ਆੜ੍ਹਤੀ ਪਰਮਾਨੰਦ ਵਿਖਾਵਨਾ ਦੀਆਂ ਅੱਖਾਂ ਨਾਲ ਸੰਸਾਰ ਦੇਖਣਗੇ 2 ਨੇਤਰਹੀਣ
ਫ਼ਾਜ਼ਿਲਕਾ, 9 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਦਾਵੜਾ ਗਲੀ ਨਿਵਾਸੀ ਆੜ੍ਹਤੀ ਪਰਮਾਨੰਦ ਵਿਖਾਵਨਾ (60) ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਮਿਸਾਲੀ ਪਹਿਲਕਦਮੀ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ। ਸੋਸ਼ਲ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਦੀ ਟੀਮ ਨੇ ਮ੍ਰਿਤਕ ਦੇ ਨੇਤਰ ਸੁਰੱਖਿਅਤ ਕਰਵਾ ਕੇ ਪੁਨਰਜੋਤ ਆਈ ਬੈਂਕ ਸੋਸਾਇਟੀ ਲੁਧਿਆਣਾ ਨੂੰ ਭੇਜ ਦਿੱਤੇ ਹਨ।
ਫ਼ਾਜ਼ਿਲਕਾ, 9 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਦਾਵੜਾ ਗਲੀ ਨਿਵਾਸੀ ਆੜ੍ਹਤੀ ਪਰਮਾਨੰਦ ਵਿਖਾਵਨਾ (60) ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਮਿਸਾਲੀ ਪਹਿਲਕਦਮੀ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ। ਸੋਸ਼ਲ ਵੈੱਲਫੇਅਰ ਸੋਸਾਇਟੀ ਫ਼ਾਜ਼ਿਲਕਾ ਦੀ ਟੀਮ ਨੇ ਮ੍ਰਿਤਕ ਦੇ ਨੇਤਰ ਸੁਰੱਖਿਅਤ ਕਰਵਾ ਕੇ ਪੁਨਰਜੋਤ ਆਈ ਬੈਂਕ ਸੋਸਾਇਟੀ ਲੁਧਿਆਣਾ ਨੂੰ ਭੇਜ ਦਿੱਤੇ ਹਨ। ਸੋਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਅਤੇ ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ ਨੇ ਦੱਸਿਆ ਕਿ ਦੁੱਖ ਦੀ ਇਸ ਘੜੀ ਵਿਚ ਪਤਨੀ ਸੀਮਾ ਰਾਣੀ, ਧੀਆਂ, ਪੁੱਤਰ ਤੇ ਭਰਾਵਾਂ ਨੇ ਵੱਡਾ ਜੇਰਾ ਦਿਖਾਉਂਦੇ ਹੋਏ ਨੇਤਰਦਾਨ ਦੀ ਸਹਿਮਤੀ ਦਿੱਤੀ, ਜਿਸ ਨਾਲ ਉਹ ਸੋਸਾਇਟੀ ਦੇ 453ਵੇਂ ਨੇਤਰਦਾਨੀ ਬਣੇ ਹਨ। ਉਨ੍ਹਾਂ ਦੀਆਂ ਅੱਖਾਂ ਦੇ ਕਾਰਨੀਆ ਨਾਲ 2 ਤੋਂ 5 ਨੇਤਰਹੀਣਾਂ ਦੀ ਜ਼ਿੰਦਗੀ ਰੌਸ਼ਨ ਹੋਵੇਗੀ। ਅੰਤਿਮ ਸੰਸਕਾਰ ਸਮੇਂ ਸੋਸਾਇਟੀ ਦੇ ਵਫ਼ਦ ਨੇ ਮ੍ਰਿਤਕ ਦੇਹ ’ਤੇ ‘ਨੇਤਰਦਾਤਾ’ ਦੀ ਚਾਦਰ ਚੜ੍ਹਾ ਕੇ ਤੇ ਫ਼ੁਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਸੋਸਾਇਟੀ ਦੇ ਅਹੁਦੇਦਾਰਾਂ ਨੇ ਪਰਿਵਾਰ ਦਾ ਧੰਨਵਾਦ ਕੀਤਾ।