18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੂਨਵੈਲੀ ਕੈਂਬਰਿਜ ਸਕੂਲ ਵਿਖੇ 108 ਐਂਬੂਲੈਂਸ ਸੇਵਾ ਵਲੋਂ ਮੁੱਢਲੀ ਸਹਾਇਤਾ ਸਿਖਲਾਈ ਕੈਂਪ

ਜ਼ੀਰਾ, 17 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਥਿਤ ਦੂਨਵੈਲੀ ਕੈਂਬਰਿਜ ਸਕੂਲ ਵਿਖੇ 108 ਐਂਬੂਲੈਂਸ ਸੇਵਾ ਫ਼ਿਰੋਜ਼ਪੁਰ ਵਲੋਂ ਵਿਦਿਆਰਥੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਦੌਰਾਨ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। 108 ਪ੍ਰੋਜੈਕਟ ਦੇ ਜ਼ਿਲ੍ਹਾ ਮੁਖੀ ਮਨੀਸ਼ ਬੱਤਰਾ ਤੇ ਮੁੱਖ ਟਰੇਨਰ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੜਕ ਹਾਦਸਿਆਂ, ਦਿਲ ਦਾ ਦੌਰਾ ਪੈਣ, ਬੇਹੋਸ਼ ਹੋਣ ਜਾਂ ਹੋਰ ਗੰਭੀਰ ਮੈਡੀਕਲ ਐਮਰਜੈਂਸੀਆਂ ਦੌਰਾਨ ਸਮੇਂ ਸਿਰ ਸਹੀ ਮੁੱਢਲੀ ਸਹਾਇਤਾ ਦੇਣ ਦੇ ਨੁਕਤੇ ਵਿਸਥਾਰਪੂਰਵਕ ਸਮਝਾਏ ਗਏ।

Ad Position 21
No active advertisement
ਅਜੀਤ ਡੈਸਕ 18-10-2026
ਜ਼ੀਰਾ, 17 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਥਿਤ ਦੂਨਵੈਲੀ ਕੈਂਬਰਿਜ ਸਕੂਲ ਵਿਖੇ 108 ਐਂਬੂਲੈਂਸ ਸੇਵਾ ਫ਼ਿਰੋਜ਼ਪੁਰ ਵਲੋਂ ਵਿਦਿਆਰਥੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਦੌਰਾਨ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। 108 ਪ੍ਰੋਜੈਕਟ ਦੇ ਜ਼ਿਲ੍ਹਾ ਮੁਖੀ ਮਨੀਸ਼ ਬੱਤਰਾ ਤੇ ਮੁੱਖ ਟਰੇਨਰ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੜਕ ਹਾਦਸਿਆਂ, ਦਿਲ ਦਾ ਦੌਰਾ ਪੈਣ, ਬੇਹੋਸ਼ ਹੋਣ ਜਾਂ ਹੋਰ ਗੰਭੀਰ ਮੈਡੀਕਲ ਐਮਰਜੈਂਸੀਆਂ ਦੌਰਾਨ ਸਮੇਂ ਸਿਰ ਸਹੀ ਮੁੱਢਲੀ ਸਹਾਇਤਾ ਦੇਣ ਦੇ ਨੁਕਤੇ ਵਿਸਥਾਰਪੂਰਵਕ ਸਮਝਾਏ ਗਏ। ਉਨ੍ਹਾਂ ਖੂਨ ਵਗਣ ਤੋਂ ਰੋਕਣ ਤੇ ਐਂਬੂਲੈਂਸ ਪਹੁੰਚਣ ਤੋਂ ਪਹਿਲਾਂ ਦੇ ਨਾਜ਼ੁਕ ਸਮੇਂ ਦੌਰਾਨ ਮਰੀਜ਼ ਦੀ ਸੰਭਾਲ ਕਰਨ ਬਾਰੇ ਪ੍ਰੈਕਟੀਕਲ ਪ੍ਰਦਰਸ਼ਨ ਕਰਕੇ ਦਿਖਾਇਆ। ਕਲਸਟਰ ਮੈਨੇਜਰ ਜਗਮੀਤ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ 108 ਐਮਰਜੈਂਸੀ ਨੰਬਰ ਦੀ ਸਹੀ ਵਰਤੋਂ ਬਾਰੇ ਵੀ ਜਾਗਰੂਕ ਕੀਤਾ। ਸਕੂਲ ਚੇਅਰਮੈਨ ਸੁਭਾਸ਼ ਉੱਪਲ ਨੇ 108 ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸੂਬਾ ਕੋਆਰਡੀਨੇਟਰ ਸਤਿੰਦਰ ਸਚਦੇਵਾ, ਸੂਬਾ ਕਨਵੀਨਰ ਨਵੀਨ ਕੁਮਾਰ, ਸਕੂਲ ਚੇਅਰਮੈਨ ਸੁਭਾਸ਼ ਉਪਰ ਪ੍ਰਿੰਸੀਪਲ ਮਨੀਸ਼ ਕੁਮਾਰ ਮਿਸ਼ਰਾ, ਕੋਆਰਡੀਨੇਟਰ ਮਾਲਤੀ ਸੇਠੀ, ਨਿਰਮਲ ਸਿੰਘ, ਗੁਰਸੇਵਕ ਸਿੰਘ ਡੀਪੀ, ਸੁਖਚੈਨ ਸਿੰਘ ਕੰਪਿਊਟਰ ਸੈਕਸ਼ਨ, ਸੁਖਜੀਤ ਕੌਰ ,ਰਜਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ.ਵੀ.ਕੇ. ਫ਼ਿਰੋਜ਼ਪੁਰ ਵਲੋਂ ਬੇਕਰੀ ਅਤੇ ਕਨਫੈਕਸ਼ਨਰੀ ਉਤਪਾਦਾਂ ਦੀ ਤਿਆਰੀ ਸੰਬੰਧੀ ਪੰਜ ਰੋਜ਼ਾ ਸਿਖਲਾਈ ਕੈਂਪ ਅਗਲੀ ਖ਼ਬਰ ਹਰ ਮੁਹਾਜ ’ਤੇ ਫੇਲ੍ਹ ਹੋਏ ਮੁੱਖ ਮੰਤਰੀ ਪੰਜਾਬ ਅਸਤੀਫਾ ਦੇਣ- ਹਰਪ੍ਰੀਤ ਸਿੰਘ ਹੀਰੋ
Ad Position 24