ਪੰਜਾਬ ਦੀਆਂ ਫੂਡ ਏਜੰਸੀਆਂ ’ਚੋਂ ਠੇਕੇਦਾਰੀ ਖ਼ਤਮ ਕਰਕੇ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ-ਖੁਸ਼ੀ ਮੁਹੰਮਦ
ਮੱਖੂ, 27 ਸਤੰਬਰ (ਕੁਲਵਿੰਦਰ ਸਿੰਘ/ਵਰਿੰਦਰ ਮਨਚੰਦਾ)- ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਦੀ ਇਕ ਸੂਬਾ ਪੱਧਰੀ ਮੀਟਿੰਗ ਮੱਖੂ ਵਿਖੇ ਹੋਈ । ਜਿਸ ਦੌਰਾਨ ਪੰਜਾਬ ਭਰ ਤੋਂ ਯੂਨੀਅਨ ਦੇ ਆਗੂ ਅਤੇ ਵਰਕਰਾਂ ਨੇ ਭਾਗ ਲਿਆ।
ਸ
ਸੂਬਾ ਪੱਧਰੀ ਮੀਟਿੰਗ ਦੌਰਾਨ ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਦੇ ਆਗੂ ਸਰਕਾਰਾਂ ਅੱਗੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰ। ਤਸਵੀਰ-ਕੁਲਵਿੰਦਰ ਸਿੰਘ
28-09-2026
ਮੱਖੂ, 27 ਸਤੰਬਰ (ਕੁਲਵਿੰਦਰ ਸਿੰਘ/ਵਰਿੰਦਰ ਮਨਚੰਦਾ)- ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਦੀ ਇਕ ਸੂਬਾ ਪੱਧਰੀ ਮੀਟਿੰਗ ਮੱਖੂ ਵਿਖੇ ਹੋਈ ।ਜਿਸ ਦੌਰਾਨ ਪੰਜਾਬ ਭਰ ਤੋਂ ਯੂਨੀਅਨ ਦੇ ਆਗੂ ਅਤੇ ਵਰਕਰਾਂ ਨੇ ਭਾਗ ਲਿਆ।ਯੂਨੀਅਨ ਦੇ ਜਨਰਲ ਸਕੱਤਰ ਜਨਾਬ ਖੁਸ਼ੀ ਮੁਹੰਮਦ, ਪ੍ਰਧਾਨ ਅਵਤਾਰ ਸਿੰਘ ਬਿਲਾ,ਸ਼ਮਸ਼ੇਰ ਸਿੰਘ ਕੋਟਕਪੂਰਾ,ਗੁਰਬਖਸ਼ ਸਿੰਘ ਬੱਧਨੀ ਕਲਾਂ, ਰਫੀ ਮੁਹੰਮਦ,ਬਲਵੀਰ ਸਿੰਘ ਲਹਿਰਾ,ਅਨਵਰ ਮਸੀਹ ਪ੍ਰਧਾਨ ਮੱਖੂ ਅਤੇ ਵਿਸ਼ੇਸ਼ ਤੌਰ ਤੇ ਉੱਘੇ ਸਮਾਜ ਸੇਵਕ ਕਰਨ ਗਿਲਹੋਤਰਾ ਨੇ ਭਾਗ ਲਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਤੇ ਫੂਡ ਏਜੇਂਸੀਆਂ ਜਿਵੇ ਕਿ ਮਾਰਕਫੈਡ,ਪੰਜਾਬ ਸਟੇਟ ਵੇਅਰ ਹਾਊਸ,ਪਨਸਪ,ਪਨਗਰੇਨ ’ ਚ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਠੇਕੇਦਾਰੀ ਪ੍ਰਥਾ ਤੋਂ ਨਿਜਾਤ ਦਵਾਈ ਜਾਵੇ ਅਤੇ ਇਨ੍ਹਾਂ ਦਾ ਬਣਦਾ ਭਗਤਾਨ ਇਹਨਾਂ ਨੂੰ ਸਿੱਧਾ ਦਿੱਤਾ ਜਾਵੇ।