01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੇਵਾ ਮੁਕਤੀ ’ਤੇ ਸੀਵਰੇਜ ਬੋਰਡ ਦੇ ਸੁਪਰਡੈਂਟ ਗੁਰਸੇਵਕ ਸਿੰਘ ਨੂੰ ਨਿੱਘੀ ਵਿਦਾਇਗੀ

ਫ਼ਿਰੋਜ਼ਪੁਰ, 30 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਚ ਦਫ਼ਤਰ ਸੁਪਰਡੈਂਟ ਵਜੋਂ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ-ਮੁਕਤ ਹੋਏ ਗੁਰਸੇਵਕ ਸਿੰਘ ਨੂੰ ਉਨ੍ਹਾਂ ਦੇ ਸਹਿਕਰਮੀਆਂ ਤੇ ਵਿਭਾਗੀ ਅਧਿਕਾਰੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਗੁਰਸੇਵਕ ਸਿੰਘ ਨੇ ਵਿਭਾਗ ਵਿਚ ਲਗਭਗ 37 ਸਾਲ ਦੀ ਸਰਕਾਰੀ ਸੇਵਾ ਨਿਭਾਈ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ, ਇਮਾਨਦਾਰੀ ਤੇ ਸਮਰਪਣ ਨਾਲ ਨਿਭਾਇਆ।

Ad Position 21
No active advertisement
ਸੇਵਾ ਮੁਕਤ ਹੋਣ ’ਤੇ ਸੁਪਰਡੈਂਟ ਗੁਰਸੇਵਕ ਸਿੰਘ ਨੂੰ ਸਨਮਾਨਿਤ ਕਰਦੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਤੇ ਕਰਮਚਾਰੀ। ਤਸਵੀਰ-ਗੁਰਿੰਦਰ ਸਿੰਘ 01-10-2026
ਫ਼ਿਰੋਜ਼ਪੁਰ, 30 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਚ ਦਫ਼ਤਰ ਸੁਪਰਡੈਂਟ ਵਜੋਂ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੇਵਾ-ਮੁਕਤ ਹੋਏ ਗੁਰਸੇਵਕ ਸਿੰਘ ਨੂੰ ਉਨ੍ਹਾਂ ਦੇ ਸਹਿਕਰਮੀਆਂ ਤੇ ਵਿਭਾਗੀ ਅਧਿਕਾਰੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਗੁਰਸੇਵਕ ਸਿੰਘ ਨੇ ਵਿਭਾਗ ਵਿਚ ਲਗਭਗ 37 ਸਾਲ ਦੀ ਸਰਕਾਰੀ ਸੇਵਾ ਨਿਭਾਈ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ, ਇਮਾਨਦਾਰੀ ਤੇ ਸਮਰਪਣ ਨਾਲ ਨਿਭਾਇਆ। ਇਸ ਮੌਕੇ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਗੁਰਸੇਵਕ ਸਿੰਘ ਦੀ ਲੰਮੀ ਸੇਵਾ ਦੌਰਾਨ ਨਿਭਾਈਆਂ ਜ਼ਿੰਮੇਵਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਪ੍ਰਤੀ ਸਮਰਪਣ ਅਤੇ ਸਹਿਕਰਮੀਆਂ ਨਾਲ ਮਿਲਵਰਤਨ ਵਾਲਾ ਸੁਭਾਅ ਹਮੇਸ਼ਾ ਯਾਦ ਰਹੇਗਾ। ਵਿਦਾਇਗੀ ਸਮਾਗਮ ਦੌਰਾਨ ਐੱਸ.ਡੀ.ਓ. ਅਸ਼ੋਕ ਕੁਮਾਰ ਮੈਣੀ, ਐੱਸ.ਡੀ.ਓ. ਗੁਲਸ਼ਨ ਕੁਮਾਰ ਗਰੋਵਰ, ਐੱਸ.ਡੀ.ਓ. ਲਾਜਪਤ ਰਾਏ ਸਚਦੇਵਾ, ਸੁਪਰਡੈਂਟ ਸਤਿੰਦਰ ਕੁਮਾਰ, ਅਕਾਊਂਟੈਂਟ ਇੰਦਰਜੀਤ ਸਿੰਘ, ਜੇ.ਈ. ਮਨਿੰਦਰ ਕੁਮਾਰ, ਜੇ.ਈ. ਰਾਹੁਲ ਸਹਿਗਲ, ਜੇ.ਈ. ਰਾਹਿਲ ਲਖਨਪਾਲ ਤੇ ਜੇ.ਈ. ਰਜਿਤ ਕੁਮਾਰ ਸਮੇਤ ਹੋਰ ਸਹਿਕਰਮੀਆਂ ਨੇ ਗੁਰਸੇਵਕ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸੇਵਾ-ਮੁਕਤ ਹੈੱਡ ਡਰਾਫਟਸਮੈਨ ਗੁਰਦਰਸ਼ਨ ਸਿੰਘ ਤੋਂ ਇਲਾਵਾ ਪ੍ਰਤਾਪ ਸਿੰਘ ਢਿੱਲੋਂ, ਗੁਰਮੀਤ ਸਿੰਘ ਤੇ ਹੋਰ ਵਿਭਾਗੀ ਸਾਥੀਆਂ ਨੇ ਵੀ ਗੁਰਸੇਵਕ ਸਿੰਘ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੁਖਮਈ ਤੇ ਤੰਦਰੁਸਤ ਸੇਵਾਮੁਕਤ ਜੀਵਨ ਦੀ ਕਾਮਨਾ ਕੀਤੀ। ਗੁਰਸੇਵਕ ਸਿੰਘ ਨੇ ਵਿਭਾਗੀ ਅਧਿਕਾਰੀਆਂ ਅਤੇ ਸਹਿਕਰਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗੀ ਸਟਾਫ਼ ਤੋਂ ਇਲਾਵਾ ਗੁਰਸੇਵਕ ਸਿੰਘ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੱਧਰੀ ਐਥਲੈਟਿਕ ਮੁਕਾਬਲਿਆਂ ’ਚ ਪੀ.ਐਮ. ਸ੍ਰੀ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਵਰਕਸ਼ਾਪ ਲਗਾਈ
Ad Position 24