹਨ। ਇਸ ਮੌਕੇ ਕੰਬੋਜ ਫਿਟਨੈੱਸ ਕਲੱਬ ਦੇ ਸੰਚਾਲਕ ਰਾਜਦੀਪ ਬੱਬੂ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇ ਰਹੀ- ਨਰਿੰਦਰ ਕਟਾਰੀਆ ਅਗਲੀ ਖ਼ਬਰ ਪਿੰਡ ਮੱਲਵਾਲ ਜਦੀਦ ਵਿਖੇ ਲੱਗਿਆ 9ਵਾਂ ਆਯੂਸ਼ ਮੈਡੀਕਲ ਕੈਂਪ
Ad Position 24