26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅਕਾਲੀ ਦਲ ਵਲੋਂ ਮੱਲਾਂਵਾਲਾ ਦੇ ਪਿੰਡ ਚਾਹਲ ’ਚ ਵਰਕਰਾਂ ਨਾਲ ਮੀਟਿੰਗ

ਮੱਲਾਂਵਾਲਾ, 26 ਸਤੰਬਰ (ਬਲਬੀਰ ਸਿੰਘ ਜੋਸਨ)- ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ੀਰਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਪਾਰਟੀ ਵਰਕਰਾਂ ਨਾਲ ਰਾਬਤਾ ਹੋਰ ਤੇਜ਼ ਕਰਦਿਆਂ ਮੱਲਾਂਵਾਲਾ ਦੇ ਪਿੰਡ ਚਾਹਲ ਵਿਖੇ ਵਰਕਰਾਂ ਨਾਲ ਮੀਟਿੰਗ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਤੇ ਆਉਣ ਵਾਲੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਨਿਸ਼ਾਨ ਸਿੰਘ ਭੁੱਲਰ ਮੈਂਬਰ ਪੀ.

Ad Position 21
No active advertisement
ਮੱਲਾਂਵਾਲਾ ਦੇ ਪਿੰਡ ਚਾਹਲ ਵਿਖੇ ਅਕਾਲੀ ਦਲ ਦੇ ਹਲਕਾ ਇੰਚਾਰਜ ਜ਼ੀਰਾ ਹਰਪ੍ਰੀਤ ਸਿੰਘ ਹੀਰੋ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ । ਤਸਵੀਰਾਂ- ਬਲਬੀਰ ਸਿੰਘ ਜੋਸਨ 27-09-2026
ਮੱਲਾਂਵਾਲਾ, 26 ਸਤੰਬਰ (ਬਲਬੀਰ ਸਿੰਘ ਜੋਸਨ)- ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ੀਰਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਪਾਰਟੀ ਵਰਕਰਾਂ ਨਾਲ ਰਾਬਤਾ ਹੋਰ ਤੇਜ਼ ਕਰਦਿਆਂ ਮੱਲਾਂਵਾਲਾ ਦੇ ਪਿੰਡ ਚਾਹਲ ਵਿਖੇ ਵਰਕਰਾਂ ਨਾਲ ਮੀਟਿੰਗ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਤੇ ਆਉਣ ਵਾਲੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਨਿਸ਼ਾਨ ਸਿੰਘ ਭੁੱਲਰ ਮੈਂਬਰ ਪੀ.ਏ.ਸੀ. ਪੰਜਾਬ, ਨਛੱਤਰ ਸਿੰਘ ਸੰਧੂ ਮੱਲਾਂਵਾਲਾ, ਜਸਵਿੰਦਰ ਸਿੰਘ ਭੁੱਲਰ ਸਰਕਲ ਪ੍ਰਧਾਨ ਮੱਲਾਂਵਾਲਾ ਵੀ ਨਾਲ ਸਨ। ਹੀਰੋ ਨੇ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਆਪ ਸਰਕਾਰ ਨੇ ਸਰਪੰਚੀ, ਨਗਰ ਪੰਚਾਇਤ ਤੇ ਬਲਾਕ ਸੰਮਤੀ ਚੋਣਾਂ ਜਿੱਤੀਆਂ ਨਹੀਂ ਲੁੱਟੀਆਂ ਹਨ ਤੇ ਧੱਕੇਸ਼ਾਹੀ ਕਰਕੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਈ ਥਾਵਾਂ ’ਤੇ ਨਾਮਜ਼ਦਗੀ ਪੱਤਰ ਤੱਕ ਦਾਖ਼ਲ ਨਹੀਂ ਕਰਨ ਦਿੱਤੇ ਗਏ। ਹੀਰੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਪੰਜਾਬ ਵਿਚ ਬਿਜਲੀ ਦੇ ਖੇਤਰ ਵਿਚ ਕੰਮ, ਵੱਡੇ ਫਲਾਈਓਵਰ, ਸੜਕਾਂ, ਗਲੀਆਂ-ਨਾਲੀਆਂ, ਸਕੂਲਾਂ ਦੇ ਅਪਗ੍ਰੇਡੇਸ਼ਨ ਤੇ ਹੋਰ ਬੁਨਿਆਦੀ ਢਾਂਚੇ ਦੇ ਕੰਮ ਕਰਵਾਏ ਗਏ। ਉਨ੍ਹਾਂ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਪੂਰੀ ਤਨਦੇਹੀ ਨਾਲ ਤਿਆਰੀ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੁਖਵੰਤ ਸਿੰਘ ਮੱਲਾਂਵਾਲਾ, ਸੰਤੋਖ ਸਿੰਘ ਧੁੰਜੂ ਪ੍ਰਧਾਨ ਬੀ.ਸੀ. ਵਿੰਗ, ਕੁਲਦੀਪ ਸਿੰਘ ਡੋਗਰਾ, ਅਜੇ ਕੁਮਾਰ ਪ੍ਰਧਾਨ ਸੋਈ, ਬਲਦੇਵ ਸਿੰਘ ਮੱਲਾਂਵਾਲਾ, ਹਰਪਾਲ ਸਿੰਘ ਮੱਲਾਂਵਾਲਾ, ਸਿੰਦਰਪਾਲ ਚਾਹਲ, ਮਨਜੀਤ ਸਿੰਘ ਸੰਧੂ, ਰਾਹੁਲ ਚਾਹਲ, ਦੀਪਾ ਚਾਹਲ, ਅਕਾਸ਼ਦੀਪ ਚਾਹਲ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਲਾਬ, ਕਾਲਾ ਸਿੰਘ ਸੁਨਮਾ, ਅਜੀਤ ਸਿੰਘ ਸੁਨਮਾ, ਰੇਸ਼ਮ ਸਿੰਘ, ਰੌਸ਼ਨ ਸਿੰਘ, ਬਖ਼ਸ਼ੀਸ਼ ਸਿੰਘ ਗੁਰਦਿੱਤੀ ਵਾਲਾ, ਕਸ਼ਮੀਰ ਸਿੰਘ, ਮਾਸਟਰ ਬੂਟਾ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਤੇ ਵੱਖ-ਵੱਖ ਲੋਕ ਮੁੱਦਿਆਂ ਸੰਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਅਗਲੀ ਖ਼ਬਰ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ’ਚ ਟੇਲੈਂਟ ਹੰਟ ਸਮਾਗਮ ਕਰਵਾਇਆ
Ad Position 24