13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੀ.ਐਮ. ਸ੍ਰੀ ਸਕੂਲ ਦੇ 50 ਵਿਦਿਆਰਥੀਆਂ ਦਾ ਲਗਵਾਇਆ ਵਿੱਦਿਅਕ ਟੂਰ ਲਗਵਾਇਆ

ਗੋਲੂ ਕਾ ਮੋੜ, 12 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂਹਰਸਹਾਏ ਦੇ ਪ੍ਰਿੰਸੀਪਲ ਸਤਵਿੰਦਰ ਪਾਲ ਦੀ ਅਗਵਾਈ ਹੇਠ 50 ਵਿਦਿਆਰਥੀ ਆਗਰਾ ਤੇ ਦਿੱਲੀ ਦਾ ਵਿੱਦਿਅਕ ਟੂਰ ਲਗਾ ਕੇ ਸਫਲਤਾ ਪੂਰਵਕ ਸਕੂਲ ਵਾਪਿਸ ਪਰਤੇ ਹਨ।

Ad Position 21
No active advertisement
ਅਜੀਤ ਡੈਸਕ 13-10-2026
ਗੋਲੂ ਕਾ ਮੋੜ, 12 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ)- ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂਹਰਸਹਾਏ ਦੇ ਪ੍ਰਿੰਸੀਪਲ ਸਤਵਿੰਦਰ ਪਾਲ ਦੀ ਅਗਵਾਈ ਹੇਠ 50 ਵਿਦਿਆਰਥੀ ਆਗਰਾ ਤੇ ਦਿੱਲੀ ਦਾ ਵਿੱਦਿਅਕ ਟੂਰ ਲਗਾ ਕੇ ਸਫਲਤਾ ਪੂਰਵਕ ਸਕੂਲ ਵਾਪਿਸ ਪਰਤੇ ਹਨ। ਇਸ ਟੂਰ ਦੌਰਾਨ ਵਿਦਿਆਰਥੀਆਂ ਦੀ ਦੇਖ-ਰੇਖ ਅਧਿਆਪਕ ਮਨੂੰ ਕਟਾਰੀਆ ਤੇ ਮੋਹਿਤ ਬਜਾਜ ਵਿਦਿਆਰਥੀਆਂ ਨੇ ਕੀਤੀ। ਟੂਰ ਦੌਰਾਨ ਵਿਦਿਆਰਥੀਆਂ ਨੇ ਤਾਜ ਮਹਿਲ ਤੇ ਆਗਰਾ ਕਿਲ੍ਹੇ ਦਾ ਦੌਰਾ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਫਤਹਿਪੁਰ ਸੀਕਰੀ ਵਿਖੇ ਸਥਿਤ ਇਤਿਹਾਸਕ ਬੁਲੰਦ ਦਰਵਾਜ਼ੇ ਨੂੰ ਵੀ ਨੇੜਿਓਂ ਦੇਖਿਆ। ਇਨ੍ਹਾਂ ਇਤਿਹਾਸਕ ਇਮਾਰਤਾਂ ਦੀ ਸ਼ਾਨਦਾਰ ਬਣਤਰ ਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰਕੇ ਵਿਦਿਆਰਥੀਆਂ ਨੂੰ ਦੇਸ਼ ਦੀ ਅਮੀਰ ਵਿਰਾਸਤ ਨੂੰ ਸਮਝਣ ਦਾ ਮੌਕਾ ਮਿਲਿਆ। ਵਾਪਸੀ ਦੌਰਾਨ ਵਿਦਿਆਰਥੀਆਂ ਨੇ ਦਿੱਲੀ ਵਿਖੇ ਇੰਡੀਆ ਗੇਟ, ਲਾਲ ਕਿਲ੍ਹਾ ਤੇ ਕੁਤਬ ਮੀਨਾਰ ਦਾ ਵੀ ਦੌਰਾ ਕੀਤਾ। ਇਨ੍ਹਾਂ ਮਹੱਤਵਪੂਰਨ ਸਥਾਨਾਂ ਨੂੰ ਦੇਖ ਕੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਹੋਇਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਟੂਰ ਦੇ ਤਜਰਬੇ ਹੋਰਨਾਂ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ’ਚ ਏਕਤਾ ਤੇ ਸਮਾਜ ਸੇਵਾ ’ਤੇ ਦਿੱਤਾ ਜ਼ੋਰ ਅਗਲੀ ਖ਼ਬਰ ਅਕਾਲੀ ਦਲ ਦੀਆਂ ਰੈਲੀਆਂ ’ਚ ਇਕੱਠ ਨੇ ਵਿਰੋਧੀਆਂ ਦੀ ਨੀਂਦ ਉਡਾਈ- ਸੁਰਿੰਦਰ ਸਿੰਘ ਬੱਬੂ
Ad Position 24