25 ਸਾਲ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਯਾਤਰਾ ’ਚ ਬੀਬੀ ਰਾਜਵਿੰਦਰ ਕੌਰ ਸਿਆਲ ਨੇ ਟੀਮ ਸਮੇਤ ਕੀਤੀ ਸ਼ਮੂਲੀਅਤ
ਫ਼ਿਰੋਜ਼ਪੁਰ, 8 ਅਕਤੂਬਰ(ਸੁਖਵਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ ਦੀ ਯਾਦ ਵਿੱਚ ਕਰਵਾਈ ਜਾ ਰਹੀ 25 ਸਾਲ ਜਨ ਸੇਵਾ ਤੋਂ ਦੇਸ਼ ਸੇਵਾ ਵਿਕਸਿਤ ਭਾਰਤ ਸਭਾ, ਸੰਕਲਪ ਸੇਵਾ ਜੋਤੀ ਯਾਤਰਾ ਵਿਚ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਸਕੱਤਰ ਅਤੇ ਸੀਨੀਅਰ ਭਾਜਪਾ ਆਗੂ ਬੀਬੀ ਰਾਜਵਿੰਦਰ ਕੌਰ ਸਿਆਲ, ਫਿਰੋਜ਼ਪੁਰ ਦਿਹਾਤੀ ਵੱਡੀ ਗਿਣਤੀ ਵਿਚ ਆਪਣੀ ਟੀਮ ਸਮੇਤ ਸ਼ਾਮਲ ਹੋਏ। ਇਸ ਮੌਕੇ ਬੀਬੀ ਰਾਜਵਿੰਦਰ ਕੌਰ ਸਿਆਲ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਰਾਸ਼ਟਰ ਸੇਵਾ, ਜਨ ਸੇਵਾ ਤੇ ਵਿਕਸਿਤ ਭਾਰਤ ਦੇ ਸੰਕਲਪ ’ਤੇ ਆਧਾਰਿਤ ਹੈ।
ਫ਼ਿਰੋਜ਼ਪੁਰ, 8 ਅਕਤੂਬਰ(ਸੁਖਵਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ ਦੀ ਯਾਦ ਵਿੱਚ ਕਰਵਾਈ ਜਾ ਰਹੀ 25 ਸਾਲ ਜਨ ਸੇਵਾ ਤੋਂ ਦੇਸ਼ ਸੇਵਾ ਵਿਕਸਿਤ ਭਾਰਤ ਸਭਾ, ਸੰਕਲਪ ਸੇਵਾ ਜੋਤੀ ਯਾਤਰਾ ਵਿਚ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਸੂਬਾ ਸਕੱਤਰ ਅਤੇ ਸੀਨੀਅਰ ਭਾਜਪਾ ਆਗੂ ਬੀਬੀ ਰਾਜਵਿੰਦਰ ਕੌਰ ਸਿਆਲ, ਫਿਰੋਜ਼ਪੁਰ ਦਿਹਾਤੀ ਵੱਡੀ ਗਿਣਤੀ ਵਿਚ ਆਪਣੀ ਟੀਮ ਸਮੇਤ ਸ਼ਾਮਲ ਹੋਏ। ਇਸ ਮੌਕੇ ਬੀਬੀ ਰਾਜਵਿੰਦਰ ਕੌਰ ਸਿਆਲ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ਰਾਸ਼ਟਰ ਸੇਵਾ, ਜਨ ਸੇਵਾ ਤੇ ਵਿਕਸਿਤ ਭਾਰਤ ਦੇ ਸੰਕਲਪ ’ਤੇ ਆਧਾਰਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਵਿਕਾਸ ਦੇ ਖੇਤਰ ਵਿਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ ਤੇ ਅੱਜ ਭਾਰਤ ਵਿਸ਼ਵ ਪੱਧਰ ’ਤੇ ਮਜ਼ਬੂਤ ਹੋ ਕੇ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨ ਸੇਵਾ ਤੋਂ ਦੇਸ਼ ਸੇਵਾ ਦਾ ਸੰਕਲਪ ਹਰ ਭਾਜਪਾ ਵਰਕਰ ਨੂੰ ਲੋਕਾਂ ਦੀ ਸੇਵਾ ਲਈ ਹੋਰ ਸਮਰਪਣ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਬੀਬੀ ਰਾਜਵਿੰਦਰ ਕੌਰ ਸਿਆਲ ਨੇ ਯਾਤਰਾ ਵਿਚ ਸ਼ਾਮਲ ਹੋਏ ਸਮੂਹ ਵਰਕਰਾਂ ਅਤੇ ਆਪਣੀ ਟੀਮ ਦਾ ਧੰਨਵਾਦ ਕੀਤਾ।