26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪੰਜਾਬ ਨਸ਼ਾ ਮੁਕਤ ਯਾਤਰਾ ਦੇ ਸਵਾਗਤ ਲਈ ਰਾਣਾ ਸੋਢੀ ਨੇ ਆਰਿਫ਼ ਕੇ ਵਿਖੇ ਕੀਤਾ ਵੱਡਾ ਇਕੱਠ

ਮੱਲਾਂਵਾਲਾ, 26 ਸਤੰਬਰ (ਬਲਬੀਰ ਸਿੰਘ ਜੋਸਨ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਆਰਿਫ਼ ਕੇ ਵਿਖ਼ੇ ਸਵਾਗਤ ਕਰਨ ਲਈਂ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਇਕੱਠ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।

Ad Position 21
No active advertisement
ਅਜੀਤ ਡੈਸਕ 27-09-2026
ਮੱਲਾਂਵਾਲਾ, 26 ਸਤੰਬਰ (ਬਲਬੀਰ ਸਿੰਘ ਜੋਸਨ)- ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਆਰਿਫ਼ ਕੇ ਵਿਖ਼ੇ ਸਵਾਗਤ ਕਰਨ ਲਈਂ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਇਕੱਠ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਕਿਸੇ ਇਕ ਪਾਰਟੀ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਲਕਿ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕੱਢੀ ਜਾ ਰਹੀ ਇਹ ਯਾਤਰਾ ਪੰਜਾਬ ਦੇ ਹਰ ਖੇਤਰ ਤੇ ਹਰ ਵਰਗ ਤੱਕ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦਾ ਯਤਨ ਹੈ। ਭਾਜਪਾ ਆਗੂ ਨੇ ਕਿਹਾ ਕਿ ਨਸ਼ਾ ਮੁਕਤ ਪੰਜਾਬ ਦਾ ਸੰਕਲਪ ਸਿਰਫ਼ ਨਾਅਰਾ ਨਹੀਂ ਹੋਣਾ ਚਾਹੀਦਾ, ਇਸ ਨੂੰ ਘਰ-ਘਰ ਦੀ ਮੁਹਿੰਮ ਬਣਾਉਣ ਦੀ ਲੋੜ ਹੈ। ਇਸ ਮੌਕੇ ਨਸੀਬ ਸਿੰਘ ਸੰਧੂ ਸਿਆਸੀ ਸਕੱਤਰ ਰਾਣਾ ਸੋਢੀ, ਜਸਵੀਰ ਸਿੰਘ ਭੈਣੀਵਾਲਾ,ਪਰਮਜੀਤ ਸਿੰਘ ਭੈਣੀਵਾਲਾ, ਡਾਕਟਰ ਹਰਨੇਕ ਸਿੰਘ, ਹਰਪਾਲ ਸਿੰਘ ਟੱਲੀ ਗੁਲਾਮ, ਵਿਸ਼ਾਲ ਨਿਜਾਮਵਾਲਾ, ਹਰਦੇਵ ਸਿੰਘ ਨਿਜਾਮਵਾਲਾ, ਧਰਵਿੰਦਰ ਸਿੰਘ, ਗੁਰਵਿੰਦਰ ਸਿੰਘ ਨਿਜਾਮਵਾਲਾ, ਸੁਰਜੀਤ ਸਿੰਘ, ਨਿਜ਼ਾਮਵਾਲਾ ਜਸਪਾਲ ਸਿੰਘ ਟੱਲੀ ਗੁਲਾਮ, ਕੁਲਦੀਪ ਬੰਡਾਲਾ, ਸ਼ਮਸ਼ੇਰ ਵਸਤੀ ਰੱਤੋ ਕੇ, ਜਰਨੈਲ ਸਿੰਘ ਰੁਕਣੇ ਵਾਲਾ, ਦਲਬੀਰ ਸਿੰਘ ਵਸਤੀ ਰੁਕਣੇ ਵਾਲੀ, ਗੁਰਮੇਜ ਸਿੰਘ, ਡਾਕਟਰ ਸੁਰਜੀਤ ਸਿੰਘ ਆਰਿਫ ਕੇ, ਨਰਿੰਦਰ ਸਿੰਘ ਆਰਿਫ ਕੇ, ਧਿਆਨ ਸਿੰਘ ਆਰਿਫ ਕੇ, ਗੁਰਸਾਹਿਬ ਸਿੰਘ, ਮੇਜਰ ਸਿੰਘ ਗੁਲਾਮੀ ਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੰਡੀਆਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ’ਚ ਰੋਸ, ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਅਗਲੀ ਖ਼ਬਰ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਲਈ ਤਿੰਨ ਦਿਨਾ ਲੰਗਰ ਦੀਆਂ ਤਿਆਰੀਆਂ ਜ਼ੋਰਾਂ ’ਤੇ
Ad Position 24