28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਤਲਵੰਡੀ ਭਾਈ ਵਿਖੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਜ਼ੋਰਦਾਰ ਸਵਾਗਤ

ਤਲਵੰਡੀ ਭਾਈ, 28 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਜਨਤਾ ਪਾਰਟੀ ਵਲੋਂ ਆਰੰਭ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਬੀਤੀ ਸ਼ਾਮ ਤਲਵੰਡੀ ਭਾਈ ਵਿਖੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਗਵਾਈ ਹੇਠ ਪੁੱਜੀ ਜਦਕਿ ਯਾਤਰਾ ਵਿਚ ਐਡਵੋਕੇਟ ਮਨਜੀਤ ਸਿੰਘ ਰਾਏ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀਆਂ ਕਮਿਸ਼ਨ, ਰਵੀਕਿਰਨ ਸਿੰਘ ਕਾਹਲੋਂ, ਸਰਬਜੀਤ ਸਿੰਘ ਬਾਠ ਪ੍ਰਧਾਨ ਭਾਜਪਾ ਜ਼ਿਲ੍ਹਾ ਫ਼ਿਰੋਜਪੁਰ, ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਆਦਿ ਆਗੂ ਉਚੇਚੇ ਤੌਰ ’ਤੇ ਸ਼ਾਮਿਲ। ਯਾਤਰਾ ਦੇ ਇੱਥੇ ਪਹੁੰਚਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
‘ ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਤਲਵੰਡੀ ਭਾਈ ਵਿਖੇ ਪਹੁੰਚਣ ’ਤੇ ਗੱਲਬਾਤ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ। ਤਸਵੀਰ-ਕੁਲਜਿੰਦਰ ਸਿੰਘ ਗਿੱਲ 29-09-2026
ਤਲਵੰਡੀ ਭਾਈ, 28 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਜਨਤਾ ਪਾਰਟੀ ਵਲੋਂ ਆਰੰਭ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਬੀਤੀ ਸ਼ਾਮ ਤਲਵੰਡੀ ਭਾਈ ਵਿਖੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਗਵਾਈ ਹੇਠ ਪੁੱਜੀ ਜਦਕਿ ਯਾਤਰਾ ਵਿਚ ਐਡਵੋਕੇਟ ਮਨਜੀਤ ਸਿੰਘ ਰਾਏ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀਆਂ ਕਮਿਸ਼ਨ, ਰਵੀਕਿਰਨ ਸਿੰਘ ਕਾਹਲੋਂ, ਸਰਬਜੀਤ ਸਿੰਘ ਬਾਠ ਪ੍ਰਧਾਨ ਭਾਜਪਾ ਜ਼ਿਲ੍ਹਾ ਫ਼ਿਰੋਜਪੁਰ, ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਆਦਿ ਆਗੂ ਉਚੇਚੇ ਤੌਰ ’ਤੇ ਸ਼ਾਮਿਲ। ਯਾਤਰਾ ਦੇ ਇੱਥੇ ਪਹੁੰਚਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਭਾਜਪਾ ਵਲੋਂ ਇਹ ਯਾਤਰਾ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਤੇ ਇਸ ਮੁੱਦੇ ’ਤੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਕੱਢੀ ਜਾ ਰਹੀ ਹੈ। ਇਸ ਤੋਂ ਪਹਿਲਾਂ ਯਾਤਰਾ ਫ਼ਿਰੋਜ਼ਪੁਰ ਸ਼ਹਿਰੀ, ਗੁਰੂਹਰਸਹਾਏ, ਮਮਦੋਟ ਆਦਿ ਇਲਾਕਿਆਂ ’ਚ ਪਹੁੰਚੀ ਸੀ। ਤਲਵੰਡੀ ਭਾਈ ਵਿਖੇ ਰਾਜ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਤੇ ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਮਾਜ ਦੇ ਹਰ ਵਰਗ ਨੂੰ ਮਿਲ ਕੇ ਯਤਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੂਬੇ ਦੇ 6 ਜ਼ਿਲ੍ਹਿਆਂ ਨੂੰ ਨਸ਼ਿਆਂ ਪੱਖੋਂ ਅਤਿ ਸੰਵੇਦਨਸ਼ੀਲ ਜ਼ਿਲ੍ਹੇ ਮੰਨਿਆ ਗਿਆ ਹੈ ਜਿਸ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਵੀ ਸ਼ਾਮਿਲ ਹੈ। ਇਨ੍ਹਾਂ ਜ਼ਿਲ੍ਹਿਆ ਵਿਚ ਨਸ਼ਾ ਗ੍ਰਸਤ ਵਿਅਕਤੀਆਂ ਨੂੰ ਨਸ਼ਾ ਛਡਵਾਉਣ ਲਈ ਜਿਨ੍ਹਾਂ ਵੀ ਖ਼ਰਚ ਆਵੇਗਾ ਉਹ ਪੰਜਾਬ ਸਰਕਾਰ ਵਲੋਂ ਚੁੱਕਿਆ ਜਾਵੇਗਾ। ਇਸ ਮੌਕੇ ਸ਼ਾਮ ਸੁੰਦਰ ਟਿੰਕੂ ਬਾਂਸਲ ਮੰਡਲ ਪ੍ਰਧਾਨ ਤਲਵੰਡੀ ਭਾਈ, ਰੌਸ਼ਨ ਬਜਾਜ, ਜਗਦੀਸ਼ ਗੋਇਲ ਸਾਬਕਾ ਵਾਈਸ ਚੇਅਰਮੈਨ, ਸੋਨੂੰ ਗੋਇਲ, ਗਗਨ ਗੋਇਲ, ਰਾਜਨਦੀਪ ਸਿੰਘ, ਜੀ.ਐੱਸ. ਅਨਮੋਲ ਵਾਈਸ ਪ੍ਰਧਾਨ, ਪਵਨ ਗੋਇਲ ਜ਼ਿਲ੍ਹਾ ਵਾਈਸ ਪ੍ਰਧਾਨ ਵਪਾਰ ਸੈੱਲ, ਸੰਜੀਵ ਗੱਖੜ ਵਾਈਸ ਪ੍ਰਧਾਨ, ਡਾ.ਰਵੀ ਬਜਾਜ ਮਹਾਮੰਤਰੀ ਮੰਡਲ ਤਲਵੰਡੀ ਭਾਈ, ਸੁਖਮੰਦਰ ਸਿੰਘ ਪ੍ਰਧਾਨ ਕਿਸਾਨ ਮੋਰਚਾ ਮੰਡਲ ਤਲਵੰਡੀ ਭਾਈ, ਹਰਨੇਕ ਸਿੰਘ ਹਰਾਜ, ਸਰਬਜੀਤ ਸਿੰਘ ਬਰਾੜ, ਕ੍ਰਿਸ਼ਨ ਜ਼ਿਲ੍ਹਾ ਵਾਈਸ ਪ੍ਰਧਾਨ, ਲਵਕੇਸ਼ ਪਵਾਰ, ਸਤਨਾਮ ਕੁਮਾਰ ਬਿੱਲੂ, ਸੰਜੀਵ ਸ਼ਰਮਾ, ਕ੍ਰਿਸ਼ਨ ਸਿੰਘ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਹਫ਼ਤਾਵਾਰੀ ਮੀਟਿੰਗ ਅਗਲੀ ਖ਼ਬਰ ਕੈਂਟ ਜਨਰਲ ਹਸਪਤਾਲ ਵਲੋਂ 1 ਅਕਤੂਬਰ ਨੂੰ ਖੂਨਦਾਨ ਕੈਂਪ
Ad Position 24