04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਦੀ ਮੀਟਿੰਗ ਹੋਈ

ਜ਼ੀਰਾ 2 ਅਕਤੂਬਰ (ਹਰਜੀਤ ਸਿੰਘ ਗਿੱਲ)-ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇਕ ਅਹਿਮ ਮੀਟਿੰਗ ਨਾਯਾਬ ਹੋਟਲ ਵਿਚ ਕੀਤੀ ਗਈ। ਮੀਟਿੰਗ ਤੋਂ ਜ਼ੀਰਾ ਵਿਖੇ ਪਰਤੇ ਗੁਰਚਰਨ ਸ਼ਰਮਾ ਬਲਾਕ ਪ੍ਰਧਾਨ ਜ਼ੀਰਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਦੀ ਸਟੇਟ ਟੀਮ ਵੀ ਪਹੁੰਚੀ ਹੋਈ ਸੀ ਜਿਸ ਵਿਚ ਸੂਬਾ ਪ੍ਰਧਾਨ ਜਗਦੀਪ ਭਾਰਦਵਾਜ, ਸੂਬਾ ਸੈਕਟਰੀ ਰਾਜਨ ਬੈਕਟਰ, ਸੂਬਾ ਕੈਸ਼ੀਅਰ ਸੁਰਜੀਤ ਸਿੰਘ ਚੰਦੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 03-10-2026
ਜ਼ੀਰਾ 2 ਅਕਤੂਬਰ (ਹਰਜੀਤ ਸਿੰਘ ਗਿੱਲ)-ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇਕ ਅਹਿਮ ਮੀਟਿੰਗ ਨਾਯਾਬ ਹੋਟਲ ਵਿਚ ਕੀਤੀ ਗਈ। ਮੀਟਿੰਗ ਤੋਂ ਜ਼ੀਰਾ ਵਿਖੇ ਪਰਤੇ ਗੁਰਚਰਨ ਸ਼ਰਮਾ ਬਲਾਕ ਪ੍ਰਧਾਨ ਜ਼ੀਰਾ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਦੀ ਸਟੇਟ ਟੀਮ ਵੀ ਪਹੁੰਚੀ ਹੋਈ ਸੀ ਜਿਸ ਵਿਚ ਸੂਬਾ ਪ੍ਰਧਾਨ ਜਗਦੀਪ ਭਾਰਦਵਾਜ, ਸੂਬਾ ਸੈਕਟਰੀ ਰਾਜਨ ਬੈਕਟਰ, ਸੂਬਾ ਕੈਸ਼ੀਅਰ ਸੁਰਜੀਤ ਸਿੰਘ ਚੰਦੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਵਿਚ ਐਸੋਸੀਏਸ਼ਨ ਨੂੰ ਆ ਰਹੀਆਂ ਹੋਰ ਦਰਪੇਸ਼ ਮੁਸ਼ਕਿਲਾਂ ਵੀ ਵਿਚਾਰੀਆਂ ਗਈਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਖਾਲਸਾ, ਜ਼ਿਲ੍ਹਾ ਸੈਕਟਰੀ ਹਰਜਿੰਦਰ ਸ਼ਰਮਾ ਤੇ ਜ਼ਿਲ੍ਹਾ ਕੈਸ਼ੀਅਰ ਪਵਨ ਮਦਾਨ ਨੇ ਸਾਂਝੇ ਤੌਰ ’ਤੇ ਸਟੇਟ ਨੂੰ ਭਰੋਸਾ ਦਿੱਤਾ ਕਿ ਅਗਲੀ ਲੜਾਈ ਦੀ ਜੋ ਵੀ ਰੂਪ ਰੇਖਾ ਹੋਵੇਗੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜੈ ਮਲਾਪ ਦੇ ਯੋਧੇ ਹਰ ਵਕਤ ਤਿਆਰ ਬਰ ਤਿਆਰ ਹਨ। ਮੀਟਿੰਗ ਵਿਚ ਸਟੇਟ ਕੈਸ਼ੀਅਰ ਸੁਰਜੀਤ ਸਿੰਘ ਚੰਦੀ ਤੋਂ ਇਲਾਵਾ, ਜ਼ਿਲ੍ਹਾ ਪ੍ਰਧਾਨ ਬਰਜਿੰਦਰ ਸਿੰਘ ਖਾਲਸਾ, ਜ਼ਿਲ੍ਹਾ ਸੈਕਟਰੀ ਹਰਜਿੰਦਰ ਸ਼ਰਮਾ, ਜ਼ਿਲ੍ਹਾ ਕੈਸ਼ੀਅਰ ਪਵਨ ਮਦਾਨ, ਮੈਂਬਰ ਐਡਵਾਈਜ਼ਰ ਕੌਂਸਲ ਗੁਰਚਰਨ ਸ਼ਰਮਾ, ਬਲਾਕ ਕੈਂਟ ਦੇ ਪ੍ਰਧਾਨ ਜੀਵਨ ਜੋਯਤੀ ਦੀ ਟੀਮ, ਬਲਾਕ ਸਿਟੀ ਦੇ ਪ੍ਰਧਾਨ ਅਨਿਲ ਮਹਿਰਾ ਦੀ ਟੀਮ, ਬਲਾਕ ਤਲਵੰਡੀ ਭਾਈ ਦੇ ਪ੍ਰਧਾਨ ਗਗਨ ਖੁੰਗਰ, ਬਲਾਕ ਜ਼ੀਰਾ ਦੇ ਪ੍ਰਧਾਨ ਗੁਰਚਰਨ ਸ਼ਰਮਾ ਦੀ ਟੀਮ, ਬਲਾਕ ਮਖੂ ਦੇ ਪ੍ਰਧਾਨ ਕਰਨਜੀਤ ਸਿੰਘ ਭੁੱਲਰ ਦੀ ਟੀਮ, ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਗੁਰਪਿਆਰ ਸਿੰਘ ਦੀ ਟੀਮ, ਬਲਾਕ ਮੱਲਾਂਵਾਲਾ ਦੇ ਪ੍ਰਧਾਨ ਕੁਲਦੀਪ ਕੁਮਾਰ ਮੌਂਗਾ ਦੀ ਟੀਮ , ਬਲਾਕ ਮਮਦੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਦੀ ਟੀਮ ਵੈਲਫੇਅਰ ਚੈਅਰਮੈਨ ਜਸਬੀਰ ਸਿੰਘ ਗਿੱਲ, ਆਡਿਟ ਚੇਅਰਮੈਨ ਸੰਜੀਵ ਅਰੋੜਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਭਾਜਪਾ ਆਗੂ ਦੀਪਕ ਸ਼ਰਮਾ ਨੇ ਚਲਾਈ ਸਫ਼ਾਈ ਮੁਹਿੰਮ ਅਗਲੀ ਖ਼ਬਰ ਸਿੱਖਿਆ ਵਿਭਾਗ ’ਚ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਨਿਭਾਅ ਕੇ ਲੈਕਚਰਾਰ ਦਲਜੀਤ ਕੌਰ ਹੋਏ ਸੇਵਾ-ਮੁਕਤ
Ad Position 24