ਇਹ ਗਰੀਬ ਪੱਲੇਦਾਰ ਮਜਦੂਰਾਂ ਦਾ ਠੇਕੇਦਾਰਾਂ ਵੱਲੋ ਪੂਰੇ ਪੰਜਾਬ ਵਿਚ ਲੰਬੇ ਸਮੇ ਤੋ ਸ਼ੋਸਣ ਕੀਤਾ ਜਾ ਰਿਹਾ ਹੈ ਅਤੇ ਬਹੁਤ ਬਹੁਤ ਘੱਟ ਮਜ਼ਦੂਰੀ ਦੇ ਕੇ ਇਨ੍ਹਾਂ ਤੋਂ ਕੰਮ ਕਰਾਇਆ ਜਾ ਰਿਹਾ ਹੈ। ਨਾ ਹੀ ਬਣਦਾ ਪਰਾਵੀਡੈਂਟ ਫੰਡ ਐਕਟ 1952 ਅਤੇ ਈ ਐਸ ਆਈ ਜਮਾ ਨਹੀ ਕਰਵਾਇਆ ਜਾ ਰਿਹਾ ਅਤੇ ਨਾ ਹੀ ਸਮੇਂ ਸਿਰ ਮਜਦੂਰੀ ਦਾ ਭੁਗਤਾਣ ਕੀਤਾ ਜਾਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ ਗਰੀਬ ਪੱਲੇਦਾਰ ਮਜਦੂਰ ਜਮਾਤ ਨੂੰ ਬਚਾਉਣ ਅਤੇ ਪੰਜਾਬ ਦੀ ਖੁਸ਼ਹਾਲੀ ਬਰਕਰਾਰ ਰੱਖਣ ਲਈ ਪੰਜਾਬ ਦੀਆਂ ਫੂਡ ਏਜੰਸੀਆਂ ’ਚੋਂ ਠੇਕੇਦਾਰੀ ਖਤਮ ਕਰਕੇ ਪੱਲੇਦਾਰ, ਮਜਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ, ਹਰ ਸਾਲ ਮਹਿੰਗਾਈ ਦੇ ਹਿਸਾਬ ਨਾਲ ਬੇਸਿਕ ਰੇਟਾਂ ਵਿੱਚ ਵੱਧ ਤੋ ਵੱਧ ਵਾਧਾ ਕੀਤਾ ਜਾਵੇ। ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਨੇ ਆਗੂਆਂ ਨੇ ਕਿਹਾ ਕਿ ਅਗਰ ਪੱਲੇਦਾਰ ਮਜਦੂਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਨੂੰ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਟੋਲੀ ਆਗੂ ਬਿੱਕਰ ਧਨੋਲਾਂ,ਬਲਵਿੰਦਰ ਸ਼ਾਹਕੋਟ, ਪਰਮਿੰਦਰ ਨਕੋਦਰ,ਸ਼ਰਬਜੀਤ ਸਿੰਘ ਰਾਏਕੋਟ,ਜਗਤਾਰ ਸਿੰਘ ਮਲੋਟ,ਨਰਿੰਦਰ ਸਿੰਘ ਫਤਿਹਗੜ ਚੂੜੀਆਂ,ਮਲਕੀਤ ਸਿੰਘ ਦੁਰਾਹਾ,ਮੇਵਾ ਸਿੰਘ ਸਮਰਾਲਾ,ਗੁਰਮੇਲ ਸਿੰਘ ਕੋਟਕਪੂਰਾ,ਦੇਸ਼ਾ ਸਿੰਘ ਮੁਕਤਸਰ,ਅੰਮ੍ਰਿਤਪਾਲ ਸਿੰਘ ਨਿਹਾਲ ਸਿੰਘ ਵਾਲਾ,ਜਗਤਾਰ ਮਸੀਹ, ਸੁੱਖਾ ਮਸੀਹ ਬਹਿਕਾਂ,ਜਸਪਾਲ ਤਲਵੰਡੀ,ਬੂਟਾ ਮਸੀਹ,ਜਸਪਾਲ ਤੋਤੇ ਵਾਲਾ,ਪ੍ਰਗਟ ਸਿੰਘ ਪਿੰਕਾ,ਸੁਨੀਲ ਸਰਪੰਚ,ਪੂਰਨ ਮਸੀਹ,ਪਤਰਸ ਮਸੀਹ ਆਦਿ ਹਾਜ਼ਰ ਸਨ।