03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਹਰਸਿਮਰਤ ਕੌਰ ਬਾਦਲ ਦੀ ਮਾਵਾਂ ਧੀਆਂ ਇਨਸਾਫ਼ ਯਾਤਰਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ

ਮੱਖੂ, 2 ਅਕਤੂਬਰ (ਕੁਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਅੱਜ ਹੀਰੋ ਫਾਰਮ ਮੱਖੂ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਕੀਤੀ ਤੇ ਮੀਟਿੰਗ ’ਚ ਅਕਾਲੀ ਦਲ ਦੀ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ 9 ਅਕਤੂਬਰ ਨੂੰ ਜ਼ੀਰਾ ਹਲਕੇ ਵਿਚ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ’ਤੇ ਵਿਚਾਰ ਵਟਾਂਦਰੇ ਕੀਤੇ ਗਏ। ਹਰਸਿਮਰਤ ਕੌਰ ਬਾਦਲ ਵਲੋਂ ਸੂਬੇ ਦੇ ਹਰ ਹਲਕੇ ਵਿਚ ਮਾਵਾਂ ਧੀਆਂ ਇਨਸਾਫ਼ ਯਾਤਰਾ ਕੱਢੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 03-10-2026
ਮੱਖੂ, 2 ਅਕਤੂਬਰ (ਕੁਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਅੱਜ ਹੀਰੋ ਫਾਰਮ ਮੱਖੂ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਕੀਤੀ ਤੇ ਮੀਟਿੰਗ ’ਚ ਅਕਾਲੀ ਦਲ ਦੀ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ 9 ਅਕਤੂਬਰ ਨੂੰ ਜ਼ੀਰਾ ਹਲਕੇ ਵਿਚ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ’ਤੇ ਵਿਚਾਰ ਵਟਾਂਦਰੇ ਕੀਤੇ ਗਏ। ਹਰਸਿਮਰਤ ਕੌਰ ਬਾਦਲ ਵਲੋਂ ਸੂਬੇ ਦੇ ਹਰ ਹਲਕੇ ਵਿਚ ਮਾਵਾਂ ਧੀਆਂ ਇਨਸਾਫ਼ ਯਾਤਰਾ ਕੱਢੀ ਜਾ ਰਹੀ ਹੈ। ਹੀਰੋ ਨੇ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਮੀਨੀ ਪੱਧਰ ’ਤੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਬਾਰੇ ਜਾਣੂ ਕਰਵਾਉਣ। ਇਸ ਮੌਕੇ ਸਰਕਲ ਪ੍ਰਧਾਨ ਜਸਵੰਤ ਸਿੰਘ ਸੋਹਬਾ, ਸਰਕਲ ਪ੍ਰਧਾਨ ਗੁਰਬਕਸ਼ ਸਿੰਘ ਰਟੋਲ, ਸਰਕਲ ਪ੍ਰਧਾਨ ਜਸਵਿੰਦਰ ਸਿੰਘ ਭੁੱਲਰ, ਸਰਕਲ ਪ੍ਰਧਾਨ ਸਾਰਜ ਸਿੰਘ, ਸਰਕਲ ਪ੍ਰਧਾਨ ਸੁਖਮੰਦਰ ਸਿੰਘ ਸੂਸ਼ਕ, ਸਰਕਲ ਪ੍ਰਧਾਨ ਕੁਲਦੀਪ ਸਿੰਘ ਬੰਬ, ਸਰਕਲ ਪ੍ਰਧਾਨ ਮਹਿੰਦਰ ਸਿੰਘ ਲਹਿਰਾ, ਸਰਕਲ ਪ੍ਰਧਾਨ ਆਸਾ ਸਿੰਘ ਐ. ਸੀ. ਵਿੰਗ, ਇਸਤਰੀ ਵਿੰਗ ਜਸਵਿੰਦਰ ਕੌਰ ਸਰਕਲ ਹਲਕਾ ਪ੍ਰਧਾਨ, ਸਰਕਲ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਨਛੱਤਰ ਸਿੰਘ ਸੰਧੂ ਪੰਜਾਬ ਡੈਲੀਗੇਟ, ਪੀ. ਏ. ਸੀ. ਜਸਪਾਲ ਸਿੰਘ ਤਲਵੰਡੀ ਨਿਪਾਲਾ, ਪੀ. ਏ. ਸੀ. ਕਰਮਜੀਤ ਸਿੰਘ ਸਨੇਰ, ਮੈਂਬਰ ਜਰਨਲ ਕੌਂਸਿਲ ਸ਼ਮਸ਼ੇਰ ਸਿੰਘ, ਲਖਬੀਰ ਸਿੰਘ, ਹਰਪ੍ਰੀਤ ਸਿੰਘ ਗੋਗੋਆਣੀ, ਸਰਬਜੀਤ ਸਿੰਘ ਬੂਹ, ਖੜਕ ਸਿੰਘ, ਬਲਕਾਰ ਸਿੰਘ ਪ੍ਰਧਾਨ ਬੀ. ਸੀ. ਵਿੰਗ, ਹਰਜਿੰਦਰ ਸਿੰਘ, ਨਿਸ਼ਾਨ ਸਿੰਘ ਚਾਹਲ, ਸੁਖਵੰਤ ਸਿੰਘ, ਹਰਪਾਲ ਸਿੰਘ, ਸੰਤੋਖ ਸਿੰਘ, ਬਲਦੇਵ ਸਿੰਘ, ਗੁਰਧਿਆਨ ਸਿੰਘ, ਨਿਰਮਲ ਸਿੰਘ ਮਾਨੋ ਚਾਹਲ, ਲਸ਼ਮਣ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ, ਅਜੈ ਸੋਈ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਭਾਅ ’ਚ ਮਾਮੂਲੀ ਵਾਧਾ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਮਜ਼ਾਕ: ਬਲਰਾਜ ਸਿੰਘ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ’ਚ ਫ਼ੂਡ ਸੇਫਟੀ ਅਫ਼ਸਰ ’ਤੇ ਕਾਰਵਾਈ ਖ਼ਿਲਾਫ਼ ਮਤਾ ਪਾਸ
Ad Position 24