ਕਿਸਾਨੀ ਤੇ ਵੱਖ-ਵੱਖ ਲੋਕ ਮੁੱਦਿਆਂ ਸੰਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ
ਫ਼ਿਰੋਜ਼ਪੁਰ, 26 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ ਡੀ. ਐੱਸ.
ਫ਼ਿਰੋਜ਼ਪੁਰ, 26 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ ਡੀ.ਐੱਸ.ਟੀ. ਕਿਊਰੀ ਗ੍ਰਾਂਟ ਅਧੀਨ ‘ਮਾਸਟਰਿੰਗ ਐੱਸ.ਪੀ.ਐੱਸ.ਐੱਸ. ਦੇ ਕੰਪਲੀਟ ਜਰਨੀ ਫਰਾਮ ਫਾਊਂਡੇਸ਼ਨ ਟੂ ਅਡਵਾਂਸਡ ਐਨਾਲਿਟਿਕਸ’ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਦੇ ਆਡੀਟੋਰੀਅਮ ਵਿਚ ਹੋਈ ਇਸ ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਅੰਕੜਾ-ਵਿਸ਼ਲੇਸ਼ਣ, ਖੋਜ ਤਕਨੀਕਾਂ ਤੇ ਐੱਸ.ਪੀ.ਐੱਸ.ਐੱਸ. ਸਾਫ਼ਟਵੇਅਰ ਦੀ ਵਿਹਾਰਕ ਵਰਤੋਂ ਸੰਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ। ਕਾਲਜ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਪ੍ਰਧਾਨ ਡਾ. ਅਗਨੀਜ਼ ਢਿੱਲੋਂ, ਸਕੱਤਰ ਐਡਵੋਕੇਟ ਅਜੇ ਕੁਮਾਰ ਬੱਤਾ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਡਾ.ਸੰਗੀਤਾ ਦੀ ਅਗਵਾਈ ਹੇਠ ਕਰਵਾਈ ਵਰਕਸ਼ਾਪ ਵਿਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ.ਸੰਗੀਤਾ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵਰਕਸ਼ਾਪ ਦੇ ਪਹਿਲੇ ਦਿਨ ਡਾ.ਸੁਰੇਸ਼ ਕੁਮਾਰ ਸ਼ਰਮਾ ਨੇ ਐੱਸ.ਪੀ.ਐੱਸ.ਐੱਸ. ਦੀਆਂ ਬੁਨਿਆਦੀ ਧਾਰਨਾਵਾਂ ਤੋਂ ਲੈ ਕੇ ਉੱਨਤ ਅੰਕੜਾ-ਵਿਸ਼ਲੇਸ਼ਣ ਤਕਨੀਕਾਂ ਤੱਕ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਭਾਗੀਦਾਰਾਂ ਨੇ ਇਸ ਨੂੰ ਖੋਜ ਅਤੇ ਵਿਹਾਰਕ ਗਿਆਨ ਪੱਖੋਂ ਲਾਹੇਵੰਦ ਉਪਰਾਲਾ ਦੱਸਿਆ।