ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਦਾਸ ਐਂਡ ਬਰਾਊਨ ਵਰਲਡ ਸਕੂਲ ਨੂੰ ‘ਅਰਾਈਜ਼ ਐਕਸੀਲੈਂਸ ਐਵਾਰਡ’
ਫ਼ਿਰੋਜ਼ਪੁਰ, 28 ਸਤੰਬਰ (ਗੁਰਿੰਦਰ ਸਿੰਘ)- ਸਰਹੱਦੀ ਜ਼ਿਲ੍ਹੇ ਦੇ ਦਾਸ ਐਂਡ ਬਰਾਊਨ ਵਰਲਡ ਸਕੂਲ ਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਸਦਕਾ ਵਕਾਰੀ ‘ਅਰਾਈਜ਼ ਐਕਸੀਲੈਂਸ ਐਵਾਰਡ’ ਹਾਸਲ ਕਰਕੇ ਫ਼ਿਰੋਜ਼ਪੁਰ ਦਾ ਨਾਂਅ ਰੌਸ਼ਨ ਕੀਤਾ ਹੈ। ਐਸੋਸੀਏਸ਼ਨ ਆਫ਼ ਰੀਇਨਵੈਂਟਿੰਗ ਸਕੂਲ ਐਜੂਕੇਸ਼ਨ (ਅਰਾਈਜ਼) ਵਲੋਂ ਨਵੀਂ ਦਿੱਲੀ ਸਥਿਤ ਡਾ.
ਫ਼ਿਰੋਜ਼ਪੁਰ, 28 ਸਤੰਬਰ (ਗੁਰਿੰਦਰ ਸਿੰਘ)- ਸਰਹੱਦੀ ਜ਼ਿਲ੍ਹੇ ਦੇ ਦਾਸ ਐਂਡ ਬਰਾਊਨ ਵਰਲਡ ਸਕੂਲ ਨੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਸਦਕਾ ਵਕਾਰੀ ‘ਅਰਾਈਜ਼ ਐਕਸੀਲੈਂਸ ਐਵਾਰਡ’ ਹਾਸਲ ਕਰਕੇ ਫ਼ਿਰੋਜ਼ਪੁਰ ਦਾ ਨਾਂਅ ਰੌਸ਼ਨ ਕੀਤਾ ਹੈ। ਐਸੋਸੀਏਸ਼ਨ ਆਫ਼ ਰੀਇਨਵੈਂਟਿੰਗ ਸਕੂਲ ਐਜੂਕੇਸ਼ਨ (ਅਰਾਈਜ਼) ਵਲੋਂ ਨਵੀਂ ਦਿੱਲੀ ਸਥਿਤ ਡਾ.ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਕਰਵਾਏ ਸਮਾਗਮ ਦੌਰਾਨ ਸਕੂਲ ਨੂੰ ‘ਐਕਸੀਲੈਂਸ ਇਨ ਸਪੋਰਟਸ’ ਸ਼੍ਰੇਣੀ ਵਿਚ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਰੁਚੀ ਪਾਂਡੇ ਨੇ ਦੱਸਿਆ ਕਿ ਸਮਾਗਮ ਦੌਰਾਨ ਪੈਟ੍ਰਿਕ ਦਰਹਮ, ਅਰਾਈਜ਼ ਦੇ ਪ੍ਰਧਾਨ ਡਾ.ਅਰੁਣਭ ਸਿੰਘ ਤੇ ਹੈੱਡ ਆਫ਼ ਐਜੂਕੇਸ਼ਨ ਟੈਕਨਾਲੋਜੀ ਐਂਡ ਇਨੋਵੇਸ਼ਨ ਨਿਕੋਲੇ ਬਲੈਂਚਾਰਡ ਸਮੇਤ ਹੋਰ ਸ਼ਖ਼ਸੀਅਤਾਂ ਨੇ ਸਕੂਲ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਡੀ.ਸੀ.ਐਮ. ਗਰੁੱਪ ਦੇ ਸੀ.ਈ.ਓ. ਡਾ.ਅਨਿਰੁੱਧ ਗੁਪਤਾ ਦੀ ਦੂਰਦਰਸ਼ੀ ਸੋਚ, ਮਿਹਨਤ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਨਿਰੰਤਰ ਉਪਰਾਲਿਆਂ ਦਾ ਨਤੀਜਾ ਹੈ। ਡੀ.ਸੀ.ਐਮ. ਗਰੁੱਪ ਦੇ ਡਾਇਰੈਕਟਰ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐਵਾਰਡ ਲਈ ਦੇਸ਼ ਭਰ ਦੇ ਕਰੀਬ 900 ਸਕੂਲਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿਚੋਂ ਸਿਰਫ਼ 18 ਸਕੂਲਾਂ ਨੂੰ ਅੰਤਿਮ ਪੜਾਅ ਲਈ ਚੁਣਿਆ ਗਿਆ। ਸੀਨੀਅਰ ਹੈੱਡ ਸਪੋਰਟਸ ਅਭਿਸ਼ੇਕ ਮਦਾਨ ਨੇ ਦੱਸਿਆ ਕਿ ਸਕੂਲ ਵਿਚ ਕਰੀਬ 19 ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸਕੂਲ ਦੇ ਵਿਦਿਆਰਥੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ।