03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ਼ਹਿਰੀ ਹਲਕੇ ’ਚ ‘ਆਪ’ ਦੇ ਦਾਅਵੇਦਾਰਾਂ ਵਲੋਂ ਟਿਕਟ ਹਾਸਿਲ ਕਰਨ ਲਈ ਲੱਗੀ ਦੌੜ ਤੇਜ਼ ਸਾਬਕਾ ਹਲਕਾ ਇੰਚਾਰਜ ਸੋਢੀ ਨੇ ਆਪਣੇ ਆਪ ਨੂੰ ਇਸ਼ਤਿਹਾਰੀ ਜੰਗ ਤੋਂ ਰੱਖਿਆ ਦੂਰ

ਫ਼ਿਰੋਜ਼ਪੁਰ, 3 ਅਕਤੂਬਰ (ਕੁਲਬੀਰ ਸਿੰਘ ਸੋਢੀ): ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਦਾਅਵੇਦਾਰਾਂ ਵਿਚ ਦੌੜ ਲੱਗੀ ਹੋਈ ਹੈ ਤੇ ਪਾਰਟੀ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵੱਖ-ਵੱਖ ਆਗੂਆਂ ਵਲੋਂ ਦਾਅਵੇਦਾਰੀ ਜਤਾਈ ਜਾ ਰਹੀ ਹੈ। ਇੱਥੋਂ ਤੱਕ ਕਿ ਦੂਜੀਆਂ ਪਾਰਟੀਆਂ ਦੇ ਕੁਝ ਆਗੂ ਵੀ ਇੱਥੋਂ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ।

Ad Position 21
No active advertisement
ਡਾ. ਅਮ੍ਰਿਤਪਾਲ ਸਿੰਘ ਸੋਢੀ 04-10-2026
ਫ਼ਿਰੋਜ਼ਪੁਰ, 3 ਅਕਤੂਬਰ (ਕੁਲਬੀਰ ਸਿੰਘ ਸੋਢੀ): ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਨੂੰ ਲੈ ਕੇ ਦਾਅਵੇਦਾਰਾਂ ਵਿਚ ਦੌੜ ਲੱਗੀ ਹੋਈ ਹੈ ਤੇ ਪਾਰਟੀ ਵਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਵੱਖ-ਵੱਖ ਆਗੂਆਂ ਵਲੋਂ ਦਾਅਵੇਦਾਰੀ ਜਤਾਈ ਜਾ ਰਹੀ ਹੈ। ਇੱਥੋਂ ਤੱਕ ਕਿ ਦੂਜੀਆਂ ਪਾਰਟੀਆਂ ਦੇ ਕੁਝ ਆਗੂ ਵੀ ਇੱਥੋਂ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਜਾਣਕਾਰੀ ਸਾਂਝੀ ਕਰਦਿਆਂ ਸ਼ਹਿਰੀ ਹਲਕੇ ਦੇ ਸਾਬਕਾ ਹਲਕਾ ਇੰਚਾਰਜ ਤੇ ਫਾਊਂਡਰ ਮੈਂਬਰ, ਮੈਂਬਰ ਸਟੇਟ ਫਾਰਮੇਸੀ ਕੌਂਸਲ ਡਾ. ਅਮ੍ਰਿਤਪਾਲ ਸਿੰਘ ਸੋਢੀ ਨੇ ਦੱਸਿਆ ਕਿ ਪਾਰਟੀ ਵਲੋਂ ਹਾਲੇ ਤੱਕ ਟਿਕਟ ਸਬੰਧੀ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਅਤੇ ਇਸ ਲਈ ਉਨ੍ਹਾਂ ਇਸ ਇਸ਼ਤਿਹਾਰੀ ਜੰਗ ਤੋਂ ਆਪਣੇ ਆਪ ਨੂੰ ਦੂਰ ਰੱਖਦੇ ਹੋਏ ਪਾਰਟੀ ਦੇ ਪ੍ਰਚਾਰ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਣ ਨੂੰ ਪਹਿਲ ਦਿੱਤੀ ਹੋਈ ਹੈ। ਟਿਕਟ ਦੇ ਮੁੱਖ ਦਾਅਵੇਦਾਰ ਮੰਨੇ ਜਾਂਦੇ ਸਾਬਕਾ ਹਲਕਾ ਇੰਚਾਰਜ਼ ਸੋਢੀ ਨੇ ਕਿਹਾ ਕਿ ਪਾਰਟੀ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ’ਤੇ ਇਹ ਚੋਣ ਜਿੱਤੇਗੀ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕਰਵਾਏ ਗਏ ਵਿਕਾਸ ਕੰਮਾਂ ਨੂੰ ਹਰ ਵਰਗ ਦੇ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਿਕਟ ਮੰਗਣ ਦਾ ਹੱਕ ਜ਼ਿਆਦਾ ਪਾਰਟੀ ਦੇ ਟਕਸਾਲੀ ਤੇ ਜੁਝਾਰੂ ਵਰਕਰਾਂ ਦਾ ਹੈ ਜਿਨ੍ਹਾਂ ਪਹਿਲਾ ਵਿਰੋਧੀ ਪਾਰਟੀਆਂ ਦੇ ਬਰਾਬਰ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਸੀ ਤੇ ਵਿਰੋਧੀਆਂ ਦੀਆਂ ਮਾੜੀਆਂ ਚਾਲਾਂ ਦੇ ਸ਼ਿਕਾਰ ਹੋਏ ਸਨ। ਉਨ੍ਹਾਂ ਸਾਫ ਸੁਥਰੇ ਸ਼ਬਦਾਂ ਵਿਚ ਕਿਹਾ ਕਿ ਜਿਹੜੇ ਅੱਜ ਪਾਰਟੀ ਵਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਦੇਖ ਕੇ ਆਪਣੇ ਆਪ ਨੂੰ ਲੋਕਾਂ ਦਾ ਹਮਦਰਦ ਬਣਕੇ ਵਿਚਰ ਰਹੇ ਹਨ, ਪਹਿਲਾਂ ਲੋਕਾਂ ਨੂੰ ਆਪਣੇ ਵਲੋਂ ਪਾਰਟੀ ਲਈ ਕੀਤੇ ਕਾਰਜਾਂ ਨੂੰ ਦੱਸਣ, ਫੇਰ ਦਾਅਵੇਦਾਰੀ ਜਿਤਾਉਣ ਦਾ ਹੱਕ ਰੱਖਣ। ਉਨ੍ਹਾਂ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਅਜਿਹਾ ਕੋਈ ਗ਼ਲਤ ਫੈਸਲਾ ਨਾ ਲੈਣਾ, ਜਿਸ ਨਾਲ ਟਕਸਾਲੀ ਪਾਰਟੀ ਆਗੂਆਂ ਤੇ ਵਰਕਰਾਂ ਪਾਰਟੀ ਤੇ ਬਣਿਆ ਵਿਸ਼ਵਾਸ ਟੁੱਟ ਜਾਵੇ।
Ad Position 22
No active advertisement
ਪਿਛਲੀ ਖ਼ਬਰ -‘ ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4- ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਕਬੱਡੀ, ਹਾਕੀ ਤੇ ਟੇਬਲ ਟੈਨਿਸ ਦੇ ਹੋਏ ਫਸ... ਅਗਲੀ ਖ਼ਬਰ ਰੇਬੀਜ਼ ਦਿਵਸ ’ਤੇ ਵਿਭਾਗ ਵਲੋਂ 96 ਬੇਸਹਾਰਾ ਕੁੱਤਿਆਂ ਦਾ ਟੀਕਾਕਰਨ
Ad Position 24