ਨੰਬਰਦਾਰ ਯੂਨੀਅਨ ਗ਼ਾਲਿਬ ਵਲੋਂ ਫੂਡ ਸੇਫ਼ਟੀ ਅਫ਼ਸਰ ਨੂੰ ਬਹਾਲ ਕਰਨ ਦੀ ਮੰਗ
ਜ਼ੀਰਾ, 8 ਅਕਤੂਬਰ (ਹਰਜੀਤ ਸਿੰਘ ਗਿੱਲ)- ਬੀਤੇ ਦਿਨੀਂ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਫੂਡ ਸੇਫ਼ਟੀ ਅਫ਼ਸਰ ਅਭੀਨਵ ਕੁਮਾਰ ਕੀਤੀ ਗਈ ਕਾਰਵਾਈ ਖ਼ਿਲਾਫ਼ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਨੰਬਰਦਾਰ ਯੂਨੀਅਨ ਗ਼ਾਲਿਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਤਹਿਸੀਲ ਪ੍ਰਧਾਨ ਸਰਦੂਲ ਸਿੰਘ ਗਿੱਲ ਮਰਖਾਈ ਦੀ ਅਗਵਾਈ ਹੇਠ ਹੋਈ।
ਜ਼ੀਰਾ, 8 ਅਕਤੂਬਰ (ਹਰਜੀਤ ਸਿੰਘ ਗਿੱਲ)- ਬੀਤੇ ਦਿਨੀਂ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਫੂਡ ਸੇਫ਼ਟੀ ਅਫ਼ਸਰ ਅਭੀਨਵ ਕੁਮਾਰ ਕੀਤੀ ਗਈ ਕਾਰਵਾਈ ਖ਼ਿਲਾਫ਼ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਨੰਬਰਦਾਰ ਯੂਨੀਅਨ ਗ਼ਾਲਿਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਤਹਿਸੀਲ ਪ੍ਰਧਾਨ ਸਰਦੂਲ ਸਿੰਘ ਗਿੱਲ ਮਰਖਾਈ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਰਦੂਲ ਸਿੰਘ ਗਿੱਲ ਨੇ ਕਿਹਾ ਕਿ ਫੂਡ ਸੇਫ਼ਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਫ਼ਸਰ ਅਭੀਨਵ ਕੁਮਾਰ ਧਾਕੜ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ, ਜੇਕਰ ਉਨ੍ਹਾਂ ਨੇ ਆਪਣੀ ਜ਼ਿਮੇਂਵਾਰੀ ਸਮਝਦਿਆਂ ਨਕਲੀ ਤੇ ਮਿਲਾਵਟੀ ਮਠਿਆਈ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਵਿਚੋਂ ਬਦਲ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਜੋ ਕਿ ਨਿੰਦਣਯੋਗ ਹੈ। ਇਸ ਲਈ ਮਤਾ ਪਾਸ ਕਰਕੇ ਪੰਜਾਬ ਸਰਕਾਰ ਪਾਸੋਂ ਇਹ ਮੰਗ ਕੀਤੀ ਗਈ ਕਿ ਇਮਾਨਦਾਰ ਸੇਫ਼ਟੀ ਅਫ਼ਸਰ ਅਭੀਨਵ ਕੁਮਾਰ ਨੂੰ ਬਹਾਲ ਕਰ ਕੇ ਮੁੜ ਤੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਲਗਾਇਆ ਜਾਵੇ। ਇਸ ਦੌਰਾਨ ਨੰਬਰਦਾਰਾਂ ਦੀ ਲਟਕਦੀਆਂ ਆ ਰਹੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਮੀਤ ਪ੍ਰਧਾਨ ਗੁਰਸੇਵਕ ਸਿੰਘ ਮਹੀਆਂ ਵਾਲਾ ਕਲਾਂ, ਅੰਗਰੇਜ਼ ਸਿੰਘ ਹੋਲਾਂ ਵਾਲੀ, ਕੁਲਵਿੰਦਰ ਸਿੰਘ ਭੜਾਣਾ, ਹਰਦੇਵ ਸਿੰਘ ਵਕੀਲਾਂ ਵਾਲਾ, ਲਖਵੀਰ ਸਿੰਘ ਸ਼ਾਹ ਵਾਲਾ, ਚਮਕੌਰ ਸਿੰਘ ਮੱਲੋਕੇ, ਸੁਖਦੇਵ ਸਿੰਘ ਮੱਲੋਕੇ, ਅਜੈਬ ਸਿੰਘ ਮਹੀਆਂ ਵਾਲਾ ਕਲਾਂ, ਭਜਨ ਸਿੰਘ ਮਨਸੂਰਵਾਲ ਕਲਾਂ, ਜਸਵੀਰ ਸਿੰਘ ਲਹੁਕੇ ਕਲਾਂ, ਜਸਵਿੰਦਰ ਸਿੰਘ ਗਿੱਲ ਮਰਖਾਈ, ਪਰਮਿੰਦਰ ਸਿੰਘ ਜ਼ੀਰਾ ਤੇ ਬੂਟਾ ਸਿੰਘ ਆਦਿ ਹਾਜ਼ਰ ਸਨ।